05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਸੰਦੀਪ ਪਾਠਕ ਨੂੰ ਕੇਂਦਰੀ ਹੁਕਮਾਂ ਅਨੁਸਾਰ ਆਪਣੀ ਸੁਰੱਖਿਆ ਵਧਾਉਣ ਦੀ ਮੰਗ ਪਈ ਮਹਿੰਗੀ

Ad Position 21
No active advertisement
ਪਤਾ ਲੱਗਿਆ ਕਿ ਕੇਂਦਰ ਸਰਕਾਰ ਵਲੋਂ ਪਾਠਕ ਦੀ ਸੁਰੱਖਿਆ ਵਧਾਉਣ ਵਾਲਾ ਗੁਪਤ ਪੱਤਰ ਇਕ ਡੀ.ਐਸ.ਪੀ. ਨੇ ਪਾਠਕ ਤੱਕ ਪਹੁੰਚਾਇਆ ਸੀ, ਜੋ ਪਾਠਕ ਨੇ ਅੱਗੇ ਸਬੰਧਿਤ ਉੱਚ-ਅਧਿਕਾਰ ਤੱਕ ਪਹੁੰਚਾ ਕੇ ਆਪਣੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ, ਪਰ ਇਹ ਪੱਤਰ ਬਾਹਰ ਆਉਣ ਤੋਂ ਖ਼ਫ਼ਾ ਹੋਏ ਇਸ ਉੱਚ-ਅਧਿਕਾਰੀ ਨੇ ਇਹ ਗੱਲ ਡੀ.ਜੀ.ਪੀ. ਨਾਲ ਸਾਂਝੀ ਕੀਤੀ ਤਾਂ ਅੱਗੋਂ ਪਾਠਕ ਅਤੇ ਸਬੰਧਿਤ ਪੁਲਸੀਏ ਖ਼ਿਲਾਫ਼ ਤੁਰੰਤ ਕਾਰਵਾਈ ਦੇ ਹੁਕਮ ਹੋਏ, ਪਰ ਪੁਲਿਸ ਇੱਥੇ ਆਪਣੇ ਅਧਿਕਾਰੀ ਨੂੰ ਅਣਪਛਾਤਾ ਦੱਸ ਕੇ ਉਸ ਦਾ ਬਚਾਅ ਕਰ ਗਈ ਤੇ ਇਕੱਲੇ ਪਾਠਕ ਨੂੰ ਸਜ਼ਾ ਦਾ ਭਾਗੀਦਾਰ ਬਣਾ ਦਿੱਤਾ ਗਿਆ | <br/> ਹਿੰਦੂ ਆਗੂ ਵਕੀਲ ਸੰਦੀਪ ਪਾਠਕ ਨੂੰ ਅਦਾਲਤ ਵਿਚ 22-05-2026

