05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਸੀ.ਐਚ.ਸੀ. ਗੋਨਿਆਣਾ ਵਿਖੇ ਹੋਈ ਐਚ.ਪੀ.ਵੀ. ਵੈਕਸੀਨ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 10-03-2026
ਗੋਨਿਆਣਾ, 9 ਮਾਰਚ (ਲਛਮਣ ਦਾਸ ਗਰਗ)-ਸਿਵਲ ਸਰਜਨ ਬਠਿੰਡਾ ਡਾ: ਤਪਿੰਦਰਜੋਤ ਕੌਸ਼ਲ ਦੀਆਂ ਹਦਾਇਤਾਂ ਮੁਤਾਬਿਕ ਅੱਜ ਸੀ. ਐਚ. ਸੀ. ਗੋਨਿਆਣਾ ਵਿਖੇ ਲੜਕੀਆਂ ਦਾ ਸਰਵਾਈਕਲ ਦੇ ਕੈਂਸਰ ਤੋਂ ਬਚਾਅ ਕਰਨ ਵਾਲੀ ਐਚ.ਪੀ.ਵੀ. ਵੈਕਸੀਨ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਬੋਲਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਧੀਰਾ ਗੁਪਤਾ ਨੇ ਕਿਹਾ ਕਿ ਔਰਤਾਂ ਵਿੱਚ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਹਰ ਸਾਲ ਬਹੁਤ ਮੌਤਾਂ ਦਾ ਕਾਰਨ ਬਣਦਾ ਹੈ | ਸਿਹਤ ਵਿਭਾਗ ਵਲੋਂ 14 ਸਾਲ ਦੀਆਂ ਲੜਕੀਆਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਵੈਕਸੀਨੇਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਇਹ ਵਿਸ਼ੇਸ਼ ਟੀਕਾਕਰਨ ਮੁਹਿੰਮ ਤਿੰਨ ਮਹੀਨਿਆਂ ਦੀ ਮਿਆਦ ਲਈ ਚਲਾਈ ਜਾਵੇਗੀ ਅਤੇ ਇਸ ਤੋਂ ਬਾਅਦ ਇਸ ਨੂੰ ਰੁਟੀਨ ਟੀਕਾਕਰਨ ਵਿਚ ਸ਼ਾਮਿਲ ਕਰ ਲਿਆ ਜਾਵੇਗਾ | ਇਸ ਮੌਕੇ ਬੋਲਦਿਆਂ ਬੱਚਾ ਰੋਗ ਮਾਹਿਰ ਡਾ: ਮੋਨੀਸ਼ਾ ਗਰਗ ਨੇ ਦੱਸਿਆ ਕਿ ਹਿਊਮਨ ਪੈਪੀਲੋਮਾ ਵਾਇਰਸ (ਐਚ.ਪੀ.ਵੀ) ਇੱਕ ਆਮ ਪਰ ਗੰਭੀਰ ਲਾਗ ਹੈ ਜੋ ਮੁੱਖ ਤੌਰ ਉੱਤੇ ਚਮੜੀ ਤੋਂ ਚਮੜੀ ਦੇ ਸੰਪਰਕ ਰਾਹੀਂ ਫੈਲਦੀ ਹੈ | ਜਿਸ ਨਾਲ ਕੁਝ ਉੱਚ-ਜੋਖਮ ਵਾਲੀਆਂ ਬਿਮਾਰੀਆਂ ਜਿਵੇਂ ਸਰਵਾਈਕਲ ਕੈਂਸਰ, ਗਲੇ ਦਾ ਕੈਂਸਰ, ਗੁਦਾ ਕੈਂਸਰ ਆਦਿ ਕੈਂਸਰ ਲੱਗ ਜਾਂਦੀਆਂ ਹਨ | ਇਸਤਰੀ ਰੋਗ ਮਾਹਿਰ ਡਾ: ਜਗਪ੍ਰੀਤ ਕੌਰ ਨੇ ਦੱਸਿਆ ਕਿ ਐਚ.