16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਸੂਬਾ ਸਰਕਾਰ ਨੇ ਕਦੇ ਵੀ ਸਮਾਂ ਰਹਿੰਦੇ ਲੋੜੀਂਦੇ ਕਦਮ ਨਹੀਂ ਚੁੱਕੇ- ਮਲੂਕਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਭਗਤਾ ਭਾਈਕਾ, 17 ਅਪ੍ਰੈਲ (ਸੁਖਪਾਲ ਸਿੰਘ ਸੋਨੀ)- ਕੇਂਦਰ ਸਰਕਾਰ ਵਲੋਂ ਬੇਮੌਸਮੀ ਬਾਰਸ਼ ਨਾਲ ਕਣਕ ਦੇ ਹੋਏ ਖ਼ਰਾਬੇ ਤੋਂ ਰਾਹਤ ਦੇਣ ਲਈ ਖ਼ਰੀਦ 'ਚ ਦਿੱਤੀ ਰਿਆਇਤ ਦਾ ਭਾਜਪਾ ਬਠਿੰਡਾ ਦਿਹਾਤੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਨੇ ਸਵਾਗਤ ਕੀਤਾ ਹੈ¢ ਮਲੂਕਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕੇ ਬੇਮੌਸਮੀ ਮੀਂਹ ਨਾਲ ਲੱਖਾਂ ਕਿਸਾਨ ਪ੍ਰਭਾਵਿਤ ਹੋਏ ਹਨ ਵੱਡੀ ਮਾਤਰਾ 'ਚ ਕਣਕ ਦੀ ਪੱਕੀ ਹੋਈ ਫ਼ਸਲ ਦਾ ਦਾਣਾ ਬਦਰੰਗਾ ਹੋ ਗਿਆ¢ ਕਿਸਾਨਾਂ ਦੀ ਮੰਡੀ ਚ ਆਈ ਹੋਈ ਬਦਰੰਗੀ ਫ਼ਸਲ ਨੂੰ ਖ਼ਰੀਦਣ 'ਚ ਖ਼ਰੀਦ ਏਜੰਸੀਆਂ ਆਨਾਕਾਨੀ ਕਰ ਰਹੀਆਂ ਸਨ¢ ਕਿਸਾਨ ਹਿਤੈਸ਼ੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੇਂਦਰੀ ਮੰਤਰੀ ਪ੍ਰਲਾਹਦ ਜੋਸ਼ੀ ਨੇ ਪੱਤਰ ਜਾਰੀ ਕਰ 70 ਫ਼ੀਸਦੀ ਬਦਰੰਗ ਅਤੇ 15 ਫ਼ੀਸਦੀ ਸੁੰਗੜ ਚੁੱਕੀ ਫ਼ਸਲ ਨੂੰ ਤੁਰੰਤ ਪੂਰੀ ਕੀਮਤ ਤੇ ਖ਼ਰੀਦ ਕਰਨ ਸਬੰਧੀ ਨਿਰਦੇਸ਼ ਜਾਰੀ ਕੀਤੇ ਹਨ¢ ਮਲੂਕਾ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਫੈਸਲਾ ਸ਼ਲਾਘਾਯੋਗ ਹੈ¢ ਇਸ ਨਾਲ ਲੱਖਾਂ ਕਿਸਾਨਾਂ ਨੂੰ ਰਾਹਤ ਮਿਲੇਗੀ¢ ਮਲੂਕਾ ਨੇ ਕਿਹਾ ਕੇਂਦਰ ਦੀ ਭਾਜਪਾ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨੀ ਨੂੰ ਲੈ ਕੇ ਹਮੇਸ਼ਾ ਫ਼ਿਕਰਮੰਦ ਰਹਿੰਦੇ ਹਨ ਤੇ ਕਿਸਾਨੀ ਮੁਸ਼ਕਿਲਾਂ ਦੇ ਹੱਲ ਲਈ ਉਪਰਾਲੇ ਕਰਦੇ ਹਨ¢ ਉਨ੍ਹਾਂ ਕਿਹਾ ਭਗਵੰਤ ਮਾਨ ਸਰਕਾਰ ਨੇ ਕਦੇ ਵੀ ਸਮਾਂ ਰਹਿੰਦਿਆਂ ਕੋਈ ਠੋਸ ਕਦਮ ਚੁੱਕੇ ਨਹੀ¢ ਕਣਕ ਦੀ ਫ਼ਸਲ ਦੇ ਖ਼ਰਾਬੇ ਵਾਰੇ ਗੁਆਂਢੀ ਰਾਜ ਰਾਜਸਥਾਨ ਤੇ ਹਰਿਆਣਾ ਨੇ ਸਮਾਂ ਰਹਿੰਦੇ ਕੇਂਦਰ ਸਰਕਾਰ ਤੱਕ ਪਹੁੰਚ ਕੀਤੀ ਤੇ ਉਨ੍ਹਾਂ ਨੂੰ ਤੁਰੰਤ ਰਾਹਤ ਦਿੱਤੀ ਗਈ¢ ਇਸ ਤੋਂ ਪਹਿਲਾਂ ਪਿਛਲੇ ਸਾਲ ਹੜ੍ਹਾਂ ਨਾਲ ਹੋਏ ਨੁਕਸਾਨ ਦੇ ਮੁਆਵਜ਼ੇ ਲਈ ਵੀ ਸੂਬਾ ਸਰਕਾਰ ਸਮੇਂ ਸਿਰ ਅੰਕੜੇ ਦੇਣ 'ਚ ਅਸਫਲ ਸਾਬਤ ਹੋਈ ਹੈ¢ ਕੇਂਦਰ ਸਰਕਾਰ ਵਲੋਂ ਹੜ੍ਹਾਂ ਲਈ ਆਏ 12000 ਕਰੋੜ ਅਗਾਉ ਰਾਸ਼ੀ ਸਬੰਧੀ ਵੀ ਸੂਬਾ ਸਰਕਾਰ ਅੱਜ ਤੱਕ ਪੁਖ਼ਤਾ ਜਵਾਬ ਨਹੀਂ ਦੇ ਸਕੀ¢

Ad Position 22
No active advertisement
ਪਿਛਲੀ ਖ਼ਬਰ ਬਲਜੀਤ ਸਿੰਘ ਸੰਦੋਹਾ ਅਕਾਲੀ ਦਲ ਬੀ.ਸੀ. ਵਿੰਗ ਪੰਜਾਬ ਦੇ ਜਨਰਲ ਸਕੱਤਰ ਨਿਯੁਕਤ <br/> ਅਗਲੀ ਖ਼ਬਰ ਵਿਸਾਖੀ ਜੋੜ ਮੇਲ ਦੀ ਨਿਰਵਿਘਨ ਸੰਪੂਰਨਤਾ ਪਿੱਛੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕਰਵਾਈ ਸ਼ੁਕਰਾਨੇ ਦੀ ਅਰਦਾਸ <br/>...
Ad Position 24