ਬਠਿੰਡਾ, 11 ਅਪ੍ਰੈਲ (ਪ੍ਰੀਤਪਾਲ ਸਿੰਘ ਰੋਮਾਣਾ)-ਪੀ.ਆਰ.ਟੀ.ਸੀ. ਪੈਨਸ਼ਨ ਐਸੋਸੀਏਸ਼ਨ ਬਠਿੰਡਾ ਡਿੱਪੂ ਵਲੋਂ ਮਹੀਨੇਵਾਰ ਮੀਟਿੰਗ ਪੈਨਸ਼ਨ ਦਫਤਰ ਬਠਿੰਡਾ ਡਿਪੂ ਵਿਖੇ ਪ੍ਰਧਾਨ ਸੁਖਜੀਤ ਸਿੰਘ ਅਤੇ ਚੇਅਰਮੈਨ ਸੱਤਪਾਲ ਭਾਈ ਦੇਸਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਵੱਡੀ ਗਿਣਤੀ ਪੈਨਸ਼ਨਰਾਂ ਨੇ ਹਿੱਸਾ ਲਿਆ | ਐਸੋਸੀਏਸ਼ਨ ਦੇ ਮੈਂਬਰਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੌਕੇ ਪ੍ਰਧਾਨ ਸੁਖਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਆਪਣੀਆਂ ਮੰਗਾਂ ਨੂੰ ਪੰਜਾਬ ਸਰਕਾਰ ਅਤੇ ਪੀਆਰਟੀਸੀ ਮੈਨੇਜਮੈਂਟ ਤੋਂ ਮਨਵਾਉਣ ਲਈ ਲਗਾਤਾਰ ਹਰ ਵਾਰ ਦੀ ਤਰ੍ਹਾਂ ਮੀਟਿੰਗ ਕੀਤੀ ਜਾਂਦੀ ਹੈ | ਪਰ ਉਨ੍ਹਾਂ ਦੀ ਮੰਗ ਨੂੰ ਪਿਛਲੇ ਲੰਬੇ ਸਮੇਂ ਤੋ ਅਣਗੌਲਿਆ ਕੀਤਾ ਜਾ ਰਿਹਾ ਹੈ | ਉਨ੍ਹਾਂ ਮੰਗ ਕੀਤੀ ਕਿ ਰਹਿੰਦੇ ਬਕਾਏ ਪੰਜ ਸਾਲ ਛੇ ਮਹੀਨੇ ਦਾ ਬਕਾਇਆ, ਮੈਡੀਕਲ ਬਿੱਲ, ਬਠਿੰਡਾ ਡਿਪੂ ਦੀ ਵਧੀ ਹੋਈ ਗਰੈਜਟੀ ਦਿੱਤੀ ਜਾਵੇ, ਡੀ ਏ ਦੀਆ ਰਹਿੰਦੀਆਂ ਕਿਸ਼ਤਾਂ ਦਿੱਤੀਆਂ ਜਾਣ, ਪੀ.ਆਰ.ਟੀ.ਸੀ.ਵਿਚ ਆਪਣੀਆਂ ਨਵੀਆਂ ਬੱਸਾਂ ਪਾਈਆਂ ਜਾਣ, ਕੱਚੇ ਕਾਮੇ ਪੱਕੇ ਕੀਤੇ ਜਾਣ, ਮੁਫ਼ਤ ਸਫ਼ਰ ਦਾ ਬਕਾਇਆ ਦਿੱਤਾ ਜਾਵੇ, ਸਬੰਧੀ ਮੰਗ ਕੀਤੀ ਗਈ | ਇਸ ਮੌਕੇ ਸੁਖਮੰਦਰ ਸਿੰਘ ਗਾਟਵਾਲੀ, ਨਛੱਤਰ ਸਿੰਘ, ਸੁਖਦੇਵ ਸਿੰਘ ਧੋਲਾ, ਗੁਰਬਚਨ ਸਿੰਘ ਜੱਸੀ, ਸੁਖਜੀਤ ਸਿੰਘ ਪ੍ਰਧਾਨ, ਪ੍ਰੀਤਮ ਸਿੰਘ ਬਰਾੜ ਸੀਨੀਅਰ ਮੀਤ ਪ੍ਰਧਾਨ ਸੈਂਟਰ ਬਾਡੀ ਵਲੋਂ ਸੰਬੋਧਨ ਕੀਤਾ | ਪੈਨਸ਼ਨਾਂ ਫੈਮਲੀ ਪੈਨਸ਼ਨਰਾਂ ਦਾ ਸੱਤਪਾਲ ਭਾਈ ਦੇਸਾ ਚੇਅਰਮੈਨ ਨੇ ਧੰਨਵਾਦ ਕੀਤਾ | ਸਟੇਜ ਦੀ ਜ਼ਿੰਮੇਵਾਰੀ ਗੋਪਾਲ ਕ੍ਰਿਸ਼ਨ ਮੌੜ ਜਨਰਲ ਸਕੱਤਰ ਬਠਿੰਡਾ ਵਲੋਂ ਨਿਭਾਈ ਗਈ | ਮੀਟਿੰਗ ਨੂੰ ਕਾਮਯਾਬ ਕਰਨ ਲਈ ਹਰਬੰਸ ਸਿੰਘ ਲੁਹਾਰਾ, ਬੀਘਾ ਸਿੰਘ, ਬਘੇਰਾ ਸਿੰਘ, ਰੂੜ ਸਿੰਘ, ਰਾਮ ਲਾਲ, ਅਸ਼ੋਕ ਕੁਮਾਰ, ਬਲਵੀਰ ਸਿੰਘ ਨੇ ਯੋਗਦਾਨ ਪਾਇਆ |