ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਪਟਾਕੇ ਚਲਾਏ, ਲੱਡੂ ਵੰਡੇ ਅਤੇ ਰੰਗ ਉਡਾ ਕੇ ਖ਼ੁਸ਼ੀਆਂ ਮਨਾਈਆਂ <br/> ਸ਼ੋ੍ਰਮਣੀ ਅਕਾਲੀ ਦਲ ਨਗਰ ਕੌਂਸਲ ਸੰਗਤ 'ਤੇ ਮੁੜ ਕਾਬਜ਼, ਆਗੂਆਂ ਤੇ ਵਰਕਰਾਂ 'ਚ ਭਾਰੀ ਖ਼ੁਸ਼ੀ ਦੀ ਲਹਿਰ

Ad Position 21
No active advertisement
ਸੰਗਤ ਮੰਡੀ ਵਿਖੇ ਸ਼ੁਕਰਾਨਾ ਮਾਰਚ ਸਮੇਂ ਅਕਾਲੀ ਆਗੂ ਅਤੇ ਵਰਕਰ | ਤਸਵੀਰ : ਅੰਮਿ੍ਤਪਾਲ ਸ਼ਰਮਾ <br/> 30-05-2026
ਸੰਗਤ ਮੰਡੀ, 29 ਮਈ (ਅੰਮਿ੍ਤਪਾਲ ਸ਼ਰਮਾ)- ਨਗਰ ਕੌਂਸਲ ਚੋਣਾਂ 'ਚ ਵੱਡੀ ਜਿੱਤ ਤੋਂ ਬਾਅਦ ਸ਼ੋ੍ਰਮਣੀ ਅਕਾਲੀ ਦਲ ਨਗਰ ਕੌਂਸਲ ਸੰਗਤ 'ਤੇ ਮੁੜ ਕਾਬਜ਼ ਹੋ ਗਿਆ ਹੈ, ਜਿਸ ਕਾਰਨ ਪਾਰਟੀ ਦੇ ਆਗੂਆਂ, ਵਰਕਰਾਂ ਅਤੇ ਸਥਾਨਕ ਦੁਕਾਨਦਾਰਾਂ 'ਚ ਭਾਰੀ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਨਗਰ ਕੌਂਸਲ ਚੋਣਾਂ ਦੇ ਐਲਾਨੇ ਨਤੀਜਿਆਂ 'ਚ ਸੰਗਤ ਮੰਡੀ ਦੇ 9 ਵਾਰਡਾਂ ਵਿਚੋਂ 8 'ਤੇ ਸ਼ੋ੍ਰਮਣੀ ਅਕਾਲੀ ਦਲ ਅਤੇ ਉਸ ਦੇ ਸਮਰਥਕਾਂ ਵਲੋਂ ਜਿੱਤ ਦਰਜ਼ ਕੀਤੀ ਗਈ ਹੈ, ਜਦੋਂ ਕਿ ਆਮ ਆਦਮੀ ਪਾਰਟੀ ਦਾ ਸਿਰਫ਼ ਇਕ ਉਮੀਦਵਾਰ ਹੀ ਬਿਨ੍ਹਾਂ ਮੁਕਾਬਲਾ ਜੇਤੂ ਹੋਇਆ ਹੈ | ਚੋਣ ਨਤੀਜਿਆਂ ਦਾ ਐਲਾਨ ਹੁੰਦੇ ਹੀ ਸੰਗਤ ਮੰਡੀ ਵਿਖੇ ਪਟਾਕੇ ਚਲਾਏ ਜਾਣ ਲੱਗੇ ਅਤੇ ਪਾਰਟੀ ਵਰਕਰਾਂ ਵਲੋਂ ਖ਼ੁਸ਼ੀ 'ਚ ਭੰਗੜੇ ਪਾਏ ਗਏ | ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਨੇ ਦੱਸਿਆ ਕਿ ਸੰਗਤ ਮੰਡੀ ਵਿਖੇ ਉਚੇਚੇ ਤੌਰ 'ਤੇ ਪਹੁੰਚੇ ਬਠਿੰਡਾ ਦਿਹਾਤੀ ਹਲਕਾ ਇੰਚਾਰਜ ਗੁਰਚਰਨ ਸਿੰਘ ਓ.