17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਵੱਖ-ਵੱਖ ਜਥੇਬੰਦੀਆਂ ਵਲੋਂ ਕੌਮਾਂਤਰੀ 'ਮਜ਼ਦੂਰ ਦਿਵਸ' ਮੌਕੇ ਝੰਡੇ ਲਹਿਰਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਕੀਤਾ ਸਿਜਦਾ <br/>

Ad Position 21
No active advertisement
ਅਜੀਤ ਡੈਸਕ 02-05-2026
ਬਠਿੰਡਾ, 1 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅੱਜ ਕੌਮਾਂਤਰੀ 'ਮਜ਼ਦੂਰ ਦਿਵਸ' ਮੌਕੇ ਬਠਿੰਡਾ ਜ਼ਿਲੇ੍ਹ ਦੀਆਂ ਵੱਖ-ਵੱਖ ਜਥੇਬੰਦੀਆਂ ਵਲੋਂ ਆਪਣੇ ਪੱਧਰ 'ਤੇ ਮਈ ਦਿਵਸ ਮਨਾਉਂਦਿਆਂ 'ਲਾਲ ਸੂਹੇ ਝੰਡੇ' ਲਹਿਰਾਏ ਗਏ ਅਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਿਜਦਾ ਕੀਤਾ ਗਿਆ |
ਮਿਉਂਸੀਪਲ ਮੁਲਾਜ਼ਮਾਂ ਨੇ 'ਮਈ ਦਿਵਸ' ਜੋਸ਼ ਨਾਲ ਮਨਾਇਆ
-ਮਿਉਂਸੀਪਲ ਮੁਲਾਜ਼ਮਾਂ ਵਲੋਂ ਸਥਾਨਕ ਰੋਜ਼ ਗਾਰਡਨ ਵਿਖੇ 'ਮਈ ਦਿਵਸ' ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ¢ ਇਸ ਮੌਕੇ ਰਿਟਾਇਰਡ, ਰੈਗੂਲਰ ਅਤੇ ਆਊਟਸੋਰਸ ਮੁਲਾਜ਼ਮਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ¢ ਪ੍ਰੋਗਰਾਮ ਦੀ ਸ਼ੁਰੂਆਤ 'ਮਈ ਦਿਵਸ' ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕਰਨ ਨਾਲ ਹੋਈ¢ ਉਪਰੰਤ ਪੰਜਾਬ ਮਿਉਂਸਪਲ ਵਰਕਰਜ਼ ਯੂਨੀਅਨ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਅਤੇ ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਨੇ 'ਲਾਲ ਝੰਡਾ' ਲਹਿਰਾਇਆ¢ ਮੁੱਖ ਬੁਲਾਰੇ ਜਗਮੇਲ ਸਿੰਘ ਨੇ ਕਿਹਾ ਕਿ ਮਜ਼ਦੂਰਾਂ ਨੇ ਆਪਣੇ ਹੱਕ ਖੂਨ ਪਸੀਨੇ ਨਾਲ ਹਾਸਲ ਕੀਤੇ ਹਨ, ਪਰ ਕਾਰਪੋਰੇਟ ਘਰਾਣਿਆਂ ਅਤੇ ਬਹੁਕੌਮੀ ਕੰਪਨੀਆਂ ਵਲੋਂ ਇਨ੍ਹਾਂ ਹੱਕਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ¢ ਯੂਨੀਅਨ ਦੇ ਸਾਬਕਾ ਪ੍ਰਧਾਨ ਭੋਲਾ ਸਿੰਘ ਅਤੇ ਬੀਰਭਾਨ ਨੇ ਵੀ ਸੰਬੋਧਨ ਕੀਤਾ¢ ਜਸਪਾਲ ਮਾਨਖੇੜਾ ਨੇ ਆਊਟ ਸੋਰਸ ਮੁਲਾਜ਼ਮਾਂ ਨੂੰ ਸੰਗਠਨ ਮਜ਼ਬੂਤ ਕਰਨ ਅਤੇ ਸੰਘਰਸ਼ ਦੇ ਰਾਹ 'ਤੇ ਤੁਰਨ ਦੀ ਅਪੀਲ ਕੀਤੀ¢ ਯੂਨੀਅਨ ਪ੍ਰਧਾਨ ਸੁਰਜਨ ਰਾਮ, ਸਾਹਿਲ ਸ਼ਰਮਾ ਅਤੇ ਬਲਜੀਤ ਕੁਮਾਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ¢ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਰਣਜੀਤ ਸਿੰਘ ਨੇ ਨਿਭਾਈ¢ ਇਸ ਦੌਰਾਨ ਸੇਵਾਮੁਕਤ ਮੁਲਾਜ਼ਮ ਜਗੀਰ ਸਿੰਘ, ਕ੍ਰਿਸ਼ਨ ਕੁਮਾਰ ਅਤੇ ਕੀਮਤੀ ਲਾਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ¢ ਚੇਅਰਮੈਨ ਹਰਬੰਸ ਲਾਲ ਨੇ ਸਭ ਦਾ ਧੰਨਵਾਦ ਕੀਤਾ¢
ਭਾਰਤੀ ਕਮਿਊਨਿਸਟ ਪਾਰਟੀ ਨੇ ਮਜ਼ਦੂਰ ਦਿਵਸ ਮਨਾਇਆ
-ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਬਠਿੰਡਾ ਵਲੋਂ ਅੰਤਰ-ਰਾਸ਼ਟਰੀ 'ਮਜ਼ਦੂਰ ਦਿਵਸ' ਇਨਕਲਾਬੀ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ ਅਤੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ¢ ਜ਼ਿਲ੍ਹਾ ਪਾਰਟੀ ਦਫ਼ਤਰ ਧਰਮ ਸਿੰਘ ਫੱਕਰ ਭਵਨ ਵਿਖੇ ਇਕੱਤਰ ਹੋਏ ਵਰਕਰਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜ਼ਿਲ੍ਹਾ ਸਕੱਤਰ ਬਲਕਰਨ ਸਿੰਘ ਬਰਾੜ ਨੇ ਕਿਹਾ ਕਿ ਕਾਰਲ ਮਾਰਕਸ ਦੀ ਇਨਕਲਾਬੀ ਵਿਚਾਰਧਾਰਾ ਨਾਲ ਮਜ਼ਦੂਰਾਂ ਅੰਦਰ ਚੇਤਨਤਾ ਦਾ ਵਿਕਾਸ ਹੋਇਆ¢ ਜਿਸ ਨਾਲ ਆਪਣੇ ਹੱਕ ਹਾਸਲ ਕਰਨ ਲਈ ਸੰਘਰਸ਼ ਤੇਜ਼ ਹੋਇਆ¢ ਮਜ਼ਦੂਰਾਂ ਨੇ ਭਾਰੀ ਕੁਰਬਾਨੀਆਂ ਅਤੇ ਸ਼ਹੀਦੀਆਂ ਦੇ ਕੇ ਹੱਕ ਹਾਸਲ ਕੀਤੇ ਹਨ¢ ਅੱਜ ਅਸੀਂ ਉਨ੍ਹਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਸਿਜਦਾ ਕੀਤਾ ਜਾਂਦਾ¢ ਕਾਮਰੇਡ ਬਰਾੜ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਪੂੰਜੀਵਾਦੀ ਨੀਤੀਆਂ 'ਤੇ ਚੱਲਦਿਆਂ ਮਜ਼ਦੂਰਾਂ ਦੇ ਹੱਕਾਂ ਲਈ ਸੰਵਿਧਾਨ ਵਿਚ ਮਿਲੇ ਹੋਏ ਸਾਰੇ ਅਧਿਕਾਰਾਂ ਨੂੰ ਰੱਦ ਕਰਕੇ ਚਾਰ ਕੋਡ ਬਣਾ ਦਿੱਤੇ ਹਨ¢ ਜਿਨ੍ਹਾਂ ਵਿਚ ਮਜ਼ਦੂਰਾਂ ਦੇ ਕੰਮ ਦੇ ਘੰਟੇ, ਕੰਮ ਦੌਰਾਨ ਸੇਵਾ ਭੱਤਾ, ਦੁਰਘਟਨਾਵਾਂ ਹੋਣ 'ਤੇ ਮਜ਼ਦੂਰਾਂ ਲਈ ਬੀਮਾ ਸੁਰੱਖਿਆ, ਅਤੇ ਪੈਨਸ਼ਨ ਵਰਗੇ ਲਾਭਾਂ ਨੂੰ ਖ਼ਤਮ ਕਰ ਦਿੱਤਾ ਹੈ¢ ਸੂਬਾ ਕੌਂਸਲ ਮੈਂਬਰ ਜਸਵੀਰ ਸਿੰਘ ਆਕਲੀਆ, ਬਲਾਕ ਸਕੱਤਰ ਮਿੱਠੂ ਸਿੰਘ ਘੁੱਦਾ, ਪੂਰਨ ਸਿੰਘ ਗੁੰਮਟੀ ਅਤੇ ਮੱਖਣ ਸਿੰਘ ਗੁਰੂਸਰ ਨੇ ਮੰਗ ਕੀਤੀ ਕਿ ਚਾਰ ਲੇਬਰ ਕੋਡ ਰੱਦ ਕੀਤੇ ਜਾਣ ਅਤੇ ਮਜ਼ਦੂਰਾਂ ਦੇ ਹੱਕਾਂ ਲਈ ਬਣੇ ਹੋਏ ਕਾਨੂੰਨ ਬਹਾਲ ਕੀਤੇ ਜਾਣ¢ ਇਸ ਸਮੇਂ ਜਸਵੀਰ ਕੌਰ ਸਰਾਂ, ਗੁਰਜੰਟ ਸਿੰਘ ਕੋਟਸ਼ਮੀਰ, ਸੁਖਦੇਵ ਸਿੰਘ ਕੱੁਬੇ, ਰਾਜਾ ਸਿੰਘ ਦਾਨ ਸਿੰਘ ਵਾਲਾ, ਸੁਖਦੇਵ ਸਿੰਘ ਨਥਾਣਾ, ਰਣਜੀਤ ਸਿੰਘ ਮਹਿਰਾਜ, ਕੁਕਾ ਸਿੰਘ ਨਥਾਣਾ, ਦੇਸਾ ਸਿੰਘ ਭਾਗੀਵਾਂਦਰ, ਮੇਜਰ ਸਿੰਘ ਤੁੰਗਵਾਲੀ, ਭਗਵੰਤ ਸਿੰਘ ਲਾਲੇਆਣਾ, ਹਰਦੀਪ ਸਿੰਘ ਮਾਈਸਰਖਾਨਾ, ਸੁਖਨ ਲਾਲ ਝੁੰਬਾ ਆਦਿ ਨੇ ਵੀ ਸੰਬੋਧਨ ਕੀਤਾ¢
ਐਮ. ਈ. ਐਸ. ਵਰਕਰ ਯੂਨੀਅਨ ਨੇ ਮਨਾਇਆ 'ਮਜ਼ਦੂਰ ਦਿਵਸ'
-ਅੰਤਰ-ਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਐਮ. ਈ. ਐਸ. ਵਰਕਰ ਯੂਨੀਅਨ ਬ੍ਰਾਂਚ ਬਠਿੰਡਾ ਵਲੋਂ ਰਿਸੀਵਿੰਗ ਸਟੇਸ਼ਨ 'ਤੇ ਇਕ ਸਮਾਗਮ ਆਯੋਜਿਤ ਕਰਕੇ ਮਜ਼ਦੂਰ ਦਿਵਸ ਮਨਾਇਆ ਗਿਆ | ਇਸ ਮੌਕੇ ਯੂਨੀਅਨ ਦੇ ਅਹੁਦੇਦਾਰਾਂ ਅਤੇ ਕਰਮਚਾਰੀਆਂ ਨੇ ਮਜ਼ਦੂਰ ਏਕਤਾ, ਅਧਿਕਾਰਾਂ ਦੀ ਰਾਖੀ ਅਤੇ ਕੰਮ ਵਾਲੀ ਥਾਂ 'ਤੇ ਸਨਮਾਨਜਨਕ ਮਾਹੌਲ ਬਣਾਏ ਰੱਖਣ ਦਾ ਸੰਕਲਪ ਲਿਆ | ਪ੍ਰੋਗਰਾਮ ਦੀ ਸ਼ੁਰੂਆਤ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਕੀਤੀ ਗਈ | ਉਪਰੰਤ ਯੂਨੀਅਨ ਦੇ ਸਕੱਤਰ ਅਮਲੇਂਦੂ ਪ੍ਰਭਾਕਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮਈ ਦਿਵਸ ਸਿਰਫ਼ ਇਕ ਦਿਨ ਨਹੀਂ ਹੈ, ਸਗੋਂ ਮਜ਼ਦੂਰਾਂ ਦੇ ਸੰਘਰਸ਼, ਕੁਰਬਾਨੀ ਅਤੇ ਅਧਿਕਾਰਾਂ ਦੀ ਪ੍ਰਾਪਤੀ ਦਾ ਪ੍ਰਤੀਕ ਹੈ | ਉਨ੍ਹਾਂ ਨੇ ਮੌਜੂਦਾ ਸਮੇਂ ਵਿਚ ਕਰਮਚਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਵਧਦੇ ਕੰਮ ਦਾ ਬੋਝ, ਸਾਧਨਾਂ ਦੀ ਘਾਟ ਅਤੇ ਨਾਕਾਫ਼ੀ ਸਹੂਲਤਾਂ ਬਾਰੇ ਚਾਨਣਾ ਪਾਇਆ ਅਤੇ ਪ੍ਰਬੰਧਕਾਂ ਤੋਂ ਇਨ੍ਹਾਂ ਮੁੱਦਿਆਂ ਦੇ ਜਲਦੀ ਹੱਲ ਦੀ ਮੰਗ ਕੀਤੀ | ਯੂਨੀਅਨ ਦੇ ਪ੍ਰਧਾਨ ਰਾਜਿੰਦਰ ਕੁਮਾਰ ਨੇ ਕਿਹਾ ਕਿ ਜਥੇਬੰਦੀ ਦੀ ਮਜ਼ਬੂਤੀ ਹੀ ਕਰਮਚਾਰੀਆਂ ਦੇ ਹਿੱਤਾਂ ਦੀ ਸਭ ਤੋਂ ਵੱਡੀ ਸੁਰੱਖਿਆ ਹੈ | ਸਾਰੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਕਜੁੱਟ ਹੋ ਕੇ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਰਹਿਣ ਅਤੇ ਜਥੇਬੰਦੀ ਨੂੰ ਮਜ਼ਬੂਤ ਬਣਾਉਣ | ਇਸ ਮੌਕੇ ਐਮ. ਈ. ਐਸ. ਦੇ ਅਹੁਦੇਦਾਰਾਂ ਜੇ.ਸੀ. ਐਮ-4 ਅਤੇ ਕਰਮਚਾਰੀਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਮਜ਼ਦੂਰ ਏਕਤਾ ਨੂੰ ਮਜ਼ਬੂਤ ਕਰਨ ਦਾ ਸੰਕਲਪ ਲਿਆ |
ਫੈਡਰੇਸ਼ਨ ਨੇ ਝੰਡਾ ਚੜ੍ਹਾਅ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਬਠਿੰਡਾ, (ਸੱਤਪਾਲ ਸਿੰਘ ਸਿਵੀਆਂ)- ਮਜ਼ਦੂਰ ਦਿਹਾੜੇ ਮÏਕੇ ਮਈ ਦਿਵਸ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਜ਼ਿਲ੍ਹਾ ਇਕਾਈ ਬਠਿੰਡਾ ਵਲੋਂ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ¢ ਸਭ ਤੋਂ ਪਹਿਲਾਂ ਸ਼ਹੀਦਾਂ ਦੀ ਯਾਦ ਵਿਚ ਝੰਡਾ ਚੜ੍ਹਾ ਕੇ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ¢ਇਸ ਮੌਕੇ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਗਹਿਰੀ, ਹੰਸਰਾਜ ਬੀਜਵਾ, ਕਿਸ਼ੋਰ ਚੰਦ ਗਾਜ, ਕੁਲਵੰਤ ਸਿੰਘ ਬੁਰਜ ਥਰੋੜ, ਜਸਪਾਲ ਸਿੰਘ ਜੱਸੀ, ਸੁਖਚੈਨ ਸਿੰਘ, ਦਰਸ਼ਨ ਸ਼ਰਮਾ, ਰਣਜੀਤ ਸਿੰਘ ਸਿੱਧੂ, ਪਰਮ ਚੰਦ ਬਠਿੰਡਾ, ਬਲਵੀਰ ਸਿੰਘ ਭੱਟੀ, ਗੁਰਮੀਤ ਸਿੰਘ ਭੋਡੀਪੁਰਾ, ਅੰਮਿ੍ਤਪਾਲ ਸਿੰਘ, ਬਲਜਿੰਦਰ ਸਿੰਘ, ਨੇ ਕਿਹਾ ਕਿ ਜੋ ਸਾਡੇ ਸ਼ਹੀਦਾਂ ਨੇ ਆਪਣੇ ਖੂਨ ਨਾਲ ਸਾਨੂੰ ਹੱਕ ਲੈ ਕੇ ਦਿੱਤੇ ਸਨ, ਮੌਜੂਦਾ ਸਰਕਾਰਾਂ ਉਨਾਂ ਹੱਕਾਂ 'ਤੇ ਡਾਕਾ ਮਾਰ ਰਹੀਆਂ ਹਨ¢ ਕੇਂਦਰ ਤੇ ਰਾਜ ਦੀਆਂ ਸਰਕਾਰਾਂ ਪੂੰਜੀਪਤੀਆਂ ਦੀਆਂ ਹੱਥ ਠੋਕਾ ਬਣ ਗਈਆਂ ਹਨ, ਜਿਨ੍ਹਾਂ ਦੇ ਰਾਜ ਵਿੱਚ ਗਰੀਬ ਹੋਰ ਗਰੀਬ ਅਤੇ ਅਮੀਰ ਹੋਰ ਅਮੀਰ ਹੋ ਰਿਹਾ | ਪੂੰਜੀ ਕੁਝ ਹੱਥਾਂ ਵਿਚ ਸੀਮਤ ਹੋ ਕੇ ਰਹਿ ਗਈ ਹੈ¢ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਚਾਰ ਸਾਲ ਦੇ ਵਰੇ੍ਹ ਪੂਰੇ ਕਰਨ ਤੋਂ ਬਾਅਦ ਵੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰ ਰਹੀ ਹੈ |ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਮੌੜ ਨੇ ਕਿਹਾ ਕਿ ਪੀ ਡਬਲਿਊ ਡੀ ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਵਲੋਂ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਅਧਿਕਾਰੀਆਂ ਵਲੋਂ ਕੀਤੀ ਜਾ ਰਹੀ ਟਾਲ ਮਟੋਲ ਦੀ ਨੀਤੀ ਦੇ ਖਿਲਾਫ 7 ਮਈ ਨੂੰ ਚੰਡੀਗੜ੍ਹ ਵਿਖੇ ਰੋਸ ਰੈਲੀ ਕੀਤੀ ਜਾਵੇਗੀ | ਇਸ ਮੌਕੇ ਰਾਜਪਾਲ ਸਿੰਘ, ਜਸਵਿੰਦਰ ਪਾਲ ਸਿੰਘ, ਗੁਰਚਰਨ ਸਿੰਘ ਜੌੜਕੀਆਂ, ਜਸਪਾਲ ਸਿੰਘ, ਹਰਪ੍ਰੀਤ ਸਿੰਘ, ਅਮਨਦੀਪ ਸਿੰਘ ਅਮਨਾ, ਸੁਰੇਸ਼ ਕੁਮਾਰ ਗੋਨਿਆਣਾ, ਹਰਮਨਪ੍ਰੀਤ ਸਿੰਘ ਤੇ ਹਰਦੀਪ ਸਿੰਘ ਆਦਿ ਮੌਜੂਦ ਸਨ¢

Ad Position 22
No active advertisement
ਪਿਛਲੀ ਖ਼ਬਰ ਆਜ਼ਾਦੀ ਤੋਂ ਬਾਅਦ ਭਾਰਤ ਨੇ ਲਗਾਤਾਰ ਮਹਿੰਗਾਈ ਵਿਚ ਹੀ ਤਰੱਕੀ ਕੀਤੀ ਹੈ- ਤਰਸੇਮ, ਗੁਰਜੰਟ <br/> ਅਗਲੀ ਖ਼ਬਰ ਚੋਰਾਂ ਨੇ ਪੱਕਾ ਕਲਾਂ 'ਚ ਇਕੋ ਰਾਤ 8 ਮੋਟਰਾਂ ਨੂੰ ਬਣਾਇਆ ਨਿਸ਼ਾਨਾ <br/>
Ad Position 24