06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਮੁਲਾਜ਼ਮ ਅਤੇ ਪੈਨਸ਼ਨਰਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਮੋਟਰਸਾਈਕਲਾਂ 'ਤੇ ਝੰਡਾ ਮਾਰਚ

Ad Position 21
No active advertisement
ਅਜੀਤ ਡੈਸਕ 24-05-2026

ਬਠਿੰਡਾ, 23 ਮਈ (ਸੱਤਪਾਲ ਸਿੰਘ ਸਿਵੀਆਂ)- ਪੰਜਾਬ ਸਰਕਾਰ ਦੀਆਂ ਮੁਲਾਜ਼ਮ ਅਤੇ ਪੈਨਸ਼ਨਰ ਮਾਰੂ ਨੀਤੀਆਂ ਦੇ ਖਿਲਾਫ 'ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਵਲੋਂ ਸੂਬਾ ਸਰਕਾਰ ਦੇ ਖਿਲਾਫ ਬਠਿੰਡਾ 'ਚ ਮੋਟਰਸਾਈਕਲਾਂ 'ਤੇ ਝੰਡਾ ਮਾਰਚ ਕੀਤਾ ਗਿਆ, ਜਿਸ ਦੌਰਾਨ ਨਿਗਮ ਚੋਣਾਂ ਲੜ ਰਹੇ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰਾਂ ਨੂੰ ਹਰਾਉਣ ਦਾ ਹੋਕਾ ਦਿੱਤਾ ਗਿਆ। ਇਹ ਝੰਡਾ ਮਾਰਚ ਰੋਜ਼ ਗਾਰਡਨ ਕੋਲੋਂ ਸ਼ੁਰੂ ਹੋ ਕੇ ਅਮਰੀਕ ਸਿੰਘ ਰੋਡ, ਹਨੂਮਾਨ ਚੌਕ, ਫ਼ੌਜੀ ਚੌਕ ਤੋਂ ਬੀਬੀ ਵਾਲਾ ਰੋਡ ਹੁੰਦੇ ਹੋਏ 100 ਫੁੱਟੀ ਤੋਂ ਪਾਵਰ ਹਾਊਸ ਰੋਡ ਦੀਆਂ ਬੱਤੀਆਂ ਤੋਂ ਬੱਸ ਅੱਡੇ ਸਾਹਮਣੇ ਪੁੱਜਿਆ, ਜਿੱਥੇ ਸਮਾਪਤੀ ਦੌਰਾਨ ਸੂਬਾ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸਾਂਝਾ ਫ਼ਰੰਟ ਦੇ ਸੂਬਾ ਕਨਵੀਨਰ ਗਗਨਦੀਪ ਸਿੰਘ ਭੁੱਲਰ, ਜ਼ਿਲ੍ਹਾ ਕਨਵੀਨਰ ਹਰਨੇਕ ਸਿੰਘ ਗਹਿਰੀ, ਪੈਨਸ਼ਨਰ ਆਗੂ ਦਰਸ਼ਨ ਮੌੜ, ਜਤਿੰਦਰ ਕ੍ਰਿਸ਼ਨ, ਸਿਕੰਦਰ ਸਿੰਘ ਧਾਲੀਵਾਲ, ਮਨਜੀਤ ਧੰਜਲ ਨੇ ਕਿਹਾ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਲਗਾਤਾਰ ਕੱਚੇ ਕਾਮਿਆਂ ਨੂੰ ਪੱਕੇ ਕਰਨ, ਪੁਰਾਣੀ ਪੈਨਸ਼ਨ ਬਹਾਲੀ, ਪੈਨਸ਼ਨਰਾਂ 'ਤੇ 2.59 ਦਾ ਗੁਣਾਂਕ ਲਾਗੂ ਕਰਨ, ਡੀ.