16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਬਲਜੀਤ ਸਿੰਘ ਸੰਦੋਹਾ ਅਕਾਲੀ ਦਲ ਬੀ.ਸੀ. ਵਿੰਗ ਪੰਜਾਬ ਦੇ ਜਨਰਲ ਸਕੱਤਰ ਨਿਯੁਕਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਮੌੜ ਮੰਡੀ, 17 ਅਪ੍ਰੈਲ (ਗੁਰਜੀਤ ਸਿੰਘ ਕਮਾਲੂ): ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਦਿਆਂ ਬੀਤੇ ਦਿਨੀਂ ਵੱਖ-ਵੱਖ ਵਿੰਗਾਂ ਵਿਚ ਅਹਿਮ ਨਿਯੁਕਤੀਆਂ ਕੀਤੀਆਂ ਗਈਆਂ | ਇਨ੍ਹਾਂ ਨਿਯੁਕਤੀਆਂ ਵਿਚ ਹਲਕਾ ਮੌੜ ਨਾਲ ਸਬੰਧਿਤ ਬਲਜੀਤ ਸਿੰਘ ਸੰਦੋਹਾ (ਰਿਟਾ:ਜ਼ਿਲ੍ਹਾ ਸਿੱਖਿਆ ਅਫ਼ਸਰ) ਨੂੰ ਬੀ.ਸੀ ਵਿੰਗ ਪੰਜਾਬ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ | ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਹਲਕਾ ਮੌੜ ਦੇ ਇੰਚਾਰਜ ਅਤੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਦਿੱਤਾ | ਜ਼ਿਕਰਯੋਗ ਹੈ ਕਿ ਬਲਜੀਤ ਸਿੰਘ ਸੰਦੋਹਾ ਵਲੋਂ ਪਾਰਟੀ ਵਲੋਂ ਮਿਲੀ ਹਰ ਇੱਕ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾਂਦਾ ਰਿਹਾ ਹੈ, ਜਿਸ ਦੇ ਚੱਲਦਿਆਂ ਹੀ ਉਨ੍ਹਾਂ ਨੂੰ ਇਹ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਹੈ | ਬਲਜੀਤ ਸਿੰਘ ਸੰਦੋਹਾ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਅਤੇ ਬੀ.ਸੀ ਵਿੰਗ ਪੰਜਾਬ ਦੇ ਪ੍ਰਧਾਨ ਹੀਰਾ ਸਿੰਘ ਗਾਬੜੀਆਂ ਦਾ ਧੰਨਵਾਦ ਕਰਦੇ ਹੋਏ ਵਿਸ਼ਵਾਸ ਦਵਾਇਆ ਕਿ ਉਹ ਪਾਰਟੀ ਵਲੋਂ ਮਿਲੀ ਹਰ ਇੱਕ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਐਸ.ਸੀ ਵਿੰਗ ਰਾਜਵੰਤ ਸਿੰਘ ਕੋਟਭਾਰਾ, ਹਰਭਜਨ ਸਿੰਘ ਮਾਈਸਰਖਾਨਾ, ਰਘਬੀਰ ਸਿੰਘ ਕੋਚ ਭੀਖੀ, ਅੰਮਿ੍ਤਪਾਲ ਸਿੰਘ ਹਨੀ, ਸੁਖਚੈਨ ਸਿੰਘ ਸਿੱਧੂ, ਹਰਵਿੰਦਰ ਸਿੰਘ ਕਾਕਾ ਬੁਰਜ, ਰਵੀ ਕੁਮਾਰ ਉੱਭਾ, ਗੁਰਜੀਤਪਾਲ ਸਿੰਘ ਗਿੰਨੀ, ਮਨਦੀਪ ਸਿੰਘ ਚਨਾਰਥਲ, ਸੁਰਜੀਤ ਸਿੰਘ ਮਾਨਸਾ ਕਲਾਂ, ਹਰਜਸ ਸਿੰਘ ਘਸੋਖਾਨਾ ਸਰਕਲ ਪ੍ਰਧਾਨ, ਗੁਰਮੇਲ ਸਿੰਘ ਮਾਈਸਰਖਾਨਾ, ਚਰਨਜੀਤ ਸਿੰਘ ਥੰਮਣਗੜ੍ਹ, ਜਗਸੀਰ ਸਿੰਘ ਬੁਰਜ, ਸੁਰਿੰਦਰਪਾਲ ਸਿੰਘ ਮਾਹਲ, ਬਲਜੀਤ ਸਿੰਘ ਸੰਦੋਹਾ ਮੀਤ ਪ੍ਰਧਾਨ, ਨਵਦੀਪ ਸਿੰਘ ਬਾਬੇਕਾ ਸਵੈਚ, ਹਰਬੰਸ ਸਿੰਘ ਸੰਦੋਹਾ, ਉੱਦਮ ਸਿੰਘ ਕੁੱਤੀਵਾਲ, ਹਰਜਿੰਦਰ ਸਿੰਘ ਕੱਪੀ, ਗੁਰਪ੍ਰੀਤ ਸਿੰਘ ਮੰਟੀ, ਜਗਵਿੰਦਰ ਸਿੰਘ ਕੁੱਬੇ, ਬਲਜੀਤ ਸਿੰਘ ਸਾਬਕਾ ਡੀ.ਈ.ਓ, ਮਨਦੀਪ ਸਿੰਘ ਸੰਦੋਹਾ, ਉੱਦਮ ਸਿੰਘ ਕੁੱਤੀਵਾਲ, ਕਿ੍ਸ਼ਨ ਕੁਮਾਰ ਤਾਇਲ, ਰਾਜ ਕੁਮਾਰ ਰਾਜੂ, ਜਗਸੀਰ ਸ਼ਰਮਾ ਕੋਟਲੀ, ਚਰਨਜੀਤ ਸਿੰਘ ਭਾਈ ਬਖਤੌਰ, ਜੋਗਿੰਦਰ ਸਿੰਘ ਜੋਧਪੁਰ, ਮੰਦਰ ਸਿੰਘ ਮੌੜ ਖ਼ੁਰਦ, ਮੱਖਣ ਸਿੰਘ ਖ਼ਾਲਸਾ ਮੌੜ ਖ਼ੁਰਦ, ਸੁਖਵੀਰ ਸਿੰਘ ਭੂੰਦੜ, ਗੋਰਾ ਸਿੰਘ ਭੂੰਦੜ, ਸਾਧੂ ਸਿੰਘ ਭੂੰਦੜ, ਗੁਰਵਿੰਦਰ ਸਿੰਘ ਕੋਟਭਾਰਾ, ਸਤਨਾਮ ਸਿੰਘ ਯਾਤਰੀ, ਗੁਰਜੰਟ ਸਿੰਘ ਯਾਤਰੀ, ਕੇਵਲ ਸਿੰਘ ਮਾਨਸਾ ਕਲਾਂ, ਕੁਲਦੀਪ ਸਿੰਘ ਮਾਣਕ, ਗੁਰਵਿੰਦਰ ਸਿੰਘ ਲਾਡੀ, ਬੂਟਾ ਸਿੰਘ ਪ੍ਰਧਾਨ, ਗੁਰਮੇਲ ਸਿੰਘ ਭੋਲਾ, ਬਲਦੇਵ ਸਿੰਘ ਕੋਟਭਾਰਾ, ਸੁਖਜਿੰਦਰ ਸਿੰਘ ਸੁੱਖੀ ਘੁੰਮਣ, ਅਵਤਾਰ ਸਿੰਘ ਨੰਬਰਦਾਰ, ਪੁਸ਼ਵਿੰਦਰ ਸਿੰਘ ਕੁੱਬੇ, ਜਗਰੂਪ ਸਿੰਘ ਸਾਬਕਾ ਸਰਪੰਚ, ਰੂਪ ਸਿੰਘ ਘਸੋਖਾਨਾ, ਰਾਣਾ ਸਿੰਘ ਘਸੋਖਾਨਾ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਠਿੰਡਾ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ 4 ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਸੂਬਾ ਸਰਕਾਰ ਨੇ ਕਦੇ ਵੀ ਸਮਾਂ ਰਹਿੰਦੇ ਲੋੜੀਂਦੇ ਕਦਮ ਨਹੀਂ ਚੁੱਕੇ- ਮਲੂਕਾ <br/>
Ad Position 24