ਰਾਮਪੁਰਾ ਫੂਲ, 9 ਮਾਰਚ (ਹੇਮੰਤ ਕੁਮਾਰ ਸ਼ਰਮਾ)- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਊ ਵਿਗਿਆਨ ਸੰਮਤੀ ਰਾਮਪੁਰਾ ਫੂਲ ਵਲੋਂ ਸਰਕਾਰੀ ਪ੍ਰਾਇਮਰੀ (ਸਮਾਰਟ) ਸਕੂਲ ਮੰਡੀ ਫੂਲ ਵਿਖੇ ਗਊ ਵਿਗਿਆਨ ਪ੍ਰੀਖਿਆ ਦੇ ਮੁਕਾਬਲੇ ਕਰਵਾਏ ਗਏ, ਜਿਸ 'ਚ ਬੱਚਿਆਂ ਨੂੰ ਦੇਸੀ ਗਊ ਦੇ ਦੁੱਧ, ਦਹੀਂ ਰਾਹੀਂ ਅਸੀਂ ਕਿਵੇਂ ਆਪਣੇ ਆਪ ਨੂੰ ਸਵਸਥ ਰੱਖ ਸਕਦੇ ਹਾਂ, ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ¢ ਇਸ ਮÏਕੇ ਸਮੂਹ ਸਕੂਲ ਸਟਾਫ਼ ਦਾ ਬਹੁਤ ਸਹਿਯੋਗ ਰਿਹਾ ਜਿਸ ਵਿੱਚ ਸਕੂਲ ਦੇ ਪਿ੍ੰਸੀਪਲ ਮੈਡਮ ਸ਼ਸ਼ੀ ਬਾਲਾ ਨੇ ਆਈ ਹੋਈ ਸੰਸਥਾ ਦਾ ਧੰਨਵਾਦ ਕਰਦਿਆਂ ਅਤੇ ਬੱਚਿਆਂ ਦੇ ਬਲ ਬੁੱਧੀ ਵਿਕਾਸ ਲਈ ਕੀਤਾ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ ¢ ਇਸ ਮੌਕੇ ਗੁਰਦੀਪ ਸਿੰਘ ਬੱਗਾ (ਕੌਸਲਰ) ਵਿਸ਼ੇਸ਼ ਤÏਰ ਤੇ ਹਾਜ਼ਰ ਹੋਏ¢ ਇਸ ਤੋਂ ਇਲਾਵਾ ਸੰਸਥਾ ਵੱਲੋਂ ਪਹਿਲਾ, ਦੂਜਾ, ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਇਨਾਮ ਵੰਡ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ¢ ਇਸ ਮੌਕੇ ਸੰਸਥਾ ਦੇ ਮਨਦੀਪ, ਅਵੀਜੀਤ ਗੋਇਲ, ਸਤਪਾਲ ਸ਼ਰਮਾ, ਮੋਨਿਕਾ ਰਾਣੀ, ਪ੍ਰਵੀਨ ਗੋਇਲ ਤੋ ਇਲਾਵਾ ਮੈਡਮ ਰਮਨ ਪਾਲ ਕੌਰ, ਸਮਰਜੀਤ ਕੌਰ, ਸਰਬਜੀਤ ਕÏਰ, ਮੈਡਮ ਬਬਲੀ, ਮੈਡਮ ਰਾਣੀ, ਸਿਮਰਜੀਤ ਕÏਰ, ਜਸਵਿੰਦਰ ਕÏਰ ਆਦਿ ਸਮੂਹ ਸਟਾਫ਼ ਹਾਜ਼ਰ ਸੀ¢