19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਸੇਵਾ ਮੁਕਤੀ 'ਤੇ ਵਿਸ਼ੇਸ਼- ਮਾਸਟਰ ਵਿਜੈ ਕੁਮਾਰ

Ad Position 21
No active advertisement
ਅਜੀਤ ਡੈਸਕ 31-05-2026
ਤਲਵੰਡੀ ਸਾਬੋ :- ਸਿੱਖਿਆ ਵਿਭਾਗ ਵਿਚ 32 ਸਾਲ ਤੋਂ ਵੱਧ ਦੀਆਂ ਸ਼ਾਨਦਾਰ ਅਤੇ ਬੇਦਾਗ਼ ਸੇਵਾਵਾਂ ਨਿਭਾਉਣ ਉਪਰੰਤ, ਮਿਹਨਤੀ ਅਤੇ ਨਿਮਰ ਛਵੀ ਵਾਲੇ ਸੈਂਟਰ ਹੈੱਡ ਟੀਚਰ ਮਾਸਟਰ ਵਿਜੈ ਕੁਮਾਰ ਅੱਜ ਮਿਤੀ 31 ਮਈ 2026 ਨੂੰ ਸੇਵਾ-ਮੁਕਤ ਹੋ ਰਹੇ ਹਨ¢ ਉਨ੍ਹਾਂ ਨੇ ਆਪਣੇ ਅਧਿਆਪਨ ਸਫ਼ਰ ਦÏਰਾਨ ਕਿਤਾਬੀ ਗਿਆਨ ਦੇ ਨਾਲ-ਨਾਲ ਬੱਚਿਆਂ ਨੂੰ ਚੰਗੇ ਇਨਸਾਨ ਬਣਾਉਣ ਵਿੱਚ ਵਡਮੁੱਲਾ ਯੋਗਦਾਨ ਪਾਇਆ ¢ ਮਾਸਟਰ ਵਿਜੈ ਕੁਮਾਰ ਦਾ ਜਨਮ 20 ਮਈ, 1968 ਨੂੰ ਇਤਿਹਾਸਕ ਧਰਤੀ ਤਲਵੰਡੀ ਸਾਬੋ ਦੇ ਨਜ਼ਦੀਕੀ ਪਿੰਡ ਸੰਗਤ ਖ਼ੁਰਦ ਵਿਖੇ ਪਿਤਾ ਪ੍ਰਕਾਸ਼ ਚੰਦ ਬਾਂਸਲ ਅਤੇ ਮਾਤਾ ਸਵਿੱਤਰੀ ਦੇਵੀ ਦੇ ਘਰ ਹੋਇਆ¢ ਮਾਸਟਰ ਵਿਜੈ ਕੁਮਾਰ ਆਪਣੇ ਭਰਾਵਾਂ ਪ੍ਰਦੀਪ ਕੁਮਾਰ ਬਾਂਸਲ ਤੇ ਰਵਿੰਦਰ ਕੁਮਾਰ ਬਾਂਸਲ ਤੋਂ ਛੋਟੇ ਅਤੇ ਭੈਣ ਸਦੇਸ਼ ਰਾਣੀ ਤੋਂ ਵੱਡੇ ਹਨ¢ ਮਾਸਟਰ ਵਿਜੇ ਕੁਮਾਰ ਦੇ ਧਰਮ ਪਤਨੀ ਨੀਲਮ ਰਾਣੀ ਖ਼ਾਲਸਾ ਸਕੂਲ ਤਲਵੰਡੀ ਸਾਬੋ ਵਿਖੇ ਬਤÏਰ ਮੈਥ ਮਿਸਟੈੱ੍ਰਸ ਸੇਵਾਵਾਂ ਨਿਭਾ ਰਹੇ ਹਨ ਅਤੇ ਪੁੱਤਰ ਹਰਸ਼ ਬਾਂਸਲ ਨੇ ਇਸੇ ਮਹੀਨੇ ਸਰਕਾਰੀ ਮੈਡੀਕਲ ਕਾਲਜ ਅੰਮਿ੍ਤਸਰ ਤੋਂ ਐਮ.ਬੀ.ਬੀ.ਐੱਸ.