ਨਥਾਣਾ, 29 ਮਈ (ਗੁਰਦਰਸ਼ਨ ਲੁੱਧੜ)- ਨਗਰ ਨਥਾਣਾ ਦੇ ਵਾਰਡ ਨੰਬਰ 2 (ਰਾਖਵਾਂ) ਤੋਂ ਸ਼ਕੰਜਵੀ ਵਾਲਾ ਬਾਬਾ ਦੇ ਨਾਮ 'ਤੇ ਜਾਣਿਆ ਜਾਂਦਾ ਹਰਮੇਲ ਸਿੰਘ ਨਗਰ ਪੰਚਾਇਤ ਨਥਾਣਾ ਦੀ ਚੋਣ ਜਿੱਤ ਗਿਆ ਹੈ¢ ਹਰਮੇਲ ਸਿੰਘ ਪੇਸ਼ੇ ਵਜੋਂ ਸਬ ਤਹਿਸੀਲ ਨਥਾਣਾ ਦੇ ਸਾਹਮਣੇ ਰੋਜ਼ਾਨਾ ਸ਼ਕੰਜਵੀ ਦੀ ਸਟਾਲ ਲਾਉਂਦਾ ਹੈ¢ ਨਗਰ ਨਥਾਣਾ ਵਿੱਚ ਉਹ ਸ਼ਕੰਜਵੀ ਬਣਾਉਣ ਦੇ ਹੁਨਰੀ ਵਜੋਂ ਜਾਣਿਆ ਜਾਂਦਾ ਹੈ¢ ਉਸ ਦੀ ਬਣਾਈ ਹੋਈ ਨਿੰਬੂ ਅਤੇ ਗੂੰਦ-ਕਤੀਰੇ ਵਾਲੀ ਸ਼ਕੰਜਵੀ ਸਬ ਤਹਿਸੀਲ, ਸਰਕਾਰੀ ਹਸਪਤਾਲ, ਬੱਸ ਅੱਡੇ ਵਾਲੀ ਮਾਰਕੀਟ ਅਤੇ ਹੋਰਨਾਂ ਲੋਕਾਂ ਵਿੱਚ ਇਤਨੀ ਪ੍ਰਚਲਿਤ ਹੋਈ ਹੈ ਕਿ ਹਰਮੇਲ ਸਿੰਘ ਸ਼ਕੰਜਵੀ ਵਾਲਾ ਬਾਬਾ ਦੇ ਨਾਮ 'ਤੇ ਕਾਫੀ ਮਕਬੂਲ ਹੋ ਚੁੱਕਾ ਹੈ¢ਭਾਵੇਂ ਹਰਮੇਲ ਸਿੰਘ ਆਮ ਆਦਮੀ ਪਾਰਟੀ ਤਰਫ਼ੋਂ ਉਮੀਦਵਾਰ ਸੀ ਪਰ ਉਸ ਨੂੰ ਚੋਣਾਂ ਦÏਰਾਨ ਸ਼ਕੰਜਵੀ ਵਾਲਾ ਬਾਬੇ ਵਜੋਂ ਹੀ ਵਧੇਰੇ ਪ੍ਰਚਾਰਿਆ ਗਿਆ ਅਤੇ ਉਸ ਦੀ ਚੋਣ ਮੁਹਿੰਮ ਸ਼ਰਾਬ ਆਦਿ ਨਸ਼ਿਆਂ ਤੋਂ ਮੁਕੰਮਲ ਤÏਰ 'ਤੇ ਬਚੀ ਹੋਈ ਸੀ¢ ਲਾਲ ਸਿੰਘ ਚੌਕੀਦਾਰ ਦੇ ਸਪੁੱਤਰ ਹਰਮੇਲ ਸਿੰਘ ਆਪਣੀ ਸ਼ਕੰਜਵੀ ਦੀ ਸਟਾਲ ਤੇ ਜਿੱਥੇ ਆਪਣੇ ਹੱਥੀਂ ਕਿਰਤ ਕਰਦਾ ਹੈ ਉੱਥੇ ਉਹ ਆਪਣੇ ਗਾਹਕਾਂ ਨੂੰ ਸ਼ਰਾਬ ਦਾ ਤਿਆਗ ਕਰਕੇ ਧਾਰਮਿਕ ਕਵੀਸ਼ਰੀ ਅਤੇ ਉਸਾਰੂ ਸੰਗਤ ਨਾਲ ਜੁੜਨ ਲਈ ਅਕਸਰ ਹੀ ਪ੍ਰੇਰਿਤ ਕਰਦਾ ਰਹਿੰਦਾ ਹੈ¢