ਬਠਿੰਡਾ, 9 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਾਡੇਸ਼ਨ ਰਜਿ. ਬਠਿੰਡਾ ਵਲੋਂ ਵਿਰਾਸਤੀ ਪਿੰਡ ਜੈਪਾਲਗੜ੍ਹ ਪਿੱਛੇ ਖੇਡ ਸਟੇਡੀਅਮ ਬਠਿੰਡਾ ਵਿਖੇ ਮਹਿਲਾ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ¢ ਇਸ ਮੌਕੇ ਸੰਸਥਾ ਦੀਆਂ ਮਹਿਲਾਂ ਮੈਂਬਰਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ¢ ਸਮਾਗਮ ਨੂੰ ਸੁਰਿੰਦਰ ਕੌਰ ਬਰਾੜ, ਗੁਰਪ੍ਰੀਤ ਕੌਰ ਸਿੱਧੂ, ਗੁਰਬਖ਼ਸ਼ ਕੌਰ, ਹਰਪ੍ਰੀਤ ਕੌਰ ਬਰਾੜ, ਰਾਜਦੇਵ ਕੌਰ ਮੋਹਣੀ, ਰੀਤੂ ਚੌਧਰੀ, ਲੈਕਚਰਾਰ ਮਨਦੀਪ ਕੌਰ, ਸੱਤਪਾਲ ਕੌਰ, ਬੱਬੂ ਬਰਾੜ ਨੇ ਸੰਬੋਧਨ ਕਰਦੇ ਹੋਏ ਜਿੱਥੇ ਔਰਤਾਂ ਦੇ ਅਧਿਕਾਰਾਂ ਸਬੰਧੀ ਜਾਣਕਾਰੀ ਦਿੱਤੀ, ਉੱਥੇ ਹੀ ਔਰਤਾਂ ਨੂੰ ਆਪਣੇ ਫ਼ਰਜ਼ ਅਤੇ ਜ਼ਿੰਮੇਵਾਰੀ ਸਬੰਧੀ ਸੁਚੇਤ ਕੀਤਾ¢ ਉਨ੍ਹਾਂ ਕਿਹਾ ਕਿ ਔਰਤ ਜਗ ਜਨਨੀ ਹੈ, ਇਹ ਕਿਸੇ ਵੀ ਤਰ੍ਹਾਂ ਮਰਦ ਤੋਂ ਘੱਟ ਨਹੀਂ ਹੈ, ਔਰਤ ਪਿੰਡ ਦੀ ਪੰਚ ਤੋਂ ਲੈ ਕੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੇ ਸਨਮਾਨਯੋਗ ਅਹੁਦੇ ਤੱਕ ਸੇਵਾ ਨਿਭਾ ਚੁੱਕੀ ਹੈ¢ ਉਨ੍ਹਾਂ ਕਿਹਾ ਕਿ ਔਰਤ ਹਰ ਖੇਤਰ ਵਿੱਚ ਮੋਹਰੀ ਰੋਲ ਨਿਭਾਉਂਦੀ ਹੈ¢ ਸਮਾਗਮ ਦਾ ਪ੍ਰਬੰਧ ਫਾਊਾਡੇਸ਼ਨ ਦੇ ਪ੍ਰਧਾਨ ਹਰਵਿੰਦਰ ਸਿੰਘ ਖ਼ਾਲਸਾ, ਚਮਕੌਰ ਸਿੰਘ ਮਾਨ ਚੇਅਰਮੈਨ, ਸੀਨੀਅਰ ਮੀਤ ਪ੍ਰਧਾਨ ਇੰਦਰਜੀਤ ਸਿੰਘ, ਖ਼ਜ਼ਾਨਚੀ ਜਗਜੀਤ ਸਿੰਘ ਧਨੌਲਾ, ਸਲਾਹਕਾਰ ਡੀਸੀ ਸ਼ਰਮਾ, ਸਲਾਹਕਾਰ ਜਗਤਾਰ ਸਿੰਘ ਭੰਗੂ ਵਲੋਂ ਕੀਤਾ ਗਿਆ¢ ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡਮ ਹਰਪਿੰਦਰ ਕੌਰ, ਬੀਬੀ ਸੁਰਜੀਤ ਕੌਰ, ਰਮਨ ਸੇਖੋਂ, ਸ਼ਿੰਦਰਪਾਲ ਕੌਰ ਕਾਨੂੰਗੋ, ਪਿੰਕੀ ਬਰਾੜ, ਮਲਕੀਤ ਕੌਰ, ਮੈਡਮ ਸਤਪਾਲ ਕੌਰ, ਰੀਤੂ ਬਾਲਾ, ਰੀਤੂ ਸਵੇਰਾ, ਰਾਜਦੀਪ ਕੌਰ ਆਦਰਸ਼ ਨਗਰ, ਬੀਬੀ ਰਣਜੀਤ ਕੌਰ, ਦਰਸ਼ਨ ਕੌਰ, ਸਰਬਜੀਤ ਕੌਰ ਢਿੱਲੋਂ, ਮਨਜੀਤ ਕੌਰ ਤੱਗੜ, ਬੀਬੀ ਅਮਰਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਸਥਾ ਦੀਆਂ ਮਹਿਲਾ ਮੈਂਬਰ ਹਾਜ਼ਰ ਸਨ¢