ਐਸ.ਡੀ. ਦੀ ਅਗਵਾਈ ਹੇਠ ਸੰਗਤ ਮੰਡੀ ਵਿਖੇ ਸ਼ੁਕਰਾਨਾ ਮਾਰਚ ਕੀਤਾ ਅਤੇ ਸਥਾਨਕ ਮੰਡੀ ਦੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਸੀਨੀਅਰ ਅਕਾਲੀ ਆਗੂ ਰੇਸ਼ਮ ਸਿੰਘ ਸੰਗਤ, ਯੂਥ ਆਗੂ ਕਮਲਦੀਪ ਸਿੰਘ ਸਿੱਧੂ, ਕੌਂਸਲਰ ਰਾਹੁਲ ਕੁਮਾਰ ਗੋਇਲ, ਰਾਜਵਿੰਦਰ ਸਿੰਘ 'ਰਾਜੀ', ਕਮਲਜੀਤ ਕੌਰ, ਪ੍ਰਵੀਨ ਲਤਾ, ਰਿੰਕੂ ਰਾਣੀ, ਮਨਜਗਮੀਤ ਸਿੰਘ, ਚਿਮਨ ਲਾਲ ਅਤੇ ਰਣਜੀਤ ਸਿੰਘ 'ਨਿੱਕਾ' ਤੋਂ ਇਲਾਵਾ ਸੁਰਿੰਦਰ ਕੁਮਾਰ ਛਿੰਦੀ, ਪ੍ਰਦੀਪ ਕੁਮਾਰ ਹੈਪੀ, ਕ੍ਰਿਸ਼ਨ ਕੁਮਾਰ ਭੋਲਾ, ਸੰਦੀਪ ਕੁਮਾਰ ਸੋਨੀ, ਦੁਆਰਕਾ ਦਾਸ, ਚਰਨਦਾਸ ਘੁੱਦਾ, ਰਾਜਿੰਦਰ ਬਿੱਟੂ, ਵਿਸ਼ਾਲ ਸਿੰਗਲਾ, ਸੁਰਿੰਦਰ ਕੁਮਾਰ ਬਿੱਲੂ, ਕਪਿਲ ਦੇਵ ਸ਼ਰਮਾ, ਅਮਿਤ ਸ਼ਰਮਾ, ਦਵਿੰਦਰ ਸਿੰਘ ਢੱਲਾ, ਚੌਧਰੀ ਸੂਰਜਭਾਨ, ਪ੍ਰੇਮ ਕੁਮਾਰ ਗਾਂਧੀ, ਕਾਲਾ ਸ਼ਹਿਨਸ਼ਾਹ, ਸੰਜੇ ਸਿੰਗਲਾ, ਰਾਜੇਸ਼ ਕੁਮਾਰ ਕਾਕਾ, ਡਾ. ਗੁਰਮੇਲ ਸਿੰਘ ਕਾਲੜਾ, ਬਲਾਕ ਸੰਮਤੀ ਮੈਂਬਰ ਦਰਸ਼ਨ ਸਿੰਘ ਗਿੱਲ, ਆਰੀਅਨ ਬਾਂਸਲ, ਮਹੇਸ਼ ਕੁਮਾਰ ਮਹੇਸ਼ੀ ਅਤੇ ਪਵਿੱਤ ਗੋਇਲ ਆਦਿ ਉੱਥੇ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਨਗਰ ਕੌਂਸਲ ਸੰਗਤ 'ਤੇ ਮੁੜ ਕਾਬਜ਼, ਆਗੂਆਂ ਤੇ ਵਰਕਰਾਂ 'ਚ ਭਾਰੀ ਖ਼ੁਸ਼ੀ ਦੀ ਲਹਿਰ ਅਗਲੀ ਖ਼ਬਰ ਸ਼ਕੰਜਵੀ ਵਾਲਾ ਬਾਬਾ ਚੋਣ ਜਿੱਤਿਆ
Ad Position 24
No active advertisement