ਬਠਿੰਡਾ, 21 ਮਈ (ਸੱਤਪਾਲ ਸਿੰਘ ਸਿਵੀਆਂ)- ਬਠਿੰਡਾ ਦੇ ਚਰਚਿੱਤ ਹਿੰਦੂ ਆਗੂ ਅਤੇ ਵਕੀਲ ਸੰਦੀਪ ਪਾਠਕ ਦੇ ਖ਼ਿਲਾਫ਼ ਬਠਿੰਡਾ ਪੁਲਿਸ ਵਲੋਂ ਪੁਲਿਸ ਨਾਲ ਸੰਬੰਧਿਤ ਗੁਪਤ ਪੱਤਰ ਨੂੰ ਜਨਤਕ ਕਰਨ ਸੰਬੰਧੀ ਦਰਜ ਕੀਤੇ ਮਾਮਲੇ ਵਿਚ ਨਵਾਂ ਮੋੜ ਆਇਆ ਹੈ, ਜਿਸ ਨੇ ਪੁਲਿਸ ਨੂੰ ਸਵਾਲਾਂ ਦੇ ਘੇਰੇ ਵਿਚ ਲੈ ਆਂਦਾ ਹੈ | ਇਹ ਮਾਮਲਾ ਕਾਫੀ ਗਰਮਾ ਗਿਆ ਹੈ, ਜਿਸ ਦੇ ਰੋਸ ਵਜੋਂ ਜਿੱਥੇ ਬਠਿੰਡਾ ਦੇ ਵਕੀਲ ਭਾਈਚਾਰੇ ਨੇ ਅੱਜ ਆਪਣਾ ਕੰਮ ਬੰਦ ਰੱਖਣ ਦਾ ਐਲਾਨ ਕੀਤਾ ਹੈ, ਉੱਥੇ ਸ਼ਹਿਰ ਦੀਆਂ ਸਮਾਜਸੇਵੀ ਸੰਸਥਾਵਾਂ ਨੇ ਵੀ ਇਸ ਮਸਲੇ 'ਤੇ ਅੱਜ ਆਪਣੀ ਇਕੱਤਰਤਾ ਸੱਦੀ ਹੈ, ਜਿਸ ਬਾਅਦ ਇਹ ਮਸਲਾ ਪੁਲਿਸ ਦੇ ਗਲੇ ਦੀ ਹੱਡੀ ਬਣ ਸਕਦਾ ਹੈ | ਉੱਧਰ ਦੂਜੇ ਪਾਸੇ ਗਿ੍ਫ਼ਤਾਰ ਕੀਤੇ ਗਏ ਪਾਠਕ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸ ਦਾ ਪੁਲਿਸ ਨੂੰ ਇਕ ਦਿਨ ਦਾ ਰਿਮਾਂਡ ਮਿਲਿਆ ਹੈ | ਇਸ ਮਾਮਲੇ 'ਚ ਆਏ ਨਵੇਂ ਮੋੜ ਨੂੰ ਜਨਤਕ ਕਰਦਿਆਂ ਨੌਜਵਾਨ ਵੈੱਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਸਾਡੀ ਪੜਤਾਲ ਦੌਰਾਨ ਪਤਾ ਲੱਗਿਆ ਕਿ ਸੰਦੀਪ ਪਾਠਕ ਨੇ ਅਜਿਹਾ ਕੋਈ ਗੁਪਤ ਦਸਤਾਵੇਜ਼ ਜਨਤਕ ਨਹੀਂ ਕੀਤਾ, ਜਿਸ ਨਾਲ ਪੰਜਾਬ ਪੁਲਿਸ ਜਾਂ ਦੇਸ਼ ਦੀ ਏਕਤਾ ਜਾਂ ਅਖੰਡਤਾ ਨੂੰ ਕੋਈ ਖ਼ਤਰਾ ਪੈਦਾ ਹੋਏ, ਉਸ ਨੇ ਆਪਣੀ ਸੁਰੱਖਿਆ ਵਧਾਉਣ ਵਾਲਾ ਉਹ ਪੱਤਰ ਸਬੰਧਿਤ ਪੁਲਿਸ ਅਧਿਕਾਰੀਆਂ ਨਾਲ ਸਾਂਝਾ ਕੀਤਾ ਸੀ, ਜੋ ਕੇਂਦਰ ਸਰਕਾਰ ਵਲੋਂ ਪਾਠਕ ਦੀ ਸੁਰੱਖਿਆ ਨੂੰ ਵਧਾ ਕੇ 'ਵਾਈ ਪਲੱਸ' ਕਰਨ ਲਈ ਜਾਰੀ ਕੀਤਾ ਗਿਆ ਸੀ, ਪਰ ਬਠਿੰਡਾ ਪੁਲਿਸ ਕੇਂਦਰ ਸਰਕਾਰ ਦੇ ਹੁਕਮਾਂ ਅਨੁਸਾਰ ਵੀ ਉਸ ਦੀ ਸੁਰੱਖਿਆ ਵਿਚ ਵਾਧਾ ਨਹੀਂ ਕਰ ਰਹੀ ਸੀ, ਜਦਕਿ ਪਾਠਕ ਨੇ ਵਾਰ-ਵਾਰ ਆਪਣੇ ਆਪ ਨੂੰ ਜਾਨੀ ਖ਼ਤਰਾ ਦੱਸਿਆ ਸੀ | ਮਹੇਸ਼ਵਰੀ ਨੇ ਦੱਸਿਆ ਕਿ ਇਸ ਧੱਕੇਸ਼ਾਹੀ ਖ਼ਿਲਾਫ਼ ਸ਼ਹਿਰ ਦੀਆਂ ਸਮਾਜਸੇਵੀ ਸੰਸਥਾਵਾਂ ਅੱਜ ਇਕੱਠੀਆਂ ਹੋ ਕੇ ਅਗਲੀ ਰੂਪ ਰੇਖਾ ਤਿਆਰ ਕਰਨਗੀਆਂ | ਉਧਰ ਇਸ ਸੰਬੰਧੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਦੇ ਐਡਵੋਕੇਟ ਗੁਰਵਿੰਦਰ ਸਿੰਘ ਮਾਨ ਨੇ ਦੱਸਿਆ ਕਿ ਵਕੀਲ ਸੰਦੀਪ ਪਾਠਕ ਨਾਲ ਹੋਈ ਪੁਲਿਸ ਧੱਕੇਸ਼ਾਹੀ ਦੇ ਰੋਸ ਵਜੋਂ ਅੱਜ ਸਮੁੱਚੇ ਵਕੀਲ ਭਾਈਚਾਰੇ ਵਲੋਂ ਕੰਮ ਬੰਦ ਰੱਖਿਆ ਜਾਵੇਗਾ ਤੇ ਮੀਟਿੰਗ ਕਰਕੇ ਅਗਲਾ ਫ਼ੈਸਲਾ ਲਿਆ ਜਾਵੇਗਾ |
ਇਸ ਸੰਬੰਧੀ ਪੁਲਿਸ ਦਾ ਪੱਖ ਜਾਣਨ ਲਈ ਡੀ.ਐਸ.ਪੀ. (ਸਿਟੀ-2) ਅਰੁਣ ਮੁੰਡਨ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਫ਼ੋਨ ਨਹੀਂ ਚੁੱਕਿਆ |

Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਬਠਿੰਡਾ ਵਲੋਂ ਮੀਟਿੰਗ <br/> ਅਗਲੀ ਖ਼ਬਰ ਸੂਬੇ 'ਚ ਲਾਅ ਐਂਡ ਆਰਡਰ ਦੀ ਸਥਿਤੀ ਅਤਿ ਨਾਜ਼ੁਕ- ਰੰਧਾਵਾ <br/>
Ad Position 24