08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਟੀਚਰਜ਼ ਹੋਮ ਟਰੱਸਟ ਵਲੋਂ 'ਸਾਮਰਾਜੀ ਜੰਗਾਂ ਅਤੇ ਭਾਰਤੀ' ਵਿਸ਼ੇ 'ਤੇ ਸੈਮੀਨਾਰ 7 ਜੂਨ ਨੂੰ <br/>

Ad Position 21
No active advertisement
ਅਜੀਤ ਡੈਸਕ 26-05-2026
ਬਠਿੰਡਾ, 25 ਮਈ (ਸੱਤਪਾਲ ਸਿੰਘ ਸਿਵੀਆਂ)- ਟੀਚਰਜ਼ ਹੋਮ ਟਰੱਸਟ ਬਠਿੰਡਾ ਵਲੋਂ ਜੰਗ ਨੂੰ ਮਨੁੱਖਤਾ ਲਈ ਖਾਤਕ ਮੰਨਦੇ ਹੋਏ ਵਿਸ਼ਵ ਪੱਧਰ 'ਤੇ ਸ਼ਾਂਤੀ ਲਈ ਹੋ ਰਹੇ ਯਤਨਾਂ ਤਹਿਤ 'ਜੰਗ-ਵਿਰੋਧੀ ਸੈਮੀਨਾਰ' ਕਰਵਾਉਣ ਸਬੰਧੀ ਜਨਤਕ ਧਿਰਾਂ ਦੀ ਇਕੱਤਰਤਾ ਸੱਦੀ ਗਈ | ਟੀਚਰਜ਼ ਹੋਮ ਟਰੱਸਟ ਦੇ ਪ੍ਰਧਾਨ ਗੁਰਬਚਨ ਸਿੰਘ ਮੰਦਰਾਂ ਅਤੇ ਜਨਰਲ ਸਕੱਤਰ ਲਛਮਣ ਸਿੰਘ ਮਲੂਕਾ ਨੇ ਦੱਸਿਆ ਕਿ ਇਜਰਾਈਲ, ਅਮਰੀਕਾ ਅਤੇ ਈਰਾਨ ਦੇ ਯੁੱਧ ਦੀ ਹਕੀਕਤ ਆਮ ਲੋਕਾਂ ਤੱਕ ਪਹੁੰਚਾਉਣ ਲਈ ਟਰੱਸਟ ਨੇ 'ਸਾਮਰਾਜੀ ਜੰਗਾਂ ਅਤੇ ਭਾਰਤੀ' ਵਿਸ਼ੇ ਉੱਪਰ ਵਿਸ਼ਾਲ ਸੈਮੀਨਾਰ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ ਹੈ, ਜੋ 7 ਜੂਨ ਨੂੰ ਟੀਚਰਜ਼ ਹੋਮ ਬਠਿੰਡਾ ਵਿਖੇ ਕਰਵਾਇਆ ਜਾਵੇਗਾ | ਸੈਮੀਨਾਰ ਦੀ ਪ੍ਰਧਾਨਗੀ ਪ੍ਰਸਿੱਧ ਚਿੰਤਕ ਡਾ. ਸੁਖਦੇਵ ਸਿੰਘ ਸਿਰਸਾ ਕਰਨਗੇ ਅਤੇ ਮੁੱਖ ਬੁਲਾਰੇ ਵਜੋਂ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਦੀਪ ਸ਼ਿਰਕਤ ਕਰਨਗੇ, ਜਦਕਿ ਗਾਇਕ ਗੁਲਜ਼ਾਰ ਖਾਂ, ਹਰਮੀਤ-ਜਸਕਰਨ ਕੋਟਗੁਰੂ ਆਪਣੀ ਕਲਾ ਦੀ ਪੇਸ਼ਕਾਰੀ ਕਰਨਗੇ | ਉਨ੍ਹਾਂ ਸਮੂਹ ਸਮੂਹ ਖੱਬੀਆਂ, ਸੰਘਰਸ਼ਸ਼ੀਲ, ਜਮਹੂਰੀ, ਤਰਕਸ਼ੀਲ ਤੇ ਜਨਤਕ ਧਿਰਾਂ ਅਤੇ ਸਾਹਿਤਕ ਸੰਸਥਾਵਾਂ ਨੂੰ ਸੈਮੀਨਾਰ 'ਚ ਪੁੱਜਣ ਦਾ ਸੱਦਾ ਦਿੱਤਾ | ਇਸ ਮੌਕੇ ਜਸਪਾਲ ਮਾਨਖੇੜਾ, ਗਗਨਦੀਪ ਭੁੱਲਰ, ਮੱਖਣ ਸਿੰਘ, ਪਿ੍ਤਪਾਲ ਸਿੰਘ, ਬਲਕਰਨ ਸਿੰਘ ਬਰਾੜ, ਰਣਜੀਤ ਸਿੰਘ, ਸੁਰਜਨ ਰਾਮ, ਬਿੰਦਰਜੀਤ, ਅਮਰਜੀਤ ਜੀਤ, ਚੰਦਰ ਸ਼ਰਮਾ, ਬਿਕਰਮਜੀਤ, ਹਰਮੀਤ ਗਹਿਰੀ, ਸ਼ਮਸ਼ੇਰ ਸਿੰਘ, ਮਲਕੀਤ ਸਿੰਘ, ਮਹਿੰਦਰਪਾਲ, ਬੀਰਬਲ ਦਾਸ, ਪਰਮਜੀਤ ਰਾਮ, ਰਘੁਬੀਰ ਸ਼ਰਮਾ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ 31 ਮਈ ਨੂੰ ਮੁੱਖ ਮੰਤਰੀ ਪੰਜਾਬ ਦੀ ਨਿੱਜੀ ਰਿਹਾਇਸ਼ ਸੰਗਰੂਰ ਵਿਖੇ ਰੋਸ ਪ੍ਰਦਰਸ਼ਨ ਦਾ ਐਲਾਨ <br/> 20 ਫ਼ੀਸਦੀ ਤ... ਅਗਲੀ ਖ਼ਬਰ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਣ ਦਾ ਵਾਲਾ ਕਾਬੂ
Ad Position 24