05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਅਧਿਕਾਰ ਸੰਘਰਸ਼ ਪਾਰਟੀ ਨੇ ਆਪਣਾ ਪਹਿਲਾ ਸਥਾਪਨਾ ਦਿਵਸ ਮਨਾਇਆ <br/>

Ad Position 21
No active advertisement
ਅਧਿਕਾਰ ਸੰਘਰਸ਼ ਪਾਰਟੀ ਦੇ ਆਗੂ ਤੇ ਵਰਕਰ ਸਥਾਪਨਾ ਦਿਵਸ ਮਨਾਉਣ ਸਮੇਂ | ਤਸਵੀਰ: ਲਵਲੀ <br/> 10-03-2026
ਬਠਿੰਡਾ, 9 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਲੋਕ ਅਧਿਕਾਰ ਪਾਰਟੀ ਵਲੋਂ ਆਪਣਾ ਪਹਿਲਾ ਸਥਾਪਨਾ ਦਿਵਸ ਅਤੇ ਕੌਮਾਂਤਰੀ ਮਹਿਲਾ ਦਿਵਸ ਸਥਾਨਕ ਟੀਚਰਜ਼ ਹੋਮ ਵਿਖੇ ਮਨਾਇਆ ਗਿਆ | ਇਸ ਮੌਕੇ ਪਾਰਟੀ ਦੇ ਕੌਮੀ ਪ੍ਰਧਾਨ ਇੰਜ਼. ਗੁਰਬਖ਼ਸ਼ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਪੰਜਾਬ ਅੰਦਰ ਮਜ਼੍ਹਬੀ ਸਿੱਖ ਭਾਈਚਾਰੇ ਦੀ ਸਭ ਤੋਂ ਵੱਡੀ ਆਬਾਦੀ ਹੈ ਪਰ ਸਾਰੀਆਂ ਸਿਆਸੀ ਧਿਰਾਂ ਵਲੋਂ ਇਸ ਭਾਈਚਾਰੇ ਨੂੰ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਹੈ ਤੇ ਕਦੇ ਵੀ ਇਸ ਭਾਈਚਾਰੇ 'ਚੋਂ ਮੁੱਖ ਮੰਤਰੀ ਦਾ ਚਿਹਰਾ ਨਹੀਂ ਬਣਾਇਆ ਗਿਆ ਹੈ | ਇਸੇ ਤਰ੍ਹਾਂ ਕਦੇ ਵੀ ਪੱਛੜੇ ਵਰਗਾਂ ਨੂੰ ਬਣਦੀ ਨੁਮਾਇੰਦਗੀ ਨਹੀਂ ਦਿੱਤੀ ਗਈ ਹੈ, ਜਿਸ ਲਈ ਉਨ੍ਹਾਂ ਦੀ ਪਾਰਟੀ ਆਗਾਮੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਮੌਕੇ ਮਜ਼੍ਹਬੀ ਸਿੱਖ ਭਾਈਚਾਰੇ 'ਚੋਂ ਮੁੱਖ ਮੰਤਰੀ ਅਤੇ ਪੱਛੜੇ ਵਰਗਾਂ 'ਚੋਂ ਉੱਪ-ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਚੋਣਾਂ ਲੜੇਗੀ | ਪੰਜਾਬ ਪ੍ਰਧਾਨ ਇੰਜ. ਸੁਰਿੰਦਰ ਸਿੰਘ ਭਿੰਡਰ ਨੇ ਕਿਹਾ ਕਿ ਉਨਾਂ ਦੀ ਪਾਰਟੀ ਦੇ ਸੱਤਾ 'ਚ ਆਉਣ 'ਤੇ ਲੈਂਡ ਸੀਲਿੰਗ ਸੁਧਾਰ ਐਕਟ ਤਹਿਤ 5-5 ਕਿੱਲੇ ਜ਼ਮੀਨ ਅਲਾਟ ਕੀਤੀ ਜਾਵੇਗੀ, ਆਰਥਿਕ ਤੌਰ 'ਤੇ ਪੱਛੜੇ ਵਰਗਾਂ ਦੀ ਲੜਕੀਆਂ ਨੂੰ ਸਾਲ 'ਚ 1 ਲੱਖ ਨੌਕਰੀ ਦਿੱਤੀ ਜਾਵੇਗੀ, ਸਫ਼ਾਈ ਕਰਮੀਆਂ ਦੀ ਪੋਸਟ ਨੂੰ ਟੈਕਨੀਕਲ ਐਲਾਨਿਆ ਜਾਵੇਗਾ, ਸ਼ਗਨ ਸਕੀਮ 1 ਲੱਖ 51 ਹਜ਼ਾਰ ਕਰਕੇ ਵਿਆਹ ਤੋਂ ਮਹੀਨਾ ਪਹਿਲਾਂ ਜਾਰੀ ਕੀਤੀ ਜਾਵੇਗੀ, ਪੈਨਸ਼ਨ 5100 ਪ੍ਰਤੀ ਮਹੀਨਾ ਕਰਾਂਗੇ,ਮੰਡਲ ਕਮਿਸ਼ਨ ਰਿਪੋਰਟ ਤੇ 85ਵੀਂ ਸੰਵਿਧਾਨਕ ਸੋਧ ਲਾਗੂ ਕਰਾਂਗੇ, ਪੁਰਾਣੀ ਪੈਨਸ਼ਨ ਬਹਾਲ ਕਰਾਂਗੇ, ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣਗੇ, ਪੰਜ ਏਕੜ ਦੇ ਟਿਊਬਵੈੱਲ ਕੁਨੈਕਸ਼ਨਾਂ ਨੂੰ ਮੁਫ਼ਤ ਬਿਜਲੀ ਦਿੱਤੀ ਜਾਵੇਗੀ | ਇਸ ਮੌਕੇ ਸਤਵੀਰ ਕੌਰ ਮਨਹੇੜਾ, ਡਾ. ਸ਼ਈਅਦ ਗਿਲਾਨੀ, ਜਗਦੀਸ਼ ਸਿੰਘ ਘਨੌਰ, ਦਰਬਾਰਾ ਸਿੰਘ ਬਟਾਲਾ, ਸੋਹਣਜੀਤ ਸਿੰਘ, ਇਕਬਾਲ ਸਿੰਘ ਬੱਲ, ਹਰਿਆਣਾ ਦੇ ਪ੍ਰਧਾਨ ਸਤੀਸ਼ ਆਦਵੰਸੀ, ਹਰਪ੍ਰੀਤ ਗਿੱਲ, ਸਤਿੰਦਰ ਕੌਰ ਧਾਲੀਵਾਲ, ਨੌਰੰਗ ਸਿੰਘ ਪਟਿਆਲਾ, ਕੈਪਟਨ ਜਸਬੀਰ ਸਿੰਘ, ਭਰਪੂਰ ਸਿੰਘ ਮੁਕਤਸਰ, ਲੈਂਬਰ ਸਿੰਘ ਸਾਬਕਾ ਸਰਪੰਚ, ਕਿ੍ਸ਼ਨ ਸਿੰਘ ਔਲਖ, ਸਰਪੰਚ ਤਰਸੇਮ ਸਿੰਘ ਘੋਗਾ, ਮੱਖਣ ਸਿੰਘ ਭਾਈਰੂਪਾ ਸਮੇਤ ਵੱਡੀ ਗਿਣਤੀ ਪਾਰਟੀ ਆਗੂ ਤੇ ਵਰਕਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਗ੍ਰਾਮ ਪੰਚਾਇਤ ਬੱਲ੍ਹੋ ਨੇ ਲਾਇਬਰੇਰੀ 'ਚੋਂ ਵੱਧ ਕਿਤਾਬਾਂ ਪੜ੍ਹਨ ਵਾਲੀਆਂ ਅÏਰਤਾਂ ਦਾ ਕੀਤਾ ਸਨਮਾਨ ਅਗਲੀ ਖ਼ਬਰ ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਾਡੇਸ਼ਨ ਬਠਿੰਡਾ ਵਲੋਂ ਮਹਿਲਾ ਦਿਵਸ ਮਨਾਇਆ <br/>
Ad Position 24