03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਅਧਿਕਾਰੀਆਂ ਨੇ ਗਿਣਤੀ ਪ੍ਰਬੰਧਾਂ ਦਾ ਲਿਆ ਜਾਇਜ਼ਾ <br/> ਰਾਮਾਂ ਮੰਡੀ ਨਗਰ ਕੌਂਸਲ ਚੋਣਾਂ ਅੱਜ ਖੁੱਲੇ੍ਹਗੀ ਉਮੀਦਵਾਰਾਂ ਦੀ ਬੈਲੇਟ ਬਕਸਿਆਂ 'ਚ ਬੰਦ ਕਿਸਮਤ

Ad Position 21
repet_subhas-goyals [Copy P29]
ਗਿਣਤੀ ਕੇਂਦਰ ਦਾ ਜਾਇਜ਼ਾ ਲੈਂਦੇ ਹੋਏ ਅਧਿਕਾਰੀ ਤੇ ਜਾਣਕਾਰੀ ਦਿੰਦੇ ਨਾਇਬ ਤਹਿਸੀਲਦਾਰ | <br/> 29-05-2026
ਤਲਵੰਡੀ ਸਾਬੋ, 28 ਮਈ (ਰਣਜੀਤ ਸਿੰਘ ਰਾਜੂ): ਉੱਪ ਮੰਡਲ ਤਲਵੰਡੀ ਸਾਬੋ ਅਧੀਨ ਆਉਂਦੀ ਵਪਾਰਕ ਨਗਰੀ ਰਾਮਾਂ ਮੰਡੀ ਨਗਰ ਕੌਂਸਲ ਦੀਆਂ ਬੀਤੀ 26 ਮਈ ਨੂੰ ਪਈਆਂ ਵੋਟਾਂ ਦੀ ਗਿਣਤੀ ਅੱਜ (29 ਮਈ) ਨੂੰ ਤਲਵੰਡੀ ਸਾਬੋ ਦੇ ਦਸਮੇਸ਼ ਪਬਲਿਕ ਸੈਕੰਡਰੀ ਸਕੂਲ 'ਚ ਬਣਾਏ ਗਿਣਤੀ ਕੇਂਦਰ 'ਚ ਹੋਵੇਗੀ | ਬੈਲੇਟ ਬਕਸਿਆਂ 'ਚ ਬੰਦ ਉਮੀਦਵਾਰਾਂ ਦੀ ਕਿਸਮਤ ਕੀ ਕਰਵਟ ਲੈਂਦੀ ਹੈ ਇਹ ਗਿਣਤੀ ਮੁਕੰਮਲ ਹੋਣ ਦੇ ਨਾਲ ਹੀ ਤੈਅ ਹੋ ਜਾਵੇਗਾ, ਜਦੋਂਕਿ ਦੂਜੇ ਪਾਸੇ ਅੱਜ ਗਿਣਤੀ ਕੇਂਦਰ ਤੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਗਿਣਤੀ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲੈਣ ਦਾ ਦਾਅਵਾ ਕੀਤਾ ਹੈ | ਸਥਾਨਕ ਦਸਮੇਸ਼ ਪਬਲਿਕ ਸਕੂਲ 'ਚ ਬਣਾਏ ਗਿਣਤੀ ਕੇਂਦਰ 'ਚ ਗਿਣਤੀ ਲਈ ਕੀਤੇ ਪ੍ਰਬੰਧਾਂ ਦਾ ਅੱਜ ਤਲਵੰਡੀ ਸਾਬੋ ਦੇ ਨਾਇਬ ਤਹਿਸੀਲਦਾਰ ਰਵਿੰਦਰਜੀਤ ਕੁਲਾਰ ਅਤੇ ਥਾਣਾ ਮੁਖੀ ਅਮਰੀਕ ਸਿੰਘ ਗਰੇਵਾਲ ਨੇ ਜਾਇਜ਼ਾ ਲਿਆ | ਜਾਇਜ਼ੇ ਉਪਰੰਤ ਗੱਲਬਾਤ ਕਰਦਿਆਂ ਨਾਇਬ ਤਹਿਸੀਲਦਾਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਬਠਿੰਡਾ ਦੀਆਂ ਹਦਾਇਤਾਂ ਮੁਤਾਬਿਕ ਗਿਣਤੀ ਕੇਂਦਰ 'ਤੇ ਵੋਟਾਂ ਦੀ ਗਿਣਤੀ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਹੈ ਤੇ ਗਿਣਤੀ ਵਾਸਤੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਉਨ੍ਹਾਂ ਦੱਸਿਆ ਕਿ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਗਿਣਤੀ ਏਜੰਟਾਂ ਨੂੰ ਸਵੇਰੇ 7:30 ਵਜੇ ਤੱਕ ਗਿਣਤੀ ਕੇਂਦਰ 'ਚ ਪਹੁੰਚਣ ਦੇ ਨਿਰਦੇਸ਼ ਦੇ ਦਿੱਤੇ ਗਏ ਹਨ ਤਾਂ ਜੋ ਉਨ੍ਹਾਂ ਦੀ ਹਾਜ਼ਰੀ 'ਚ ਵੋਟ ਬਕਸੇ ਖੋਲ੍ਹੇ ਜਾਣ | ਉਨ੍ਹਾਂ ਮੁਤਾਬਿਕ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਕਰ ਦਿੱਤੀ ਜਾਵੇਗੀ | ਉਨ੍ਹਾਂ ਯਕੀਨ ਦਵਾਇਆ ਕਿ ਕਿਸੇ ਉਮੀਦਵਾਰ ਜਾਂ ਗਿਣਤੀ ਏਜੰਟ ਨੂੰ ਕੋਈ ਮੁਸ਼ਕਿਲ ਨਹੀ ਆਉਣ ਦਿੱਤੀ ਜਾਵੇਗੀ | ਉੱਧਰ ਥਾਣਾ ਮੁਖੀ ਅਮਰੀਕ ਸਿੰਘ ਗਰੇਵਾਲ ਅਨੁਸਾਰ ਵੋਟਾਂ ਦੀ ਗਿਣਤੀ ਦੌਰਾਨ ਗਿਣਤੀ ਕੇਂਦਰ ਦੇ ਆਲੇ ਦੁਆਲੇ ਅਮਨ ਕਾਨੂੰਨ ਬਣਾਏ ਰੱਖਣ ਲਈ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ | ਉਨ੍ਹਾਂ ਨੇ ਚਿਤਾਵਨੀ ਵੀ ਦਿੱਤੀ ਕਿ ਅਗਰ ਕਿਸੇ ਨੇ ਕਿਸੇ ਕਿਸਮ ਦੀ ਵੀ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਖ਼ਸ਼ਿਆ ਨਹੀ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਭੁੱਚੋ ਨਗਰ ਕੌਂਸਲ ਲਈ ਪੰਜਾਬ ਦੀ ਕੁੱਲ ਔਸਤ ਨਾਲੋਂ 20 ਫ਼ੀਸਦੀ ਵਧੇਰੇ ਪੋਲਿੰਗ ਹੋਈ • ਪੰਜਾਬ ਦੀ ਕੁੱਲ ਔਸਤ 63.94... ਅਗਲੀ ਖ਼ਬਰ ਕੇਵਲ ਢਿੱਲੋਂ ਨੂੰ ਭਾਜਪਾ ਦਾ ਸੂਬਾ ਪ੍ਰਧਾਨ ਬਣਾਉਣ 'ਤੇ ਗੁਰਪ੍ਰੀਤ ਮਲੂਕਾ ਸਮੇਤ ਆਗੂਆਂ ਵਲੋਂ ਸਵਾਗਤ <br/>
Ad Position 24