25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਐੱਸ.ਐੱਸ.ਡੀ. ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀਜ਼, ਭੋਖੜਾ ਦੇ ਵਿਦਿਆਰਥੀਆਂ ਵਲੋਂ ਐਡਵੈਂਚਰ/ਹਾਈਕਿੰਗ ਟਰੈਕਿੰਗ ਕੈਂਪ ਵਿਚ ਸਰਗਰਮ ਭਾਗੀਦਾਰੀ

Ad Position 21
No active advertisement
ਅਜੀਤ ਡੈਸਕ 28-03-2026
ਗੋਨਿਆਣਾ, 27 ਮਾਰਚ (ਲਛਮਣ ਦਾਸ ਗਰਗ)-ਐੱਸ.ਐੱਸ.ਡੀ. ਪ੍ਰੋਫੈਸ਼ਨਲ ਕਾਲਜ ਭੋਖੜਾ ਦੇ ਉਪ ਪਿ੍ੰਸੀਪਲ ਅੰਸ਼ਦੀਪ ਕੌਰ ਬਰਾੜ ਅਤੇ ਪ੍ਰੋ. ਅਸ਼ੋਕ ਸਿੰਘ ਦੀ ਰਹਿਨੁਮਾਈ ਤਹਿਤ ਕਾਲਜ ਵਲੋਂ ਪੰਜ ਦਿਨਾਂ ਦੇ ਐਡਵੈਂਚਰ/ਹਾਈਕਿੰਗ ਟਰੈਕਿੰਗ ਕੈਂਪ ਵਿਚ ਰੈੱਡ ਰਿਬਨ ਕਲੱਬ ਦੇ ਵਲੰਟੀਅਰਾਂ ਨੇ ਉਤਸ਼ਾਹ ਪੂਰਵਕ ਅਤੇ ਸਰਗਰਮ ਭਾਗੀਦਾਰੀ ਦਰਜ ਕਰਵਾਈ | ਇਹ ਕੈਂਪ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਸੂਦਨ ਅਤੇ ਡਿਪਟੀ ਡਾਇਰੈਕਟਰ ਕੁਲਵਿੰਦਰ ਸਿੰਘ ਵਲੋਂ ਪੱਲਣਪੁਰ (ਐੱਸ.ਏ.ਐੱਸ. ਨਗਰ, ਮੋਹਾਲੀ ਵਿਖੇ ਆਯੋਜਿਤ ਕੀਤਾ ਗਿਆ | ਜਿਸ ਵਿਚ ਕਾਲਜ ਦੇ ਪੰਜ ਵਲੰਟੀਅਰ ਵਿਦਿਆਰਥੀ ਸੁਖਮੰਦਰ ਸਿੰਘ (ਬੀ ਏ ਭਾਗ ਤੀਜਾ), ਦੀਪਕ ਕੁਮਾਰ (ਬੀ ਏ ਭਾਗ ਤੀਜਾ), ਗੌਰਵ (ਬੀ ਏ ਭਾਗ ਤੀਜਾ), ਪਰਮਜੀਤ ਸਿੰਘ (ਬੀ ਏ ਭਾਗ ਦੂਜਾ), ਕੁਲਦੀਪ (ਬੀ ਏ ਭਾਗ ਪਹਿਲਾ) ਨੇ ਵੱਧ ਚੜ੍ਹ ਕੇ ਹਿੱਸਾ ਲਿਆ | ਇਸ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਲੱਗਭੱਗ 98 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਸ਼ਿਵਾਲਿਕ ਪਹਾੜੀ ਲੜੀ ਦੇ ਸੁਹਾਵਣੇ ਕੁਦਰਤੀ ਮਾਹੌਲ ਵਿਚ ਲਗਪਗ 75 ਕਿਲੋਮੀਟਰ ਦੀ ਹਾਈਕਿੰਗ ਟਰੈਕਿੰਗ ਸਫ਼ਲਤਾ ਪੂਰਵਕ ਪੂਰੀ ਕੀਤੀ | ਕੈਂਪ ਦੌਰਾਨ ਵਿਦਿਆਰਥੀਆਂ ਨੇ ਕੁਦਰਤੀ ਵਾਤਾਵਰਣ, ਪਹਾੜੀ ਖੇਤਰ ਦੀ ਭੂਗੋਲਿਕ ਬਣਤਰ ਅਤੇ ਬਨਸਪਤੀ ਬਾਰੇ ਜਾਣਕਾਰੀ ਹਾਸਲ ਕੀਤੀ | ਇਸ ਦੇ ਨਾਲ ਹੀ ਭਾਗੀਦਾਰਾਂ ਨੇ ਟਰੈਕਿੰਗ, ਖੇਡ ਗਤੀਵਿਧੀਆਂ, ਕਿੱਟ ਲੇਆਉਟ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਸਮੇਤ ਕਈ ਸਾਹਸੀ ਅਤੇ ਸਿੱਖਣਯੋਗ ਗਤੀਵਿਧੀਆਂ ਵਿਚ ਭਾਗ ਲਿਆ | ਜਿਸ ਨਾਲ ਉਨ੍ਹਾਂ ਵਿਚ ਟੀਮ ਵਰਕ, ਅਨੁਸ਼ਾਸਨ, ਧੀਰਜ ਅਤੇ ਆਤਮ-ਵਿਸ਼ਵਾਸ ਵਰਗੇ ਮਹੱਤਵ ਪੂਰਨ ਗੁਣਾਂ ਦਾ ਵਿਕਾਸ ਹੋਇਆ | ਕੈਂਪ ਦੇ ਸਮਾਪਤੀ ਮੌਕੇ ਪ੍ਰਮਾਣ ਪੱਤਰ ਵੰਡ ਸਮਾਰੋਹ ਵੀ ਆਯੋਜਿਤ ਕੀਤਾ ਗਿਆ | ਜਿਸ ਦੌਰਾਨ ਭਾਗੀਦਾਰਾਂ ਨੂੰ ਉਨ੍ਹਾਂ ਦੀ ਸਫ਼ਲ ਭਾਗੀਦਾਰੀ ਲਈ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਾਲਜ ਦੇ ਉੱਪ ਪਿ੍ੰਸੀਪਲ ਅੰਸ਼ਦੀਪ ਕੌਰ ਬਰਾੜ ਨੇ ਵਿਦਿਆਰਥੀਆਂ ਦੀ ਉਤਸ਼ਾਹਪੂਰਣ ਭਾਗੀਦਾਰੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਲਾਭਕਾਰੀ ਸਾਬਿਤ ਹੁੰਦੀਆਂ ਹਨ ਅਤੇ ਇਹ ਉਨ੍ਹਾਂ ਵਿਚ ਆਤਮ-ਵਿਸ਼ਵਾਸ, ਅਨੁਸ਼ਾਸਨ ਦੇ ਗੁਣਾਂ ਨੂੰ ਮਜ਼ਬੂਤ ਕਰਦੀਆਂ ਹਨ | ਇਸ ਮੌਕੇ ਸਹਾਇਕ ਪ੍ਰੋਫੈਸਰ ਅਸ਼ੋਕ ਸਿੰਘ ਨੇ ਵੀ ਵਲੰਟੀਅਰਾਂ ਦੇ ਉਤਸ਼ਾਹ ਅਤੇ ਸਮਰਪਣ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿਚ ਵੀ ਅਜਿਹੀਆਂ ਨਿਰਮਾਣਕ ਗਤੀਵਿਧੀਆਂ
Ad Position 22
No active advertisement
ਪਿਛਲੀ ਖ਼ਬਰ ਜੰਗ ਵਧਣ ਅਤੇ ਤਾਲਾਬੰਦੀ ਦੀਆਂ ਅਫ਼ਵਾਹਾਂ ਕਾਰਨ ਲੋਕਾਂ 'ਚ ਬਣਿਆ ਡਰ ਦਾ ਮਾਹੌਲ ਕੁਝ ਲੋਕ ਪੈਟਰੋਲ, ਡੀਜ਼ਲ, ਗੈਸ ਸਿਲੰ... ਅਗਲੀ ਖ਼ਬਰ ਐਸ.ਬੀ.ਐਸ. ਸਟੇਟ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਮੌਕੇ ਕਰਵਾਇਆ ਧਾਰਮਿਕ ਸਮਾਗਮ <br/>
Ad Position 24