ਬਠਿੰਡਾ, 24 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਐਨ.ਐੱਫ.ਐੱਲ. ਮਨੋਰੰਜਨ ਕਲੱਬ ਵਲੋਂ ਆਯੋਜਿਤ ਤਿੰਨ ਦਿਨਾਂ ਧਾਰਮਿਕ ਤੇ ਮਨੋਰੰਜਕ ਯਾਤਰਾ ਸਫ਼ਲਤਾਪੂਰਵਕ ਸੰਪੰਨ ਹੋਈ¢ ਯਾਤਰਾ ਲਈ ਬੱਸ ਨੂੰ ਕਲੱਬ ਦੇ ਵਾਈਸ ਪ੍ਰਧਾਨ ਰਿਸ਼ੀਕਾਂਤ ਵਰਮਾ ਅਤੇ ਸਕੱਤਰ ਅਸ਼ੋਕ ਗਰੋਵਰ ਵਲੋਂ ਰਵਾਨਾ ਕੀਤਾ ਗਿਆ ਸੀ¢ ਲਗਭਗ 50 ਯਾਤਰੀਆਂ ਨੇ ਮੁਰਲੀ ਮਨੋਹਰ ਸ਼ਰਮਾ ਅਤੇ ਜਿਤੇਂਦਰ ਕੁਮਾਰ ਦੀ ਅਗਵਾਈ ਹੇਠ ਯਾਤਰਾ ਦੇ ਪਹਿਲੇ ਦਿਨ ਗੁਰੂ ਰਾਮ ਦਾਸ ਲੰਗਰ ਘਰ, ਹੁਸ਼ਿਆਰਪੁਰ ਵਿਖੇ ਮੱਥਾ ਟੇਕਿਆ ਅਤੇ ਲੰਗਰ ਸੇਵਾ ਵਿਚ ਭਾਗ ਲਿਆ¢ ਬਾਅਦ ਵਿਚ ਯਾਤਰੀਆਂ ਨੇ ਮਾਤਾ ਚਿੰਤਪੁਰਨੀ ਮੰਦਰ ਅਤੇ ਬਗਲਾਮੁਖੀ ਮੰਦਰ ਵਿਚ ਦਰਸ਼ਨ ਕੀਤੇ¢ ਦੂਜੇ ਦਿਨ ਸਾਰੇ ਯਾਤਰੀ ਧਰਮਸ਼ਾਲਾ ਪਹੁੰਚੇ, ਜਿੱਥੇ ਉਨ੍ਹਾਂ ਨੇ ਮੈਕਲੋਡਗੰਜ ਦੇ ਮਨਮੋਹਕ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਿਆ¢ ਯਾਤਰਾ ਦੇ ਆਖ਼ਰੀ ਦਿਨ ਸ਼ਰਧਾਲੂਆਂ ਨੇ ਮਾਤਾ ਕਾਂਗੜਾ ਦੇਵੀ ਮੰਦਰ ਅਤੇ ਜਵਾਲਾਮੁਖੀ ਮੰਦਰ ਵਿਚ ਦਰਸ਼ਨ ਕਰਕੇ ਸੁਖ-ਸਮਿ੍ੱਧੀ ਦੀ ਕਾਮਨਾ ਕੀਤੀ¢ ਇਸ ਯਾਤਰਾ ਦਾ ਉਦੇਸ਼ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਦੇ ਨਾਲ-ਨਾਲ ਮੈਂਬਰਾਂ ਨੂੰ ਰੋਜ਼ਾਨਾ ਦੀ ਵਿਅਸਤ ਜ਼ਿੰਦਗੀ ਤੋਂ ਕੁਝ ਸਮਾਂ ਕੱਢ ਕੇ ਮਾਨਸਿਕ ਸ਼ਾਂਤੀ, ਆਪਸੀ ਭਾਈਚਾਰੇ ਅਤੇ ਮਨੋਰੰਜਨ ਦਾ ਮੌਕਾ ਪ੍ਰਦਾਨ ਕਰਨਾ ਸੀ¢ ਕਲੱਬ ਮੈਂਬਰਾਂ ਨੇ ਇਸ ਸਫ਼ਲ ਆਯੋਜਨ ਲਈ ਸਾਰੇ ਅਹੁਦੇਦਾਰਾਂ ਦਾ ਧੰਨਵਾਦ ਕਰਦੇ ਹੋਏ ਭਵਿੱਖ ਵਿਚ ਵੀ ਇਸ ਤਰ੍ਹਾਂ ਦੀਆਂ ਯਾਤਰਾਵਾਂ ਕਰਵਾਉਣ ਦੀ ਇੱਛਾ ਪ੍ਰਗਟਾਈ ਹੈ¢