17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਆਜ਼ਾਦੀ ਤੋਂ ਬਾਅਦ ਭਾਰਤ ਨੇ ਲਗਾਤਾਰ ਮਹਿੰਗਾਈ ਵਿਚ ਹੀ ਤਰੱਕੀ ਕੀਤੀ ਹੈ- ਤਰਸੇਮ, ਗੁਰਜੰਟ <br/>

Ad Position 21
No active advertisement
ਅਜੀਤ ਡੈਸਕ 02-05-2026
ਰਾਮਾਂ ਮੰਡੀ, 1 ਮਈ (ਤਰਸੇਮ ਸਿੰਗਲਾ)- ਅੱਜ ਸਥਾਨਕ ਐਫ.ਸੀ.ਆਈ. ਪੱਲੇਦਾਰ ਯੂਨੀਅਨ ਅਤੇ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਵਲੋਂ ਕੌਮੀ ਮਜ਼ਦੂਰ ਦਿਵਸ ਮਨਾਇਆ ਗਿਆ¢ ਐਫ.ਸੀ.ਆਈ. ਪੱਲੇਦਾਰ ਯੂਨੀਅਨ ਦੇ ਦਫ਼ਤਰ ਵਿਖੇ ਪ੍ਰਧਾਨ ਤਰਸੇਮ ਸਿੰਘ ਲਾਲੇਆਣਾ ਨੇ ਲਾਲ ਝੰਡਾ ਅਤੇ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਦੇ ਪ੍ਰਧਾਨ ਗੁਰਜੰਟ ਸਿੰਘ ਬੰਗੀ ਰੁਲਦੂ ਨੇ ਵੇਅਰ ਹਾਊਸ ਮਾਲ ਗੋਦਾਮ ਕਮਾਲੂ ਰੋਡ ਵਿਖੇ ਤਿਰੰਗਾ ਝੰਡਾ ਲਹਿਰਾਇਆ¢ ਉਪਰੰਤ ਆਪਣੇ ਮਜ਼ਦੂਰ ਸਾਥੀਆਂ ਅਤੇ ਮੰਡੀ ਵਾਸੀਆਂ ਨੂੰ ਮਜ਼ਦੂਰ ਦਿਵਸ ਦੀਆਂ ਵਧਾਈਆਂ ਦਿੱਤੀਆਂ¢ ਪ੍ਰ੍ਰਧਾਨ ਤਰਸੇਮ ਸਿੰਘ ਲਾਲੇਆਣਾ ਅਤੇ ਗੁਰਜੰਟ ਸਿੰਘ ਪ੍ਰਧਾਨ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਸਾਡੇ ਭਾਰਤ ਦੇਸ਼ ਨੇ ਲਗਾਤਾਰ ਮਹਿੰਗਾਈ ਵਿਚ ਹੀ ਤਰੱਕੀ ਕੀਤੀ ਹੈ, ਜਿਸ ਕਾਰਨ ਮਜ਼ਦੂਰ ਅੱਜ ਬੇਹੱਦ ਮੰਦਹਾਲੀ ਦੇ ਦੌਰ 'ਚੋਂ ਗੁਜ਼ਰ ਰਿਹਾ ਹੈ¢ ਖ਼ਾਸਕਰ ਪੰਜਾਬ ਦੇ ਅਜਿਹੇ ਮਾੜੇ ਹਾਲਾਤ ਲਈ ਸਾਡੀਆਂ ਸਰਕਾਰਾਂ ਵੀ ਜ਼ਿੰਮੇਵਾਰ ਹਨ¢ ਉਨ੍ਹਾਂ ਕਿਹਾ ਕਿ ਦੇਸ਼ ਦੀ ਸਰਕਾਰ ਉੱਚੇ ਪੱਧਰ ਤੋਂ ਡਿਜੀਟਲ ਇੰਡੀਆ ਵਰਗੀਆਂ ਸਕੀਮਾਂ 'ਤੇ ਜ਼ੋਰ ਦੇ ਰਹੀ ਹੈ, ਜਦਕਿ ਪੰਜਾਬ ਦੀ ਜ਼ਮੀਨੀ ਹਕੀਕਤ ਕੁਝ ਹੋਰ ਹੈ¢ ਕਿਉਂਕਿ ਸਮੇਂ ਦੀਆਂ ਸਰਕਾਰਾਂ ਵਲੋਂ ਮਜ਼ਦੂਰਾਂ ਦੇ ਹਿੱਤਾਂ ਲਈ ਲਾਗੂ ਕੀਤੀਆਂ ਸਰਕਾਰੀ ਸਕੀਮਾਂ ਵੀ ਮਜ਼ਦੂਰਾਂ ਤੱਕ ਸਹੀ ਨਹੀਂ ਪਹੁੰਚਦੀਆਂ¢
ਕੇਂਦਰ ਸਰਕਾਰ ਵੀ ਮਜ਼ਦੂਰਾਂ ਨੂੰ ਪੱਕੇ ਰੋਜ਼ਗਾਰ ਮੁਹੱਈਆ ਕਰਵਾਉਣ ਜਾਂ ਮਜ਼ਦੂਰਾਂ ਦੀ ਦਿਹਾੜੀ ਵਧਾਉਣ ਦੀਆਂ ਗਰੰਟੀਆਂ ਦੇਣ ਦੀ ਬਜਾਏ ਮੁਫ਼ਤ ਅਨਾਜ ਦੇਣ ਦੀਆਂ ਗਾਰੰਟੀਆਂ ਦੇ ਰਹੀ ਹੈ ਪਰ ਮੁਫ਼ਤ ਅਨਾਜ ਵਾਲੇ ਲਾਭਪਾਤਰੀਆਂ ਦੀ ਅੱਜ ਤੱਕ ਨਿਰਪੱਖ ਜਾਂਚ ਤੱਕ ਨਹੀਂ ਕਰਵਾਈ ਗਈ¢ ਮਜਦੂਰਾਂ ਦੀ ਮਿਹਨਤ ਮਜ਼ਦੂਰੀ ਦਾ ਕਾਫ਼ੀ ਹਿੱਸਾ ਠੇਕੇਦਾਰ ਖਾ ਜਾਂਦੇ ਹਨ¢ ਮਜ਼ਦੂਰਾਂ ਦੇ ਕੰਮਾਂ ਵਿਚ ਠੇਕੇਦਾਰੀ ਸਿਸਟਮ ਖ਼ਤਮ ਕਰਨ ਲਈ ਮਜ਼ਦੂਰ ਲੰਬੇ ਸਮੇਂ ਤੋਂ ਸੰਘਰਸ਼ ਵੀ ਕਰ ਰਹੇ ਹਨ, ਪਰ ਸਮੂਹ ਸਰਕਾਰਾਂ ਨੇ ਉਨ੍ਹਾਂ ਨੂੰ ਸਿਰਫ਼ ਭਰੋਸੇ ਅਤੇ ਲਾਰੇ ਹੀ ਦਿੱਤੇ ਹਨ¢ ਇਸ ਮੌਕੇ ਐਫ.ਸੀ.ਆਈ. ਪੱਲੇਦਾਰ ਯੂਨੀਅਨ ਦੇ ਪ੍ਰਧਾਨ ਤਰਸੇਮ ਸਿੰਘ ਲਾਲੇਆਣਾ, ਮੀਤ ਪ੍ਰਧਾਨ ਬਿੱਟੂ ਸਿੰਘ, ਬੱਗਾ ਸਿੰਘ ਸਕੱਤਰ ਅਤੇ ਲਖਵੀਰ ਸਿੰਘ ਸਕੱਤਰ ਸਮੇਤ ਸਮੂਹ ਮੈਂਬਰ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਦੇ ਪ੍ਰਧਾਨ ਗੁਰਜੰਟ ਸਿੰਘ ਬੰਗੀ ਰੁਲਦੂ, ਜਗਜੀਤ ਸਿੰਘ ਸ਼ੇਰਗ ਸੈਕਟਰੀ, ਗੁਰਲਾਭ ਸਿੰਘ ਤਿਗੜੀ ਸੈਕਟਰੀ, ਬਲਵਿੰਦਰ ਸਿੰਘ ਬੰਗੀ ਦੀਪਾ ਕੈਸ਼ੀਅਰ ਸਮੇਤ ਸਮੂਹ ਮੈਂਬਰ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ 'ਮਜ਼ਦੂਰ ਦਿਵਸ' ਮੌਕੇ ਬਠਿੰਡਾ ਡਿਪੂ ਦੇ ਗੇਟ 'ਤੇ ਝੰਡਾ ਲਹਿਰਾਉਣ ਉਪਰੰਤ ਗੂੰਜੇ ਨਾਅਰੇ <br/> ਅਗਲੀ ਖ਼ਬਰ ਵੱਖ-ਵੱਖ ਜਥੇਬੰਦੀਆਂ ਵਲੋਂ ਕੌਮਾਂਤਰੀ 'ਮਜ਼ਦੂਰ ਦਿਵਸ' ਮੌਕੇ ਝੰਡੇ ਲਹਿਰਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਕੀਤਾ ਸਿਜਦਾ...
Ad Position 24