ਸੰਗਤ ਮੰਡੀ, 29 ਮਈ (ਅੰਮਿ੍ਤਪਾਲ ਸ਼ਰਮਾ): ਬੀਤੇ ਦਿਨ ਸ਼ਾਮ ਸਮੇਂ ਆਏ ਤੇਜ਼ ਝੱਖੜ ਤੇ ਭਾਰੀ ਮੀਂਹ ਨੇ ਦਰੱਖ਼ਤਾਂ ਦਾ ਵੱਡਾ ਨੁਕਸਾਨ ਕਰ ਦਿੱਤਾ ਹੈ, ਜਿਸ ਦੌਰਾਨ ਖੰਭੇ ਟੁੱਟਣ ਕਾਰਨ ਬਿਜਲੀ ਸਪਲਾਈ ਠੱਪ ਹੋ ਗਈ ਹੈ | ਸੰਗਤ ਮੰਡੀ ਅਤੇ ਨੇੜਲੇ ਇਲਾਕੇ ਵਿਚ ਸਰਗਰਮ ਰਹੇ ਇਸ ਤੇਜ਼ ਝੱਖੜ ਕਾਰਨ ਕਈ ਫ਼ੈਕਟਰੀਆਂ ਦੀਆਂ ਛੱਤਾਂ, ਦੁਕਾਨਾਂ ਦੇ ਫਲੈਕਸ ਬੋਰਡ ਅਤੇ ਏ.ਸੀ. ਤੱਕ ਨੁਕਸਾਨੇ ਗਏ, ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਗੁਰਥੜੀ ਰੋਡ 'ਤੇ ਸਥਿਤ ਏਵੰਨ ਸ਼ੀਡ ਫ਼ੈਕਟਰੀ ਦੇ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਤੇਜ਼ ਝੱਖੜ ਕਾਰਨ ਉਨ੍ਹਾਂ ਦੀ ਫ਼ੈਕਟਰੀ ਦੇ ਸ਼ੈੱਡ ਉੱਡ ਜਾਣ ਕਾਰਨ ਕਾਫੀ ਨੁਕਸਾਨ ਹੋ ਗਿਆ ਹੈ | ਇਸੇ ਤਰ੍ਹਾਂ ਕੈਲਾਸ਼ ਕਾਟਨ ਫ਼ੈਕਟਰੀ ਅਤੇ ਕੁੱਝ ਪੋਲਟਰੀ ਫਾਰਮਾਂ ਦਾ ਵੀ ਨੁਕਸਾਨ ਹੋਇਆ ਹੈ | ਇਸ ਤੋਂ ਇਲਾਵਾ ਸੁਰਿੰਦਰ ਸਿੰਘ ਫ਼ੌਜੀ ਦੀ ਦੁਕਾਨ ਦੇ ਫਲੈਕਸ ਬੋਰਡ ਅਤੇ ਜਿੰਦਲ ਸਵੀਟਸ ਦੇ ਛੱਤ 'ਤੇ ਰੱਖੇ ਏ.ਸੀ. ਵਾਲੇ ਪੱਖੇ ਤੇਜ਼ ਤੁਫ਼ਾਨ ਕਾਰਨ ਡਿੱਗ ਕੇ ਨੁਕਸਾਨੇ ਗਏ | ਪਿੰਡ ਕੋਟਗੁਰੂ ਦੇ ਸਮਾਜਸੇਵੀ ਸੁਖਤੇਜ ਸਿੰਘ ਨੇ ਦੱਸਿਆ ਕਿ ਕੋਟਗੁਰੂ, ਮੁਹਾਲਾਂ, ਧੁੰਨੀਕੇ ਅਤੇ ਬਾਂਡੀ ਪਿੰਡਾਂ ਦੇ ਰਸਤੇ 'ਚ ਕਈ ਦਰੱਖ਼ਤ ਜੜ੍ਹਾਂ ਤੋਂ ਉੱਖੜ ਗਏ, ਜਿਸ ਕਾਰਨ ਰਾਹ ਬੰਦ ਹੋ ਗਏ, ਜੋ ਰਾਹਗੀਰਾਂ ਦੀ ਮਦਦ ਨਾਲ ਕਾਫੀ ਜੱਦੋ-ਜਹਿਦ ਤੋਂ ਬਾਅਦ ਰਾਤ ਸਮੇਂ ਖੁਲ੍ਹਵਾਏ ਗਏ | ਉਨ੍ਹਾਂ ਦੱਸਿਆ ਕਿ ਖੰਭੇ ਟੁੱਟਣ ਕਾਰਨ ਕਈ ਪਿੰਡਾਂ ਦੀ ਠੱਪ ਹੋਈ ਬਿਜਲੀ ਸਪਲਾਈ ਅਜੇ ਤੱਕ ਵੀ ਬਹਾਲ ਨਹੀਂ ਕੀਤੀ ਜਾ ਸਕੀ ਹੈ, ਜਿਸ ਕਾਰਨ ਜਨ-ਜੀਵਨ 'ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ | ਪਾਵਰਕਾਮ ਸਬ-ਡਿਵੀਜ਼ਨ ਸੰਗਤ ਦੇ ਐਸ.ਡੀ.ਓ. ਵਿਜੈ ਕੁਮਾਰ ਗੁਪਤਾ ਨੇ ਦੱਸਿਆ ਕਿ ਤੇਜ਼ ਝੱਖੜ ਕਾਰਨ ਕੋਟਗੁੂਰ ਯੂ.ਪੀ.ਐਸ. ਫੀਡਰ 'ਤੇ ਖੰਭੇ ਟੁੱਟਣ ਕਾਰਨ ਵੱਧ ਨੁਕਸਾਨ ਹੋਇਆ ਹੈ, ਜਿਸ ਨੂੰ ਚਾਲੂ ਕਰਨ ਲਈ ਉਹ ਆਪਣੀ ਦੇਖ-ਰੇਖ ਹੇਠ