03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਭੁੱਚੋ ਨਗਰ ਕੌਂਸਲ ਲਈ ਪੰਜਾਬ ਦੀ ਕੁੱਲ ਔਸਤ ਨਾਲੋਂ 20 ਫ਼ੀਸਦੀ ਵਧੇਰੇ ਪੋਲਿੰਗ ਹੋਈ • ਪੰਜਾਬ ਦੀ ਕੁੱਲ ਔਸਤ 63.94 ਫ਼ੀਸਦੀ ਅਤੇ ਭੁੱਚੋ ਮੰਡੀ 'ਚ ਹੋਈ 84.41 ਫ਼ੀਸਦੀ ਪੋਲਿੰਗ • ਵਾਰਡ ਨੰਬਰ 10 ਵਿਚ ਸਭ ਤੋਂ ਵਧੇਰੇ ਹੋਈ 89.42 ਫ਼ੀਸਦੀ ਪੋਲਿੰਗ <br/>

Ad Position 21
repet_subhas-goyals [Copy P29]
ਅਜੀਤ ਡੈਸਕ 29-05-2026

ਭੁੱਚੋ ਮੰਡੀ, 28 ਮਈ (ਪਰਵਿੰਦਰ ਸਿੰਘ ਜੌੜਾ)- ਪੰਜਾਬ ਵਿਚ 26 ਮਈ ਨੂੰ ਪਈਆਂ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ ਵੋਟਾਂ ਦੀ ਪੰਜਾਬ ਦੀ ਕੁਲ ਔਸਤ ਨਾਲੋਂ ਜ਼ਿਲ੍ਹਾ ਬਠਿੰਡਾ ਦੀ ਭੁੱਚੋ ਨਗਰ ਕੌਂਸਲ ਲਈ 20 ਫ਼ੀਸਦੀ ਵਧੇਰੇ ਵੋਟਾਂ ਪਈਆਂ | ਇਨ੍ਹਾਂ ਚੋਣਾਂ ਵਿਚ ਵੋਟਾਂ ਪੈਣ ਦੀ ਪੰਜਾਬ ਦੀ ਕੁਲ ਔਸਤ 63.94 ਫ਼ੀਸਦੀ ਰਹੀ, ਜਦੋਂ ਕਿ ਭੱੁਚੋ ਮੰਡੀ ਵਿਚ ਇਹ ਔਸਤ 84.41 ਫ਼ੀਸਦੀ ਰਹੀ | ਇੱਥੇ ਕੁਲ 12632 'ਚੋਂ 10663 ਵੋਟਾਂ ਪਈਆਂ | ਦੱਸ ਦਈਏ ਕਿ ਭੁੱਚੋ ਨਗਰ ਕੌਂਸਲ ਦੀ ਚੋਣ ਲਈ ਹਰ ਵਾਰ ਹੀ ਮੁਕਾਬਲਾ ਸਖ਼ਤ ਹੁੰਦਾ ਹੈ ਤੇ ਇਸ ਵਾਰ ਵੀ ਇਥੇ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਤੋਂ ਇਲਾਵਾ ਭਾਜਪਾ ਨੇ ਵੀ ਵਿਸ਼ੇਸ਼ ਰੁਚੀ ਦਿਖਾਈ | ਜਦੋਂ ਕਿ 8 ਉਮੀਦਵਾਰਾਂ ਨੇ ਕਿਸੇ ਵੀ ਰਾਜਨੀਤਕ ਪਾਰਟੀ ਵਿਚ ਦਿਲਚਸਪੀ ਨਾ ਵਿਖਾਉਂਦਿਆਂ ਆਜ਼ਾਦ ਤੌਰ 'ਤੇ ਚੋਣ ਲੜੀ | ਇੱਥੋਂ ਕੁਲ 47 ਉਮੀਦਵਾਰ ਮੈਦਾਨ ਵਿਚ ਹਨ, ਦੀ ਕਿਸਮਤ ਮਤ ਪੇਟੀਆਂ ਵਿਚ ਬੰਦ ਹੋ ਚੁੱਕੀ ਹੈ ਅਤੇ ਭਲਕੇ 29 ਮਈ ਨੂੰ ਫ਼ੈਸਲਾ ਹੋ ਜਾਵੇਗਾ ਕਿ ਕਿਸ ਦੇ ਘਰ ਢੋਲ-ਨਗਾਰੇ ਵੱਜਦੇ ਹਨ ਅਤੇ ਕਿਸ ਦੇ ਘਰ ਉਦਾਸੀ ਛਾਉਂਦੀ ਹੈ | ਇੱਥੋਂ ਦੇ ਵਾਰਡ ਨੰਬਰ 10 ਵਿਚ ਰਿਕਾਰਡ 89.42 ਫ਼ੀਸਦੀ ਵੋਟਾਂ ਪਈਆਂ | ਵਾਰਡ ਵਾਰ ਗੱਲ ਕਰੀਏ ਤਾਂ ਇੱਥੋਂ ਦੇ ਵਾਰਡ ਨੰਬਰ 1 ਵਿਚ 1314 'ਚੋਂ 1038, ਵਾਰਡ ਨੰਬਰ 2 ਵਿਚ 1017 'ਚੋਂ 882, ਵਾਰਡ ਨੰਬਰ 3 ਵਿਚ 1318 'ਚੋਂ 1120, ਵਾਰਡ ਨੰਬਰ 4 ਵਿਚ 692 'ਚੋਂ 598, ਵਾਰਡ ਨੰਬਰ 5 ਵਿਚ 1134 'ਚੋਂ 890, ਵਾਰਡ ਨੰਬਰ 6 ਵਿਚ 969 'ਚੋਂ 836, ਵਾਰਡ ਨੰਬਰ 7 ਵਿਚ 717 'ਚੋਂ 600, ਵਾਰਡ ਨੰਬਰ 8 ਵਿਚ 1064 'ਚੋਂ 935, ਵਾਰਡ ਨੰਬਰ 9 ਵਿਚ 966 'ਚੋਂ 825, ਵਾਰਡ ਨੰਬਰ 10 ਵਿਚ 955 'ਚੋਂ 854, ਵਾਰਡ ਨੰਬਰ 11 ਵਿਚ 779 'ਚੋਂ 671, ਵਾਰਡ ਨੰਬਰ 12 ਵਿਚ 1019 'ਚੋਂ 839 ਅਤੇ ਵਾਰਡ

Ad Position 22
No active advertisement
ਪਿਛਲੀ ਖ਼ਬਰ ਭੁੱਚੋ ਨਗਰ ਕੌਂਸਲ ਲਈ ਪੰਜਾਬ ਦੀ ਕੁੱਲ ਔਸਤ ਨਾਲੋਂ 20 ਫ਼ੀਸਦੀ ਵਧੇਰੇ ਪੋਲਿੰਗ ਹੋਈ ਅਗਲੀ ਖ਼ਬਰ ਅਧਿਕਾਰੀਆਂ ਨੇ ਗਿਣਤੀ ਪ੍ਰਬੰਧਾਂ ਦਾ ਲਿਆ ਜਾਇਜ਼ਾ <br/> ਰਾਮਾਂ ਮੰਡੀ ਨਗਰ ਕੌਂਸਲ ਚੋਣਾਂ ਅੱਜ ਖੁੱਲੇ੍ਹਗੀ ਉਮੀਦ...
Ad Position 24