ਬਠਿੰਡਾ, 21 ਮਈ (ਵੀਰਪਾਲ ਸਿੰਘ)- ਆਪਣੀਆਂ ਸਮੱਸਿਆ ਦਾ ਹੱਲ ਕਰਾਉਣ ਲਈ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਬਲਾਕ-2 ਦੀ ਵਲੋਂ ਮਹੀਨਾਵਾਰ ਮੀਟਿੰਗ ਟੀਚਰਜ਼ ਹੋਮ ਬਠਿੰਡਾ ਵਿਖੇ ਕੀਤੀ ਗਈ | ਮੀਟਿੰਗ ਦੀ ਅਗਵਾਈ ਬਲਾਕ ਪ੍ਰਧਾਨ ਡਾਕਟਰ ਰੇਸ਼ਮ ਸੰਧੂ ਵਲੋਂ ਕੀਤੀ | ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾਕਟਰ ਰੇਸ਼ਮ ਸੰਧੂ ਨੇ ਸਾਰੇ ਹੀ ਮੈਂਬਰਾਂ ਨੂੰ ਸਾਫ਼-ਸੁਥਰੀ ਅਤੇ ਨਸ਼ਾ ਰਹਿਤ ਮੈਡੀਕਲ ਪੈ੍ਰਕਟਿਸ ਕਰਨ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਦੀ ਮਰਿਆਦਾ ਦਾ ਪਾਲਣ ਕਰਨਾ ਹਰ ਮੈਂਬਰ ਦੀ ਮੁੱਢਲੀ ਜ਼ਿੰਮੇਵਾਰੀ ਹੈ¢ ਮੀਟਿੰਗ ਦੌਰਾਨ ਤਿੰਨ ਨਵੇਂ ਮੈਂਬਰਾਂ ਨੂੰ ਜਥੇਬੰਦੀ ਵਿਚ ਸ਼ਾਮਿਲ ਕੀਤਾ ਗਿਆ¢ ਅੱਜ ਦੀ ਇਸ ਮੀਟਿੰਗ ਵਿਚ ਬਠਿੰਡਾ ਜ਼ਿਲ੍ਹਾ ਟੀਮ ਤੋਂ ਪ੍ਰਧਾਨ ਡਾ.ਮੇਵਾ ਸਿੰਘ, ਜਨਰਲ ਸੈਕਟਰੀ ਡਾ.ਮਨਪ੍ਰੀਤ ਧਾਲੀਵਾਲ, ਕੈਸ਼ੀਅਰ ਡਾ. ਭੁਪਿੰਦਰ ਸਿੰਘ ਬਰਾੜ ਨੇ ਮੁੱਖ ਮਹਿਮਾਨ ਵਜੋਂ ਹਿੱਸਾ ਲਿਆ | ਸਮਾਜ ਭਲਾਈ ਤੇ ਲੋੜਵੰਦਾਂ ਨੂੰ ਮੁਫ਼ਤ ਚੈੱਕਅਪ ਕੈਂਪ 'ਚ ਸਹਿਯੋਗ ਦੇਣ ਵਾਲੇ ਮੈਂਬਰਾਂ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੀਟਿੰਗ ਵਿਚ ਅਧਾਰ ਸਕੈਨ ਸੈਂਟਰ ਨੇ ਵੀ ਹਿੱਸਾ ਲਿਆ ਅਤੇ ਆਪਣੇ ਸਕੈਨ ਸੈਂਟਰ ਵਿਚ ਦਿੱਤੀਆਂ ਜਾਂਦੀਆਂ ਸੁਵਿਧਾਵਾਂ ਬਾਰੇ ਚਾਨਣਾ ਪਾਇਆ¢ ਮੀਟਿੰਗ ਵਿਚ ਹਾਜ਼ਰੀ ਲਗਵਾਉਣ ਵਾਲਿਆਂ ਵਿਚ ਬਲਾਕ ਚੇਅਰਮੈਨ ਡਾ.ਮਨੋਹਰ ਪਵਾਰ, ਬਲਾਕ ਸੈਕਟਰੀ ਡਾ.ਐਚ ਐਸ ਕਲੇਰ, ਬਲਾਕ ਉਪ ਪ੍ਰਧਾਨ ਡਾ.ਅਵਤਾਰ ਮਾਨ, ਬਲਾਕ ਪ੍ਰੈਸ ਸਕੱਤਰ ਡਾ. ਮੁਕੇਸ਼ ਸ਼ਰਮਾ, ਬਲਾਕ ਸਰਪ੍ਰਸਤ ਡਾ.ਅਵਤਾਰ ਬਰਾੜ, ਬਲਾਕ ਸਹਾਇਕ ਕੈਸ਼ੀਅਰ ਡਾ.ਯਾਦਵਿੰਦਰ ਸਿੰਘ ਅਤੇ ਸਮੂਹ ਬਲਾਕ ਮੈਂਬਰਾਂ ਨੇ ਹਿੱਸਾ ਲਿਆ |
ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਬਠਿੰਡਾ ਵਲੋਂ ਮੀਟਿੰਗ <br/>
ਅਜੀਤ ਡੈਸਕ
22-05-2026