ਦੀ ਡਿਗਰੀ ਮੁਕੰਮਲ ਕੀਤੀ ਹੈ ¢ ਮਾਸਟਰ ਵਿਜੈ ਕੁਮਾਰ ਨੇ ਆਪਣੀ ਸਰਕਾਰੀ ਨÏਕਰੀ ਦਾ ਸਫ਼ਰ 17 ਦਸੰਬਰ, 1993 ਨੂੰ ਸਰਕਾਰੀ ਪ੍ਰਾਇਮਰੀ ਸਕੂਲ, ਬਹਿਮਣ ਜੱਸਾ ਸਿੰਘ ਤੋਂ ਐਡਹਾਕ ਤੌਰ 'ਤੇ ਸ਼ੁਰੂ ਕੀਤਾ¢ ਇਸ ਤੋਂ ਬਾਅਦ 31 ਮਾਰਚ, 1994 ਨੂੰ ਜ਼ਿਲ੍ਹਾ ਮਾਨਸਾ ਦੇ ਪਿੰਡ ਉੱਡਤ ਭਗਤ ਰਾਮ ਵਿਖੇ ਉਨ੍ਹਾਂ ਦੀ ਰੈਗੂਲਰ ਨਿਯੁਕਤੀ ਹੋਈ¢ ਫਿਰ ਬਦਲੀ ਕਰਵਾ ਕੇ ਉਹ ਸਰਕਾਰੀ ਪ੍ਰਾਇਮਰੀ ਸਕੂਲ, ਜੱਜਲ (ਬਲਾਕ ਤਲਵੰਡੀ ਸਾਬੋ) ਵਿਖੇ ਹਾਜ਼ਰ ਹੋਏ, ਜਿੱਥੇ ਉਨ੍ਹਾਂ ਨੇ ਬਤÏਰ ਈ.ਟੀ.ਟੀ. ਅਧਿਆਪਕ ਅਤੇ ਹੈੱਡ ਟੀਚਰ ਵਜੋਂ ਲਗਾਤਾਰ 18 ਸਾਲ ਲੰਮੀ ਅਤੇ ਸ਼ਲਾਘਾਯੋਗ ਸੇਵਾ ਨਿਭਾਈ¢ ਇਸ ਦÏਰਾਨ ਉਨ੍ਹਾਂ ਕੁਝ ਸਮਾਂ ਰਾਮਾਂ ਪਿੰਡ ਵਿਖੇ ਵੀ ਮੁੱਖ ਅਧਿਆਪਕ ਵਜੋਂ ਜ਼ਿੰਮੇਵਾਰੀ ਸਾਂਭੀ¢ ਤਰੱਕੀ ਮਿਲਣ ਉਪਰੰਤ, ਉਹ ਬਤÏਰ ਸੈਂਟਰ ਹੈੱਡ ਟੀਚਰ ਪਿਛਲੇ 6 ਸਾਲਾਂ ਤੋਂ ਸਰਕਾਰੀ ਪ੍ਰਾਇਮਰੀ ਸਕੂਲ, ਬੁਰਜ ਸੇਮਾ ਵਿਖੇ ਸੇਵਾਵਾਂ ਨਿਭਾ ਰਹੇ ਸਨ, ਜਿੱਥੋਂ ਉਹ ਅੱਜ ਰਿਟਾਇਰ ਹੋ ਰਹੇ ਹਨ¢
ਵਲੋਂ- ਰਵਜੋਤ ਸਿੰਘ ਰਾਹੀ
Ad Position 22
No active advertisement
ਪਿਛਲੀ ਖ਼ਬਰ ਮੌੜ ਨਗਰ ਕੌਂਸਲ ਚੋਣ ਨਤੀਜਿਆਂ ਲਈ ਸਾਬਕਾ ਵਿਧਾਇਕ ਸਿੱਧੂ ਨੇ ਵੋਟਰਾਂ ਤੇ ਵਰਕਰਾਂ ਦਾ ਕੀਤਾ ਧੰਨਵਾਦ <br/> ਅਗਲੀ ਖ਼ਬਰ ਥਰਮਲ ਪਲਾਂਟ ਕਰਮਚਾਰੀਆਂ ਨੂੰ ਸਕਿੱਲਡ ਤੇ ਹਾਈ ਸਕਿੱਲਡ ਸ਼੍ਰੇਣੀ 'ਚ ਲੈਣ ਦੀ ਮੰਗ <br/>
Ad Position 24