17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਨਗਰ ਨਿਗਮ ਬਠਿੰਡਾ ਸਮੇਤ 6 ਨਗਰ ਕੌਂਸਲਾਂ ਅਤੇ 8 ਨਗਰ ਪੰਚਾਇਤਾਂ ਲਈ 1118 ਨਾਮਜ਼ਦਗੀਆਂ ਦਾਖਲ <br/>

Ad Position 21
No active advertisement
ਅਜੀਤ ਡੈਸਕ 17-05-2026
ਬਠਿੰਡਾ, 16 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ): ਰਾਜ ਚੋਣ ਕਮਿਸ਼ਨ ਵਲੋਂ ਕਰਵਾਈਆਂ ਜਾ ਰਹੀਆਂ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਆਮ ਚੋਣਾਂ ਲਈ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖ਼ਰੀ ਦਿਨ ਤੱਕ ਜ਼ਿਲ੍ਹਾ ਬਠਿੰਡਾ ਵਿਚ ਕੁੱਲ 1118 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ¢ ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦਿੱਤੀ ਹੈ¢ ਉਨ੍ਹਾਂ ਦੱਸਿਆ ਕਿ ਨਗਰ ਨਿਗਮ ਬਠਿੰਡਾ ਦੇ 50 ਵਾਰਡਾਂ ਲਈ 282 ਨਾਮਜ਼ਦਗੀਆਂ ਦਾਖਲ ਹੋਈਆਂ¢ ਇਸੇ ਤਰ੍ਹਾਂ ਨਗਰ ਕੌਂਸਲ ਭੁੱਚੋ ਮੰਡੀ ਦੇ 13 ਵਾਰਡਾਂ ਲਈ 70, ਗੋਨਿਆਣਾ ਦੇ 13 ਵਾਰਡਾਂ ਲਈ 61, ਕੋਟਫੱਤਾ ਦੇ 11 ਵਾਰਡਾਂ ਲਈ 36, ਮੌੜ ਮੰਡੀ ਦੇ 17 ਵਾਰਡਾਂ ਲਈ 97, ਰਾਮਾਂ ਮੰਡੀ ਦੇ 15 ਵਾਰਡਾਂ ਲਈ 62 ਅਤੇ ਸੰਗਤ ਮੰਡੀ ਦੇ 9 ਵਾਰਡਾਂ ਲਈ 29 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ¢ਇਸ ਤੋਂ ਇਲਾਵਾ ਨਗਰ ਪੰਚਾਇਤ ਮਹਿਰਾਜ ਦੇ 13 ਵਾਰਡਾਂ ਲਈ 83, ਮਲੂਕਾ ਦੇ 11 ਵਾਰਡਾਂ ਲਈ 54, ਭਗਤਾ ਭਾਈਕਾ ਦੇ 13 ਵਾਰਡਾਂ ਲਈ 80, ਕੋਟਸ਼ਮੀਰ ਦੇ 13 ਵਾਰਡਾਂ ਲਈ 43, ਨਥਾਣਾ ਦੇ 11 ਵਾਰਡਾਂ ਲਈ 45, ਲਹਿਰਾ ਮੁਹੱਬਤ ਦੇ 11 ਵਾਰਡਾਂ ਲਈ 45, ਭਾਈਰੂਪਾ ਦੇ 13 ਵਾਰਡਾਂ ਲਈ 77 ਅਤੇ ਕੋਠਾ ਗੁਰੂ ਦੇ 11 ਵਾਰਡਾਂ ਲਈ 54 ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਹਨ¢ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਦਾਖ਼ਲ ਕੀਤੇ ਗਏ ਨਾਮਜ਼ਦਗੀ ਪੱਤਰਾਂ ਦੀ ਪੜ੍ਹਤਾਲ 18 ਮਈ ਨੂੰ ਕੀਤੀ ਜਾਵੇਗੀ, ਜਦਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਆਖ਼ਰੀ ਮਿਤੀ 19 ਮਈ ਦੁਪਹਿਰ 3 ਵਜੇ ਤੱਕ ਹੈ¢ਉਨ੍ਹਾਂ ਦੱਸਿਆ ਕਿ ਵੋਟਾਂ 26 ਮਈ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ, ਜਦਕਿ ਵੋਟਾਂ ਦੀ ਗਿਣਤੀ 29 ਮਈ ਨੂੰ ਨਿਰਧਾਰਿਤ ਗਿਣਤੀ ਕੇਂਦਰਾਂ ਵਿਚ ਕਰਵਾਈ ਜਾਵੇਗੀ¢ ਰਾਜੇਸ਼ ਧੀਮਾਨ ਨੇ ਦੱਸਿਆ ਕਿ ਨਗਰ ਨਿਗਮ ਬਠਿੰਡਾ ਦੇ ਵਾਰਡ ਨੰਬਰ 1 ਤੋਂ 17 ਲਈ ਰਿਟਰਨਿੰਗ ਅਫ਼ਸਰ ਐਕਸੀਅਨ ਲੋਕ ਨਿਰਮਾਣ ਵਿਭਾਗ (ਪ੍ਰੋਵਿੰਸ਼ੀਅਲ ਡਿਵੀਜ਼ਨ ਨੰਬਰ-2), ਵਾਰਡ ਨੰਬਰ 18 ਤੋਂ 34 ਲਈ ਉਪ ਮੰਡਲ ਮੈਜਿਸਟਰੇਟ ਬਠਿੰਡਾ ਅਤੇ ਵਾਰਡ ਨੰਬਰ 35 ਤੋਂ 50 ਲਈ ਜ਼ਿਲ੍ਹਾ ਮੈਨੇਜਰ ਮਾਰਕਫੈੱਡ ਬਠਿੰਡਾ ਨੂੰ ਨਿਯੁਕਤ ਕੀਤਾ ਗਿਆ ਹੈ¢ਇਸੇ ਤਰ੍ਹਾਂ ਭੁੱਚੋ ਮੰਡੀ ਲਈ ਐਕਸੀਅਨ ਜਲ ਸਰੋਤ ਵਿਭਾਗ, ਗੋਨਿਆਣਾ ਲਈ ਨਾਇਬ ਤਹਿਸੀਲਦਾਰ ਗੋਨਿਆਣਾ, ਰਾਮਾਂ ਲਈ ਨਾਇਬ ਤਹਿਸੀਲਦਾਰ ਤਲਵੰਡੀ ਸਾਬੋ, ਮੌੜ ਲਈ ਉਪ ਮੰਡਲ ਮੈਜਿਸਟਰੇਟ ਮੌੜ, ਕੋਟਫੱਤਾ ਲਈ ਐਕਸੀਅਨ ਪੰਚਾਇਤੀ ਰਾਜ ਬਠਿੰਡਾ, ਸੰਗਤ ਲਈ ਐਕਸੀਅਨ ਲੋਕ ਨਿਰਮਾਣ ਵਿਭਾਗ (ਉਸਾਰੀ ਮੰਡਲ ਨੰਬਰ-2), ਕੋਟਸ਼ਮੀਰ ਲਈ ਐਕਸੀਅਨ ਸੀਵਰੇਜ ਬੋਰਡ, ਲਹਿਰਾ ਮੁਹੱਬਤ ਲਈ ਬੀ.ਡੀ.ਪੀ.ਓ ਗੋਨਿਆਣਾ, ਨਥਾਣਾ ਲਈ ਨਾਇਬ ਤਹਿਸੀਲਦਾਰ ਨਥਾਣਾ, ਭਗਤਾ ਭਾਈਕਾ ਲਈ ਉਪ ਮੰਡਲ ਮੈਜਿਸਟਰੇਟ ਰਾਮਪੁਰਾ, ਭਾਈਰੂਪਾ ਲਈ ਨਾਇਬ ਤਹਿਸੀਲਦਾਰ ਰਾਮਪੁਰਾ, ਕੋਠਾ ਗੁਰੂ ਲਈ ਜ਼ਿਲ੍ਹਾ ਮੰਡੀ ਅਫ਼ਸਰ, ਮਲੂਕਾ ਲਈ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਬਠਿੰਡਾ ਅਤੇ ਮਹਿਰਾਜ ਲਈ ਜ਼ਿਲ੍ਹਾ ਰਜਿਸਟਰਾਰ ਸਹਿਕਾਰਤਾ ਵਿਭਾਗ ਨੂੰ ਰਿਟਰਨਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਹੈ¢

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਮੌੜ ਲਈ ਭਾਜਪਾ ਦੇ 15 ਉਮੀਦਵਾਰਾਂ ਨੇ ਨਾਮਜਦਗੀਆਂ ਦਾਖਲ ਕੀਤੀਆਂ <br/> ਅਗਲੀ ਖ਼ਬਰ ਭੁੱਚੋ ਮੰਡੀ ਤੋਂ ਅਕਾਲੀ ਉਮੀਦਵਾਰ ਨਰਦੀਪ ਗਰਗ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ <br/>
Ad Position 24