25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਜੰਗ ਵਧਣ ਅਤੇ ਤਾਲਾਬੰਦੀ ਦੀਆਂ ਅਫ਼ਵਾਹਾਂ ਕਾਰਨ ਲੋਕਾਂ 'ਚ ਬਣਿਆ ਡਰ ਦਾ ਮਾਹੌਲ ਕੁਝ ਲੋਕ ਪੈਟਰੋਲ, ਡੀਜ਼ਲ, ਗੈਸ ਸਿਲੰਡਰਾਂ ਲਈ ਪੈਟਰੋਲ ਪੰਪਾਂ ਤੇ ਗੈਸ ਏਜੰਸੀਆਂ ਵੱਲ ਰਹੇ ਨੇ ਭੱਜ <br/>

Ad Position 21
No active advertisement
ਅਜੀਤ ਡੈਸਕ 28-03-2026
ਬਠਿੰਡਾ, 27 ਮਾਰਚ (ਸੱਤਪਾਲ ਸਿੰਘ ਸਿਵੀਆਂ)-ਇਸ ਵੇਲੇ ਅਮਰੀਕਾ-ਇਰਾਨ, ਇਜ਼ਰਾਈਲ ਜੰਗ ਹੋਰ ਵਧਣ ਅਤੇ ਦੇਸ਼ ਅੰਦਰ ਸੰਭਾਵੀ ਤਾਲਾਬੰਦੀ (ਲਾਕਡਾਊਨ) ਲੱਗਣ ਦੀਆਂ ਅਫ਼ਵਾਹਾਂ ਨੇ ਜ਼ੋਰ ਫੜਿਆ ਹੋਇਆ ਹੈ, ਜਿਸ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ | ਇਸ ਡਰ ਕਾਰਨ ਕੁਝ ਲੋਕ ਪੈਟਰੋਲ-ਡੀਜ਼ਲ ਅਤੇ ਗੈਸ ਸਿਲੰਡਰ ਇਕੱਠਾ ਕਰਨ ਲਈ ਪੈਟਰੋਲ ਪੰਪਾਂ ਅਤੇ ਗੈਸ ਏਜੰਸੀਆਂ ਵੱਲ ਨੂੰ ਭੱਜ ਰਹੇ ਹਨ, ਜਦੋਂਕਿ ਗੈਸ ਏਜੰਸੀਆਂ ਉਪਰ ਤਾਂ ਪਿਛਲੇ ਲਈ ਦਿਨਾਂ ਤੋਂ ਲੰਬੀਆਂ ਲਾਈਨਾਂ ਲੱਗ ਰਹੀਆਂ ਹਨ | ਉੱਧਰ ਇਨ੍ਹਾਂ ਅਫ਼ਵਾਹਾਂ ਦੇ ਚੱਲਦਿਆਂ ਅੱਜ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਵਲੋਂ ਜ਼ਮੀਨੀ ਹਾਲਾਤ ਜਾਣਨ ਲਈ ਬਠਿੰਡਾ ਵਿਖੇ ਇਕ ਪੈਟਰੋਲ ਪੰਪ ਦਾ ਦੌਰਾ ਕੀਤਾ ਗਿਆ, ਜਦਕਿ ਉਨ੍ਹਾਂ ਦੇ ਹੁਕਮਾਂ ਅਨੁਸਾਰ ਖ਼ੁਰਾਕ ਤੇ ਸਿਵਲ ਸਪਲਾਈ ਵਲੋਂ ਗੈਸ ਏਜੰਸੀਆਂ ਦੀ ਜਾਂਚ ਕੀਤੀ ਗਈ | ਇੱਥੋਂ ਦੇ ਬੀਬੀ ਵਾਲੇ ਰੋਡ 'ਤੇ ਸਥਿਤ ਪੈਟਰੋਲ ਪੰਪ 'ਤੇ ਪੁੱਜੇ ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਪੰਪ 'ਤੇ ਮੌਜੂਦ ਆਮ ਖਪਤਕਾਰਾਂ ਗੱਲਬਾਤ ਕੀਤੀ ਤੇ ਦੇਖਿਆ ਕਿ ਪੈਟਰੋਲ ਪੰਪ 'ਤੇ ਕੋਈ ਜ਼ਿਆਦਾ ਭੀੜ ਨਹੀਂ ਹੈ ਅਤੇ ਆਮ ਲੋਕਾਂ ਨੂੰ ਆਸਾਨੀ ਨਾਲ ਉਨ੍ਹਾਂ ਦੀ ਮੰਗ ਅਨੁਸਾਰ ਪੈਟਰੋਲ ਅਤੇ ਡੀਜ਼ਲ ਮਿਲ ਰਿਹਾ ਹੈ | ਡਿਪਟੀ ਕਮਿਸ਼ਨਰ ਨੇ ਦਾਅਵਾ ਕੀਤਾ ਕਿ ਜ਼ਿਲ੍ਹੇ ਭਰ ਵਿਚ ਪੈਟਰੋਲ ਅਤੇ ਡੀਜ਼ਲ ਦਾ ਮੁਕੰਮਲ ਸਟਾਕ ਉਪਲਬਧ ਹੈ ਅਤੇ ਕਿਸੇ ਨੂੰ ਵੀ ਇਸ ਸਬੰਧੀ ਘਬਰਾਉਣ ਦੀ ਲੋੜ ਨਹੀਂ ਹੈ, ਜੇਕਰ ਫਿਰ ਵੀ ਕਿਸੇ ਖਪਤਕਾਰ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਜ਼ਿਲੇ੍ਹ ਦੇ ਪ੍ਰਸ਼ਾਸਕ, ਖ਼ੁਰਾਕ ਸਿਵਲ ਸਪਲਾਈਜ਼ ਤੇ ਖਪਤਕਾਰ ਮਾਮਲਿਆਂ ਦੇ ਜ਼ਿਲ੍ਹਾ ਕੰਟਰੋਲਰ (ਡੀ.ਐਫ.ਐੱਸ.ਸੀ) ਜਾਂ ਸਬੰਧਿਤ ਕੰਪਨੀ ਦੇ ਸੇਲਜ਼ ਅਧਿਕਾਰੀਆਂ ਨਾਲ ਸੰਪਰਕ ਕਰ ਸਕਦਾ ਹੈ | ਇਸ ਦੌਰਾਨ ਡੀ.ਐਫ.ਐੱਸ.ਸੀ ਅਤੇ ਐਚ.ਪੀ.ਸੀ.ਐਲ ਦੇ ਸੇਲਜ਼ ਅਧਿਕਾਰੀ ਆਯੂਸ਼ ਚੌਹਾਨ ਅਤੇ ਆਈ.ਓ.ਸੀ.ਐਲ. ਦੇ ਸੇਲਜ਼ ਅਧਿਕਾਰੀ ਸੰਚਿਤ ਸ਼ਰਮਾ ਵਲੋਂ ਸ਼ਹਿਰ 'ਚ ਮਾਨ ਗੈਸ ਸਰਵਿਸ ਅਤੇ ਜਗਦੀਪ ਗੈਸ ਸਰਵਿਸ ਏਜੰਸੀਆਂ ਦੀ ਪੜਤਾਲ ਕੀਤੀ ਗਈ | ਉਨ੍ਹਾਂ ਲੋਕਾਂ ਦੀਆਂ ਸ਼ਿਕਾਇਤਾਂ ਵੀ ਸੁਣੀਆਂ ਅਤੇ ਮੌਕੇ 'ਤੇ ਉਨ੍ਹਾਂ ਦਾ ਨਿਪਟਾਰਾ ਕੀਤਾ | ਉਨ੍ਹਾਂ ਗੈਸ ਏਜੰਸੀਆਂ ਨੂੰ ਨਿਰਦੇਸ਼ ਦਿੱਤੇ ਕਿ ਪੇਂਡੂ ਖਪਤਕਾਰਾਂ ਨੂੰ ਪਿੰਡਾਂ ਵਿਚ ਹੀ ਗੈਸ ਦੀ ਡਿਲਿਵਰੀ ਕਰਨੀ ਯਕੀਨੀ ਬਣਾਈ ਜਾਵੇ ਅਤੇ ਜਿਹੜੇ ਖਪਤਕਾਰਾਂ ਦੀ ਈ.ਕੇ.ਵਾਈ.ਸੀ. ਨਹੀਂ ਹੋਈ ਹੈ, ਉਨ੍ਹਾਂ ਦੀ ਈ.ਕੇ.ਵਾਈ.