ਏ. ਦੀਆਂ ਕਿਸ਼ਤਾਂ ਬਹਾਲ ਕਰਨ, ਪੰਜਾਬ ਸਕੇਲ ਲਾਗੂ ਕਰਨ, ਕੱਟੇ ਭੱਤੇ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਪਿਛਲੇ ਚਾਰ ਸਾਲ ਤੋਂ ਪੰਜਾਬ ਸਰਕਾਰ ਇਹ ਮੰਗਾਂ ਸੁਣਨ ਦੀ ਬਜਾਏ ਲਗਾਤਾਰ ਮੀਟਿੰਗਾਂ ਦੇ ਕੇ ਉਨ੍ਹਾਂ ਤੋਂ ਮੁੱਕਰ ਰਹੀ ਹੈ, ਜਿਸ ਦੇ ਰੋਸ ਵਜੋਂ ਸਾਂਝੇ ਫ਼ਰੰਟ ਨੇ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜਨ ਦਾ ਫੈਸਲਾ ਕੀਤਾ ਹੈ। ਇਸ ਲਈ ਸੂਬਾ ਸਰਕਾਰ ਨੂੰ ਪੂਰੀ ਤਰ੍ਹਾਂ ਘੇਰਦੇ ਹੋਏ ਅਗਲੇ ਜੂਨ ਮਹੀਨੇ 'ਚ ਜ਼ਿਲ੍ਹਾ ਪੱਧਰੀ ਕਨਵੈੱਨਸ਼ਨਾਂ ਕੀਤੀਆਂ ਜਾਣਗੀਆਂ, ਜੁਲਾਈ-ਅਗਸਤ 'ਚ 'ਆਪ' ਵਿਧਾਇਕਾਂ ਦੇ ਘਰਾਂ ਮੂਹਰੇ ਘੜਾ ਭੰਨ ਪ੍ਰਦਰਸ਼ਨ ਕੀਤੇ ਜਾਣਗੇ, ਸਤੰਬਰ 'ਚ ਜ਼ੋਨਲ ਰੈਲੀਆਂ ਤੇ ਅਕਤੂਬਰ 'ਚ ਵੱਡੀ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ। ਉਨ੍ਹਾਂ ਦਾ ਮਕਸਦ ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਸਰਕਾਰ ਨੂੰ ਸਬਕ ਸਿਖਾਉਣਾ ਹੈ। ਇਸ ਮੌਕੇ ਲਛਮਣ ਸਿੰਘ ਮਲੂਕਾ, ਹਰਜਿੰਦਰ ਸਿੰਘ, ਰਣਜੀਤ ਸਿੰਘ ਪ੍ਰਿੰਸੀਪਲ, ਸੁਖਚੈਨ ਸਿੰਘ, ਗੁਰਤੇਜ ਗਿੱਲ, ਚੰਦਰ ਪ੍ਰਕਾਸ਼, ਗੁਰਮੇਲ ਸਿੰਘ, ਮਹਿੰਦਰ ਪਾਲ, ਉਮੈਦ ਸਿੰਘ ਬਿਸ਼ਟ, ਅਰੁਣ ਕੁਮਾਰ, ਸੁਖਵਿੰਦਰ ਬਰਾੜ, ਜਸਵਿੰਦਰ ਸ਼ਰਮਾ, ਦਿਲਜੀਤ ਸਿੰਘ, ਕੁਲਵੰਤ ਸਿੰਘ, ਗੁਰਮੀਤ ਸਿੰਘ ਭੋਡੀਪੁਰਾ ਸਮੇਤ ਵੱਡੀ ਗਿਣਤੀ 'ਚ ਵੱਖ-ਵੱਖ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਦੇ ਆਗੂ ਤੇ ਵਰਕਰ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 12 ਤੋਂ ਅਕਾਲੀ ਉਮੀਦਵਾਰ ਸਾਰਿਕਾ ਛਾਬੜਾ (ਮੀਨੂੰ) ਨੂੰ ਮਿਲ ਰਿਹਾ ਭਰਵਾਂ ਹੁੰਗਾਰਾ <br/> ਅਗਲੀ ਖ਼ਬਰ ਮੱਲਾਂਵਾਲਾ ਦੇ ਕੂੜਾ ਡੰਪ ਨੂੰ ਲੱਗੀ ਅੱਗ, ਟਰਾਲੀ ਤੇ ਕੂੜਾ ਰਿਕਸ਼ੇ ਸੜ ਕੇ ਸੁਆਹ
Ad Position 24
No active advertisement