21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਧਾਰਮਿਕ ਪ੍ਰੀਖਿਆ ਵਿਚ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲ੍ਹਾਂ <br/>

Ad Position 21
No active advertisement
ਅਜੀਤ ਡੈਸਕ 26-04-2026
ਭਗਤਾ ਭਾਈਕਾ, 25 ਅਪ੍ਰੈਲ (ਸੁਖਪਾਲ ਸਿੰਘ ਸੋਨੀ)-ਸਿੱਖ ਮਿਸ਼ਨਰੀ ਕਾਲਜ ਜਮਾਲਪੁਰਾ ਲੁਧਿਆਣਾ ਵਲੋਂ ਧਾਰਮਿਕ ਪ੍ਰੀਖਿਆ ਆਯੋਜਿਤ ਕੀਤੀ ਗਈ¢ ਪ੍ਰੀਖਿਆ ਵਿਚ ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਦੇ 131 ਬੱਚਿਆਂ ਨੇ ਭਾਗ ਲਿਆ ਤੇ 81 ਬੱਚਿਆਂ ਨੇ ਸ਼ਾਨਦਾਰ ਗਰੇਡ ਏ, ਬੀ, ਸੀ ਤੇ ਮੈਰਿਟ ਵਿਚ ਆ ਕੇ ਪ੍ਰੀਖਿਆ ਪਾਸ ਕੀਤੀ¢ ਜਾਣਕਾਰੀ ਅਨੁਸਾਰ ਪ੍ਰੀਖਿਆ ਦੌਰਾਨ ਗਰੁੱਪ ਜ਼ੀਰੋ (ਜਮਾਤ ਪਹਿਲੀ, ਦੂਜੀ) ਦੇ 56 ਵਿਦਿਆਰਥੀਆਂ ਵਿਚੋਂ 53 ਵਿਦਿਆਰਥੀਆਂ ਨੇ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ¢ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਕਰਮਜੀਤ ਸਿੰਘ, ਏਕਮਜੀਤ ਸਿੰਘ, ਮਨਖੁਸ਼ ਸਿੰਘ, ਰਣਤਾਜ ਸਿੰਘ, ਦਇਆਪ੍ਰੀਤ ਕੌਰ, ਜਸਲੀਨ ਕੌਰ, ਅਨਹਦ ਕੌਰ, ਗੁਰਅਮਾਨਤ ਸਿੰਘ, ਜੋਬਨਪ੍ਰੀਤ ਸਿੰਘ ਤੇ ਸ਼ੁਭਦੀਪ ਸਿੰਘ ਦੀ ਸਕੂਲ ਦੇ ਪਿੰ੍ਰਸੀਪਲ ਸ਼ਸ਼ੀਕਾਂਤ ਨੇ ਵਿਸ਼ੇਸ਼ ਤੌਰ 'ਤੇ ਹੌਸਲਾ ਅਫਜਾਈ ਕੀਤੀ¢ ਗਰੱੁਪ ਪਹਿਲਾ (ਜਮਾਤ ਤੀਜੀ ਤੋਂ ਪੰਜਵੀਂ) ਵਿਚ 31 ਵਿਦਿਆਰਥੀ ਪ੍ਰੀਖਿਆ ਵਿਚ ਬੈਠੇ ਤੇ 10 ਵਿਦਿਆਰਥੀਆਂ ਨੇ ਪ੍ਰੀਖਿਆ ਵਿਚ ਸਫਲਤਾ ਹਾਸਲ ਕੀਤੀ¢ ਗਰੁੱਪ ਦੂਜੇ (ਜਮਾਤ ਛੇਵੀਂ ਤੋਂ ਅੱਠਵੀਂ) ਦੇ 39 ਬੱਚਿਆਂ ਨੇ ਪ੍ਰੀਖਿਆ ਵਿਚ ਭਾਗ ਲਿਆ ਤੇ 14 ਬੱਚਿਆਂ ਨੇ ਪ੍ਰੀਖਿਆ ਪਾਸ ਕੀਤੀ¢ ਗਰੁੱਪ ਤੀਜੇ (ਨੌਵੀਂ ਤੋਂ ਬਾਰ੍ਹਵੀਂ) ਦੇ 5 ਵਿਦਿਆਰਥੀਆਂ ਵਿਚੋਂ 4 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਪਾਸ ਕੀਤੀ | ਮੈਰਿਟ ਵਿਚ ਆਉਣ ਵਾਲੇ ਬੱਚਿਆਂ ਤੇ ਗਰੇਡ-ਏ, ਬੀ, ਸੀ, ਹਾਸਲ ਕਰਨ ਵਾਲੇ ਬੱਚਿਆਂ ਨੂੰ ਸਿੱਖ ਮਿਸ਼ਨਰੀ ਕਾਲਜ ਵਲੋਂ ਟਰਾਫ਼ੀਆਂ ਤੇ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ | ਸਿੱਖ ਮਿਸ਼ਨਰੀ ਕਾਲਜ ਦੇ ਸਰਕਲ ਮੋਗਾ ਦੇ ਨੁਮਾਇੰਦਿਆਂ ਵਲੋਂ ਸਕੂਲ ਦੇ ਪਿ੍ੰਸੀਪਲ ਸ਼ਸ਼ੀਕਾਂਤ ਨੂੰ ਸ਼ਾਨਦਾਰ ਨਤੀਜਿਆਂ ਲਈ ਵਧਾਈਆਂ ਦਿੱਤੀਆਂ ਗਈਆਂ ਤੇ ਨਾਲ ਹੀ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ¢ ਇੰਚਾਰਜ ਮੈਡਮ ਹਰਜੀਤ ਕੌਰ ਦੇ ਕੀਤੇ ਉਪਰਾਲਿਆਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਵੀ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ¢

Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਸਿੰਘ ਬਾਦਲ ਆਉਣ ਵਾਲੀਆਂ ਪੀੜ੍ਹੀਆਂ ਲਈ ਹਮੇਸ਼ਾ ਹੀ ਪ੍ਰੇਰਨਾ ਸਰੋਤ ਰਹਿਣਗੇ-ਜੱਗਾ ਕਲਿਆਣ <br/> ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਵਿਚ ਲਰਨਿੰਗ ਆਊਟਕਮਸ ਅਤੇ ਪੈਡਾਗੋਜੀਸ ਵਿਸ਼ੇ ਨਾਲ ਸੰਬੰਧਿਤ ਇਕ ਰੋਜ਼ਾ ਵਰਕਸ਼ਾ...
Ad Position 24