ਪੀ.ਵੀ. ਟੀਕੇ ਦੀ ਵਿਸ਼ਵ ਪੱਧਰ 'ਤੇ ਵਿਆਪਕ ਖੋਜ ਕੀਤੀ ਗਈ ਹੈ ਅਤੇ ਸਕਾਰਾਤਮਿਕ ਨਤੀਜੇ ਸਾਹਮਣੇ ਆਏ ਹਨ | ਉਨ੍ਹਾਂ ਦੱਸਿਆ ਕਿ ਇਹ ਟੀਕਾ ਸਰਵਾਈਕਲ ਕੈਂਸਰ ਨੂੰ ਰੋਕਣ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ | ਇਸ ਮੌਕੇ ਬਲਾਕ ਐਜੂਕੇਟਰ ਮਹੇਸ਼ ਸ਼ਰਮਾ ਨੇ ਦੱਸਿਆ ਕਿ ਬਲਾਕ ਗੋਨਿਆਣਾ ਅਧੀਨ ਜਿੰਨੀਆਂ ਵੀ ਲੜਕੀਆਂ ਆਪਣੀ 14 ਸਾਲ ਉਮਰ ਪੂਰੀ ਕਰ ਚੁੱਕੀਆਂ ਹਨ ਅਤੇ 15ਵਾਂ ਜਨਮ ਦਿਨ ਨਹੀਂ ਮਨਾਇਆ. ਉਨ੍ਹਾਂ ਨੂੰ ਇਹ ਟੀਕਾ ਸਿਹਤ ਵਿਭਾਗ ਵਲੋਂ ਬਿਲਕੁਲ ਮੁਫ਼ਤ ਲਗਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਐਚ.ਪੀ.ਵੀ. ਵੈਕਸੀਨ ਕਾਫੀ ਸਮੇਂ ਤੋਂ ਮਹਿੰਗੀ ਕੀਮਤ 'ਤੇ ਲੜਕੀਆਂ ਨੂੰ ਲਗਾਈ ਜਾ ਰਹੀ ਹੈ | ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਆਪਣੀਆਂ ਲੜਕੀਆਂ ਨੂੰ ਬਿਨ੍ਹਾਂ ਕਿਸੇ ਡਰ ਦੇ ਉਪਰੋਕਤ ਵੈਕਸੀਨ ਸਰਕਾਰੀ ਹਸਪਤਾਲਾਂ ਦੇ ਵਿਚੋਂ ਲਗਵਾਉਣ | ਇਸ ਮੌਕੇ ਡਾ: ਪੰਕਜ ਕੁਮਾਰ, ਡਾ: ਦਿਨੇਸ਼ ਸੈਣੀ, ਸੁਪਰਵਾਈਜ਼ਰ ਕਰਮਜੀਤ ਕੌਰ, ਮਹਿੰਦਰ ਕੌਰ, ਬੀ. ਐਸ. ਏ. ਬਲਜਿੰਦਰਜੀਤ ਸਿੰਘ ਅਤੇ ਰਾਮ ਕੁਮਾਰੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਿਸ਼ਨ ਪ੍ਰਗਤੀ ਤਹਿਤ ਨÏਕਰੀਆਂ ਲਈ ਤਿਆਰੀ ਕਰ ਰਹੇ ਨÏਜਵਾਨਾਂ ਲਈ ਮੁਫ਼ਤ ਫਿਜ਼ੀਕਲ ਟ੍ਰੇਨਿੰਗ ਸ਼ੁਰੂ <br/> ਅਗਲੀ ਖ਼ਬਰ ਮਾਤਿ੍ਤਵ ਯੋਜਨਾ ਤਹਿਤ ਸਰਕਾਰੀ ਹਸਪਤਾਲ ਵਿਖੇ ਵਿਸ਼ੇਸ਼ ਜਾਂਚ ਕੈਂਪ <br/>
Ad Position 24