ਭਗਤਾ ਭਾਈਕਾ, 3 ਅਪ੍ਰੈਲ (ਸੁਖਪਾਲ ਸਿੰਘ ਸੋਨੀ)-ਅਕਾਲੀ ਦਲ ਵਾਰਿਸ ਪੰਜਾਬ ਦੇ ਅਹੁਦੇਦਾਰਾਂ, ਵਰਕਰ ਦੀ ਅਹਿਮ ਮੀਟਿੰਗ ਡੇਰਾ ਬਾਬਾ ਦਿਆਲਾ ਜੀ, ਦਿਆਲਪੁਰਾ ਮਿਰਜ਼ਾ ਵਿਖੇ ਹੋਈ¢ ਮੀਟਿੰਗ ਦੌਰਾਨ ਵੱਡੀ ਪੱਧਰ 'ਤੇ ਆਗੂਆਂ ਵਲੋਂ ਸ਼ਮੂਲੀਅਤ ਕੀਤੀ ਗਈ¢ ਮੀਟਿੰਗ ਦੌਰਾਨ 14 ਅਪ੍ਰੈਲ ਨੂੰ ਖ਼ਾਲਸਾ ਪੰਥ ਦੀ ਜਨਮ ਦਿਹਾੜੇ ਵਿਸਾਖੀ ਦੇ ਪੰਥਕ ਕਾਨਫ਼ਰੰਸ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਸਬੰਧੀ ਸੰਗਤਾਂ ਨੂੰ ਲਾਮਬੰਦ ਕੀਤਾ ਗਿਆ¢ ਜ਼ਿਲ੍ਹਾ ਬਠਿੰਡਾ ਦੇ ਸਰਗਰਮ ਵਰਕਰਾਂ ਨੂੰ ਜ਼ਿਲ੍ਹਾ ਬਠਿੰਡਾ ਦੀਆਂ ਜਿੰਮੇਵਾਰੀਆਂ ਸੌਂਪਣ ਅਤੇ ਹਾਈਕਮਾਂਡ ਦਾ ਤਰਸੇਮ ਸਿੰਘ ਜੌਹਲ ਅਤੇ ਜਸਕਰਨ ਸਿੰਘ ਕਾਹਨ ਸਿੰਘ ਵਾਲਿਆਂ ਦਾ ਧੰਨਵਾਦ ਕੀਤਾ ਗਿਆ¢ ਆਗੂਆਂ ਵਲੋਂ ਸੰਗਤਾਂ ਨੂੰ ਵਿਸਾਖੀ ਤੇ ਪੰਥਕ ਕਾਨਫ਼ਰੰਸ ਵਿਚ ਪਹੰੁਚਣ ਦੀ ਅਪੀਲ ਕੀਤੀ ਗਈ¢ ਇਸ ਮੀਟਿੰਗ ਮੌਕੇ ਚਮਕੌਰ ਸਿੰਘ ਜ਼ਿਲ੍ਹਾ ਪ੍ਰਧਾਨ ਬਠਿੰਡਾ, ਬਾਬਾ ਸਤਨਾਮ ਸਿੰਘ ਮੀਤ ਪ੍ਰਧਾਨ ਬਠਿੰਡਾ, ਰਾਜਵਿੰਦਰ ਸਿੰਘ ਦਿਆਲਪੁਰਾ ਕਾਰਜਕਾਰਨੀ ਕਮੇਟੀ ਮੈਂਬਰ, ਬਾਬਾ ਲੱਛਾ ਸਿੰਘ ਦਿਆਲਪੁਰਾ ਭਾਈਕਾ ਮੀਤ ਪ੍ਰਧਾਨ ਬਠਿੰਡਾ, ਅੰਮਿ੍ਤਪਾਲ ਸਿੰਘ ਜਲਾਲ ਕਾਰਜਕਾਰਨੀ ਕਮੇਟੀ ਮੈਂਬਰ, ਬਲੌਰ ਸਿੰਘ, ਲਖਵਿੰਦਰ ਸਿੰਘ, ਅੰਮਿ੍ਤਪਾਲ ਸਿੰਘ ਦਿਆਲਪੁਰਾ, ਸੁਰਿੰਦਰ ਸਿੰਘ ਨਥਾਣਾ ਮੀਤ ਪ੍ਰਧਾਨ, ਮੋਤਮ ਸਿੰਘ ਧਾਰਮਿਕ ਆਗੂ ਕਲਿਆਣ, ਸੁਖਜੀਵਨ ਸਿੰਘ ਸੁੱਖਾ, ਰਸਵਿੰਦਰ ਸਿੰਘ ਦਿਆਲਪੁਰਾ, ਮਾਸਟਰ ਕੁਲਦੀਪ ਸਿੰਘ ਦੀਪਾ, ਮੱਖਣ ਸਿੰਘ, ਕਾਲਾ ਸਿੰਘ ਦਿਆਲਪੁਰਾ ਆਦਿ ਹਾਜ਼ਰ ਸਨ¢