ਬਠਿੰਡਾ/ਕੋਟਫੱਤਾ, 29 ਮਈ (ਵੀਰਪਾਲ ਸਿੰਘ/ਰਣਜੀਤ ਸਿੰਘ ਬੁੱਟਰ)-ਨਗਰ ਕੌਂਸਲ ਕੋਟਫੱਤਾ ਦੇ ਵਾਰਡ ਨੰਬਰ 2 ਤੋਂ ਚੋਣ ਲੜਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਐਸ. ਸੀ. ਵਿੰਗ ਦੇ ਸਰਕਲ ਪ੍ਰਧਾਨ ਸੋਹਣ ਸਿੰਘ ਨੂੰ ਪਹਿਲਾਂ ਹੋਈ ਗਿਣਤੀ ਮੁਤਾਬਿਕ ਪੋਲ ਹੋਈਆਂ 571 ਵੋਟਾਂ 'ਚੋਂ 283 ਵੋਟਾਂ ਪਈਆਂ ਸੀ, ਜਦਕਿ ਉਸ ਦੇ ਵਿਰੋਧੀ ਉਮੀਦਵਾਰ ਦਾਰਾ ਸਿੰਘ 282 ਵੋਟਾਂ, ਚਾਰ ਵੋਟਾਂ ਕੈਂਸਲ ਤੇ 2 ਵੋਟਾਂ ਨੋਟਾਂ ਨੂੰ ਪਈਆਂ ਸਨ, ਜਿਸ ਕਰਕੇ ਸੋਹਣ ਸਿੰਘ 1 ਵੋਟ 'ਤੇ ਜੇਤੂ ਘੋਸ਼ਿਤ ਕੀਤਾ ਗਿਆ | ਕਰੀਬ 2-3 ਘੰਟਿਆਂ ਬਾਅਦ ਸੋਹਣ ਸਿੰਘ ਆਪਣਾ ਜੇਤੂ ਸਰਟੀਫਿਕੇਟ ਲੈਣ ਲਈ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਤਾਂ ਉਨ੍ਹਾਂ ਨੂੰ ਕਿਹਾ ਗਿਆ ਕਿ ਉਨ੍ਹਾਂ ਨੂੰ 266 ਵੋਟਾਂ ਹੀ ਪਈਆਂ ਹਨ ਤੇ ਵਿਰੋਧੀ 'ਆਪ' ਦੇ ਉਮੀਦਵਾਰ ਦਾਰਾ ਸਿੰਘ ਨੂੰ 274 ਤੇ 25 ਵੋਟਾਂ ਰੱਦ ਹੋਈਆਂ ਹਨ | ਇਹ ਸੁਣਦੇ ਹੀ ਸੋਹਣ ਸਿੰਘ ਤੇ ਉਸ ਦੇ ਸਮਰਥਕਾਂ 'ਚ ਰੋਸ ਫੈਲ ਗਿਆ, ਉਨ੍ਹਾਂ ਨੇ ਗਿਣਤੀ ਕੇਂਦਰ ਦੇ ਬਾਹਰ ਧਰਨਾ ਲਗਾ ਕੇ ਪ੍ਰਸ਼ਾਸਨ ਦੇ ਖਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ | ਸੋਹਨ ਸਿੰਘ ਨੇ ਕਿਹਾ ਕਿ ਉਹ ਅਕਾਲੀ ਦਲ ਵਲੋਂ ਪ੍ਰਧਾਨਗੀ ਦਾ ਦਾਅਵੇਦਾਰ ਸੀ, ਇਹ ਸਭ ਕੁਝ ਆਮ ਆਦਮੀ ਪਾਰਟੀ ਵਲੋਂ ਜਾਣਬੁੱਝ ਕੇ ਕੀਤਾ ਗਿਆ ਹੈ | ਆਮ ਆਦਮੀ ਪਾਰਟੀ ਵਲੋਂ ਕੀਤੀ ਧੱਕੇਸ਼ਾਹੀ ਦਾ ਪਤਾ ਚੱਲਦਿਆਂ ਹੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ, ਸੁਖਵੀਰ ਸਿੰਘ ਜੱਸੀ ਪੌ ਵਾਲੀ, ਸਰਕਲ ਪ੍ਰਧਾਨ ਬਲਜਿੰਦਰ ਸਿੰਘ ਕੋਟ ਫੱਤਾ ਤੇ ਹੋਰ ਅਕਾਲੀ ਆਗੂ ਇਕੱਠੇ ਹੋ ਗਏ | ਆਗੂਆਂ ਨੇ ਕਿਹਾ ਕਿ ਏ. ਡੀ. ਸੀ. ਬਠਿੰਡਾ ਮੌਕੇ 'ਤੇ ਪਹੁੰਚੇ ਹਨ, ਜਿਨ੍ਹਾਂ ਨੂੰ ਉਨ੍ਹਾਂ ਨੇ ਪਟੀਸ਼ਨ ਲਿਖ ਕੇ ਦੇ ਦਿੱਤੀ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਵੀਡੀਓਗ੍ਰਾਫੀ ਨੂੰ ਚੈੱਕ ਕਰਨਗੇ ਤੇ ਉਨ੍ਹਾਂ ਨੂੰ ਜ਼ਰੂਰ ਇਨਸਾਫ਼ ਦਿੱਤਾ ਜਾਵੇਗਾ | ਜੇਕਰ ਪ੍ਰਸ਼ਾਸਨ ਵਲੋਂ ਸਾਡੇ ਨਾਲ ਇਨਸਾਫ਼ ਨਾ ਕੀਤਾ ਤਾਂ ਅਸੀਂ