26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਦਸਵੀਂ ਵਿਚੋਂ ਅੱਵਲ ਰਹਿਣ ਵਾਲੀ ਬਰਕਤ ਕਰਨਾ ਚਾਹੁੰਦੀ ਹੈ ਐਮ.ਬੀ.ਬੀ.ਐੱਸ <br/>

Ad Position 21
No active advertisement
ਅਜੀਤ ਡੈਸਕ 19-04-2026
ਬਠਿੰਡਾ, 18 ਅਪ੍ਰੈਲ (ਪ੍ਰੀਤਪਾਲ ਸਿੰਘ ਰੋਮਾਣਾ)- ਸੀ.ਬੀ.ਐੱਸ.ਈ. ਦੇ 10 ਵੀਂ ਕਲਾਸ ਦੇ ਆਏ ਨਤੀਜੇ ਦੌਰਾਨ ਬਠਿੰਡਾ ਦੀ ਬਰਕਤ ਵਲੋਂ ਚੰਗੇ ਅੰਕ ਹਾਸਲ ਕਰਕੇ ਬਠਿੰਡਾ ਦਾ ਨਾਮ ਰੌਸ਼ਨ ਕੀਤਾ ਹੈ | ਬਰਕਤ ਦਾ ਕਹਿਣਾ ਹੈ, ਕਿ ਉਸ ਦਾ ਸੁਪਨਾ ਐਮਬੀਬੀਐੱਸ ਕਰਨ ਦੇ ਬਾਦ ਯੂ.ਪੀ.ਐੱਸ.ਸੀ. ਕਲੀਅਰ ਕਰਨਾ | ਬਰਕਤ ਦੇ ਪਿਤਾ ਬਠਿੰਡਾ 'ਚ ਫਿਜੀਓਥਰੈਪਿਸਟ ਡਾ. ਜਸਦੇਵ ਧਨੋਆ ਹੈ | ਜਦਕਿ ਉਸ ਦੀ ਮਾਂ ਨਵਦੀਪ ਕੌਰ ਬਰਾੜ ਜੋ ਕਿ ਪਿੰਡ ਭੱੁਚੋ ਵਿਖੇ ਸਰਕਾਰੀ ਸਕੂਲ 'ਚ ਅਧਿਆਪਕਾ ਹੈ | ਬਰਕਤ ਨੇ ਦੱਸਿਆ ਕਿ ਉਸ ਨੇ ਕਦੇ ਵੀ ਟਿਊਸ਼ਨ ਦਾ ਸਹਾਰਾਂ ਨਹੀਂ ਲਿਆ, ਹਮੇਸ਼ਾ ਸਕੂਲ ਵਿਚ ਜੋ ਅਧਿਆਪਕਾਂ ਵਲੋਂ ਪੜਾਇਆ ਜਾਂਦਾ ਸੀ, ਸਿਰਫ਼ ਉਸ ਨੂੰ ਹੀ ਘਰ ਵਿਚ ਪੜ੍ਹ ਕੇ ਇਹ ਮੁਕਾਮ ਹਾਸਲ ਕੀਤਾ ਹੈ | ਬਰਕਤ ਨੇ ਕਿਹਾ ਕਿ ਉਸ ਦੀ ਭੂਆ ਅਮਨਦੀਪ ਕੌਰ ਧਨੋਆ 2018 ਬੈਚ ਦੀ ਆਈਆਰਐੱਸ ਹੈ, ਉਨ੍ਹਾਂ ਤੋਂ ਹੀ ਬਹੁਤ ਕੁਝ ਸਿੱਖਣ ਨੂੰ ਮਿਲੀਆ ਹੈ | ਇਸ ਮੌਕੇ ਡਾ. ਜਸਦੇਵ ਧਨੋਆ ਨੇ ਕਿਹਾ ਕਿ ਉਸ ਨੂੰ ਮਾਣ ਹੈ, ਕਿ ਉਸ ਦੀ ਬੇਟੀ ਵੀ ਐਮਬੀਬੀਐੱਸ ਦੀ ਪੜਾਈ ਕਰਕੇ ਇਕ ਚੰਗੀ ਡਾਕਟਰ ਬਣੇ |

Ad Position 22
No active advertisement
ਪਿਛਲੀ ਖ਼ਬਰ ਕਣਕ ਦੀ ਖ਼ਰੀਦ ਢਿੱਲੀ ਚਾਲ,ਅੰਨਦਾਤਾ ਗਰਮੀ ਅਤੇ ਮੱਛਰਾਂ ਦੀ ਭਰਮਾਰ 'ਚ ਮੰਡੀਆਂ 'ਚ ਰਾਤਾਂ ਕੱਟਣ ਲਈ ਬੇਵੱਸ <br/> ਅਗਲੀ ਖ਼ਬਰ ਈਰਾਨ ਵਿਚ ਮਾਰੇ ਗਏ ਨਿਰਦੋਸ਼ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਭੋਗ ਅੱਜ <br/>
Ad Position 24