ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਚੋਣਾਂ ਦੀ ਗਿਣਤੀ ਦੌਰਾਨ ਹੰਗਾਮਾ, ਭਾਜਪਾ ਆਗੂਆਂ ਵਲੋਂ ਧਾਂਦਲੀ ਦੇ ਦੋਸ਼ <br/>

Ad Position 21
No active advertisement
ਅਜੀਤ ਡੈਸਕ 30-05-2026
ਬਠਿੰਡਾ, 29 ਮਈ (ਪ੍ਰੀਤਪਾਲ ਸਿੰਘ ਰੋਮਾਣਾ)-ਨਗਰ ਨਿਗਮ ਚੋਣਾਂ ਦੀ ਗਿਣਤੀ ਦੌਰਾਨ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਬਣਾਏ ਗਏ ਕਾਊਾਟਿੰਗ ਸੈਂਟਰ 'ਚ ਕਈ ਵਾਰਡਾਂ ਦੀ ਗਿਣਤੀ ਨੂੰ ਲੈ ਕੇ ਹੰਗਾਮਾ ਤੇ ਵਿਵਾਦ ਦੀ ਸਥਿਤੀ ਬਣੀ ਰਹੀ | ਭਾਜਪਾ ਤੇ ਕਾਂਗਰਸ ਆਗੂਆਂ ਵਲੋਂ ਮਤਗਣਨਾ ਪ੍ਰਕਿਰਿਆ 'ਚ ਗੜਬੜੀਆਂ, ਰੀ-ਕਾਊਾਟਿੰਗ ਅਤੇ ਨਤੀਜੇ ਤੇ ਜਿੱਤ ਦੇ ਸਰਟੀਫਿਕੇਟ ਜਾਰੀ ਕਰਨ 'ਚ ਦੇਰੀ ਦੇ ਦੋਸ਼ ਲਗਾਏ ਗਏ | ਵਾਰਡ ਨੰਬਰ 46 ਦੀ ਮਤਗਣਨਾ ਦੌਰਾਨ ਉਸ ਸਮੇਂ ਤਣਾਅ ਪੈਦਾ ਹੋ ਗਿਆ, ਜਦੋਂ ਭਾਜਪਾ ਉਮੀਦਵਾਰ ਡਾ. ਰਜਨੀ ਜਿੰਦਲ ਦੇ ਪਤੀ ਤੇ ਡਾ. ਤਰਸੇਮ ਗਰਗ ਨੇ ਮਤਗਣਨਾ 'ਚ ਧਾਂਦਲੀ ਅਤੇ ਗੰਭੀਰ ਬੇਨਿਯਮੀਆਂ ਦੇ ਦੋਸ਼ ਲਗਾਏ | ਉਨ੍ਹਾਂ ਕਿਹਾ ਕਿ ਤੀਜੇ ਰਾਊਾਡ ਦੀ ਗਿਣਤੀ ਦੌਰਾਨ ਇਕ ਵੋਟ ਘੱਟ ਪਾਈ ਗਈ, ਜਿਸ ਬਾਰੇ ਇੰਤਰਾਜ਼ ਜਤਾਉਣ ਦੇ ਬਾਵਜੂਦ ਉਨ੍ਹਾਂ ਨੂੰ ਸੰਤੋਸ਼ਜਨਕ ਜਵਾਬ ਨਹੀਂ ਦਿੱਤਾ ਗਿਆ | ਉਨ੍ਹਾਂ ਦੋਸ਼ ਲਗਾਇਆ ਕਿ ਅਧਿਕਾਰੀਆਂ ਵਲੋਂ ਗੈਰ-ਜ਼ਿੰਮੇਵਾਰਾਨਾ ਰਵੱਈਆ ਅਪਣਾਇਆ | ਡਾ. ਤਰਸੇਮ ਗਰਗ ਨੇ ਇਹ ਵੀ ਕਿਹਾ ਕਿ ਜਿੱਥੇ ਉਨ੍ਹਾਂ ਦੇ ਵਾਰਡ 'ਚ ਇਕ ਵੋਟ ਘੱਟ ਮਿਲੀ, ਉਥੇ ਹੀ ਨੇੜਲੇ ਵਾਰਡ ਨੰਬਰ 45 'ਚ ਦੋ ਵਾਧੂ ਵੋਟਾਂ ਮਿਲਣ ਦੀ ਜਾਣਕਾਰੀ ਸਾਹਮਣੇ ਆਈ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਇਕ ਪੇਟੀ ਦੀ ਸੀਲ ਵੀ ਟੁੱਟੀ ਹੋਈ ਮਿਲੀ, ਪਰ ਅਧਿਕਾਰੀਆਂ ਨੇ ਇਸ ਨੂੰ ਆਮ ਘਟਨਾ ਦੱਸ ਕੇ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ | ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਗਿਣਤੀ ਦੌਰਾਨ ਅਧਿਕਾਰੀਆਂ ਵਲੋਂ ਉਨ੍ਹਾਂ ਦੇ ਪ੍ਰਤੀਨਿਧੀਆਂ 'ਤੇ ਖ਼ਾਲੀ ਫਾਰਮਾਂ 'ਤੇ ਦਸਤਖ਼ਤ ਕਰਨ ਲਈ ਦਬਾਅ ਬਣਾਇਆ, ਜਿਸ ਤੋਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ | ਭਾਜਪਾ ਆਗੂ ਨੇ ਪੂਰੀ ਚੋਣ ਪ੍ਰਕਿਰਿਆ 'ਚ 100 ਫ਼ੀਸਦੀ ਧਾਂਦਲੀ ਹੋਣ ਦਾ ਦੋਸ਼ ਲਗਾਉਂਦਿਆਂ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ | ਹਾਲਾਂਕਿ ਚੋਣ ਅਧਿਕਾਰੀਆਂ ਵਲੋਂ ਇਸ ਮਾਮਲੇ 'ਤੇ ਕੋਈ ਅਧਿਕਾਰਕ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ | ਇਸੇ ਦੌਰਾਨ ਵਾਰਡ ਨੰਬਰ 21 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਪਰਮਜੀਤ ਕੌਰ ਰੋਮਾਣਾ ਦੇ ਚੋਣ ਨਤੀਜੇ 'ਚ ਦੇਰੀ ਨੂੰ ਲੈ ਕੇ ਕਾਂਗਰਸ ਆਗੂਆਂ ਤੇ ਵਰਕਰਾਂ ਨੇ ਵੀ ਕਾਊਾਟਿੰਗ ਸੈਂਟਰ ਦੇ ਬਾਹਰ ਧਰਨਾ ਦੇ ਦਿੱਤਾ | ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਹੇਠ ਇਕੱਠੇ ਹੋਏ ਵਰਕਰਾਂ ਨੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਦੋਸ਼ ਲਗਾਇਆ ਕਿ ਜਿੱਤ ਹਾਸਿਲ ਕਰ ਚੁੱਕੇ ਕਾਂਗਰਸੀ ਉਮੀਦਵਾਰ ਦਾ ਨਤੀਜਾ ਐਲਾਨ ਨਹੀਂ ਕੀਤਾ ਜਾ ਰਿਹਾ ਤੇ ਉਨ੍ਹਾਂ ਨੂੰ ਨਾ ਹੀ ਸਰਟੀਫਿਕੇਟ ਦਿੱਤਾ ਜਾ ਰਿਹਾ | ਆਖਿਰ ਚੋਣ ਅਧਿਕਾਰੀਆਂ ਵਲੋਂ ਨਤੀਜੇ ਜਾਰੀ ਕਰਨ ਮਗਰੋਂ ਕਾਂਗਰਸੀਆਂ ਨੇ ਆਪਣਾ ਧਰਨਾ ਚੁੱਕਿਆ ਹੈ |

Ad Position 22
No active advertisement
ਪਿਛਲੀ ਖ਼ਬਰ ਮਹਿਰਾਜ ਨਗਰ ਪੰਚਾਇਤ ਚੋਣਾਂ 'ਚ ਕਾਂਗਰਸ ਦਾ ਸੂਪੜਾ ਸਾਫ਼, ਖਾਤਾ ਵੀ ਨਾ ਖੁੱਲਿ੍ਹਆ ਅਗਲੀ ਖ਼ਬਰ ਤੇਜ਼ ਝੱਖੜ ਤੇ ਭਾਰੀ ਮੀਂਹ ਨੇ ਕੀਤਾ ਦਰੱਖ਼ਤਾਂ ਦਾ ਵੱਡਾ ਨੁਕਸਾਨ, ਖੰਭੇ ਟੁੱਟਣ ਕਾਰਨ ਬਿਜਲੀ ਸਪਲਾਈ ਹੋਈ ਠੱਪ
Ad Position 24
No active advertisement