05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਮਿਸ਼ਨ ਪ੍ਰਗਤੀ ਤਹਿਤ ਨÏਕਰੀਆਂ ਲਈ ਤਿਆਰੀ ਕਰ ਰਹੇ ਨÏਜਵਾਨਾਂ ਲਈ ਮੁਫ਼ਤ ਫਿਜ਼ੀਕਲ ਟ੍ਰੇਨਿੰਗ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 10-03-2026
ਬਠਿੰਡਾ, 9 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਵਲੋਂ ਨÏਜਵਾਨਾਂ ਨੂੰ ਸਰਕਾਰੀ ਨÏਕਰੀਆਂ ਲਈ ਤਿਆਰ ਕਰਨ ਦੇ ਉਦੇਸ਼ ਨਾਲ ਮਿਸ਼ਨ ਪ੍ਰਗਤੀ ਹੇਠ ਜ਼ਿਲ੍ਹਾ ਖੇਡ ਸਟੇਡੀਅਮ ਵਿਚ ਫਿਜ਼ੀਕਲ ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ¢ ਇਸ ਪ੍ਰੋਗਰਾਮ ਵਿੱਚ ਲਗਭਗ 80 ਲੜਕੇ ਤੇ ਲੜਕੀਆਂ ਹਿੱਸਾ ਲੈ ਰਹੇ ਹਨ ਅਤੇ ਉਨ੍ਹਾਂ ਨੂੰ ਇਹ ਟ੍ਰੇਨਿੰਗ ਮੁਫ਼ਤ ਮੁਹੱਈਆ ਕਰਵਾਈ ਜਾ ਰਹੀ ਹੈ¢ ਇਹ ਪਹਿਲ ਖ਼ਾਸ ਕਰਕੇ ਉਨ੍ਹਾਂ ਉਮੀਦਵਾਰਾਂ ਦੀ ਮਦਦ ਲਈ ਹੈ ਜੋ ਪੰਜਾਬ ਪੁਲਿਸ ਸਮੇਤ ਵੱਖ-ਵੱਖ ਭਰਤੀ ਪ੍ਰੀਖਿਆਵਾਂ ਦੇ ਫਿਜ਼ੀਕਲ ਟੈੱਸਟਾਂ ਲਈ ਤਿਆਰੀ ਕਰ ਰਹੇ ਹਨ¢ ਜ਼ਿਲ੍ਹਾ ਪ੍ਰਸ਼ਾਸਨ ਦੀ ਫਲੈਗਸ਼ਿਪ ਪਹਿਲ ਮਿਸ਼ਨ ਪ੍ਰਗਤੀ ਤਹਿਤ ਪਹਿਲਾਂ ਹੀ 5 ਜਨਵਰੀ 2026 ਤੋਂ ਜ਼ਿਲ੍ਹਾ ਲਾਇਬ੍ਰੇਰੀ ਬਠਿੰਡਾ ਵਿੱਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਮੁਫ਼ਤ ਕੋਚਿੰਗ ਦਿੱਤੀ ਜਾ ਰਹੀ ਹੈ ¢ ਹੁਣ ਇਸ ਦੇ ਨਾਲ ਫਿਜ਼ੀਕਲ ਟ੍ਰੇਨਿੰਗ ਨੂੰ ਵੀ ਜੋੜਿਆ ਗਿਆ ਹੈ ਤਾਂ ਜੋ ਉਮੀਦਵਾਰ ਆਪਣੀ ਤਿਆਰੀ ਹੋਰ ਮਜ਼ਬੂਤ ਕਰ ਸਕਣ ¢ ਟ੍ਰੇਨਿੰਗ ਦੌਰਾਨ ਦÏੜ, ਸਟੈਮੀਨਾ ਵਧਾਉਣ, ਲਾਂਗ ਜੰਪ ਦੀ ਪ੍ਰੈਕਟਿਸ ਅਤੇ ਬੇਸਿਕ ਡਿਸ਼ਪਲਿਨ ਅਤੇ ਡਿ੍ਲ ਉੱਤੇ ਖ਼ਾਸ ਧਿਆਨ ਦਿੱਤਾ ਜਾਵੇਗਾ¢ ਇਸ ਲਈ ਪੰਜਾਬ ਪੁਲਿਸ ਦੇ ਟ੍ਰੇਨਰ, ਖੇਡ ਕੋਚ ਮਦਦ ਕਰ ਰਹੇ ਹਨ, ਜਦਕਿ ਸੀਪਾਈਟ ਇੰਸਟੀਚਿਊਟ ਕਾਲਝਰਾਣੀ ਦੇ ਟ੍ਰੇਨਰ ਵੀ ਸਮੇਂ-ਸਮੇਂ 'ਤੇ ਗੈਸਟ ਸੈਸ਼ਨ ਲੈਣਗੇ¢ ਇਸ ਮੌਕੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ, ਡੀਆਈਜੀ ਹਰਜੀਤ ਸਿੰਘ ਅਤੇ ਐਸ.ਐਸ.ਪੀ ਡਾ. ਜਯੋਤੀ ਯਾਦਵ ਬੈਂਸ ਨੇ ਸਟੇਡੀਅਮ ਪਹੁੰਚ ਕੇ ਉਮੀਦਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮਿਹਨਤ ਨਾਲ ਤਿਆਰੀ ਕਰਨ ਲਈ ਪ੍ਰੇਰਿਤ ਕੀਤਾ ¢ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨÏਜਵਾਨਾਂ ਲਈ ਵਧੀਆ ਮੌਕੇ ਪੈਦਾ ਕਰਨ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ¢

Ad Position 22
No active advertisement
ਪਿਛਲੀ ਖ਼ਬਰ ਲੋਕ ਸਮਰਥਨ ਨਾਲ ਭਾਜਪਾ ਦਾ ਕਾਫ਼ਲਾ ਵੱਡਾ ਹੋ ਰਿਹੈ- ਸਿੰਗਲਾ <br/> ਸਰੂਪ ਸਿੰਗਲਾ ਦੀ ਅਗਵਾਈ 'ਚ ਸੈਂਕੜੇ ਪਰਿਵਾਰ... ਅਗਲੀ ਖ਼ਬਰ ਸੀ.ਐਚ.ਸੀ. ਗੋਨਿਆਣਾ ਵਿਖੇ ਹੋਈ ਐਚ.ਪੀ.ਵੀ. ਵੈਕਸੀਨ ਦੀ ਸ਼ੁਰੂਆਤ
Ad Position 24