ਸੀ. ਕਰਨ ਲਈ ਵੱਖਰਾ ਕਾਊਾਟਰ ਚਲਾਇਆ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ | ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਜ਼ਿਲੇ੍ਹ ਭਰ 'ਚ ਘਰੇਲੂ ਗੈਸ ਅਤੇ ਸਟਾਕ ਉਪਲਬਧ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ | ਦੂਜੇ ਪਾਸੇ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਅਤੇ ਤੇਲ ਕੰਪਨੀਆਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੁਝ ਪੈਟਰੋਲ ਪੰਪਾਂ ਨੇ ਲੋਕਾਂ ਨੂੰ ਪੈਟਰੋਲ-ਡੀਜ਼ਲ ਪਾਉਣ ਦੀ ਸੀਮਾ ਤੈਅ ਕਰ ਦਿੱਤੀ ਹੈ ਤੇ ਤੇਲ ਦੀ ਜਮ੍ਹਾਂਖੋਰੀ ਰੋਕਣ ਲਈ ਖੁੱਲ੍ਹਾ ਤੇਲ ਪਾਉਣ ਦੀ ਬਜਾਏ ਸਾਧਨਾਂ ਵਿਚ ਹੀ ਤੇਲ ਪਾਇਆ ਜਾ ਰਿਹਾ ਹੈ | ਉੱਧਰ ਇਹ ਵੀ ਪਤਾ ਲੱਗਿਆ ਕਿ ਐਚ.ਪੀ.ਸੀ.ਐਲ. ਦੀ ਤੇਲ ਸਪਲਾਈ ਘੱਟ ਹੋਣ ਕਾਰਨ ਜ਼ਿਲ੍ਹੇ ਦੇ ਲਗਭਗ 20 ਤੋਂ 25 ਫ਼ੀਸਦੀ ਪੈਟਰੋਲ ਪੰਪ ਡਰਾਈ ਹੋਣ ਵਰਗੀ ਸਥਿਤੀ 'ਚੋਂ ਗੁਜਰ ਰਹੇ ਹਨ ਅਤੇ ਨਿੱਜੀ ਖੇਤਰ ਦੀ ਤੇਲ ਕੰਪਨੀ ਨਾਯਰਾ ਐਨਰਜੀ ਵਲੋਂ ਪੈਟਰੋਲ 5 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 3 ਰੁਪਏ ਪ੍ਰਤੀ ਲੀਟਰ ਵਧਾਉਣ ਕਰਕੇ ਵੀ ਲੋਕ ਪੈਟਰੋਲ-ਡੀਜ਼ਲ ਲਈ ਦੂਸਰੇ ਪੰਪਾਂ ਵੱਲ ਭੱਜ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲਗਾਈ ਲੋਕ ਅਦਾਲਤ, 50 ਫ਼ੀਸਦੀ ਕੇਸਾਂ ਦਾ ਮੌਕੇ 'ਤੇ ਕੀਤਾ ਨਿਪਟਾਰਾ ਅਗਲੀ ਖ਼ਬਰ ਐੱਸ.ਐੱਸ.ਡੀ. ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀਜ਼, ਭੋਖੜਾ ਦੇ ਵਿਦਿਆਰਥੀਆਂ ਵਲੋਂ ਐਡਵੈਂਚਰ/ਹਾਈਕਿੰਗ ਟਰੈਕਿੰਗ ਕੈਂਪ ਵਿਚ...
Ad Position 24