ਰਾਮਪੁਰਾ ਫੂਲ, 30 ਮਈ (ਹੇਮੰਤ ਕੁਮਾਰ ਸ਼ਰਮਾ)- ਲਾਲਾ ਕਸਤੂਰੀ ਲਾਲ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਰ ਵਿਚ ਪਿ੍ੰਸੀਪਲ ਸੰਜੀਵ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਾਲਿਕਾ ਸਿੱਖਿਆ ਅਤੇ ਹੁਨਰ ਵਿਕਾਸ ਪ੍ਰੋਗਰਾਮ ਤਹਿਤ ਵਿਦਿਆਰਥਣਾਂ ਲਈ 'ਟਾਈ ਐਂਡ ਡਾਈ ਆਰਟ' ਦੀ ਰਚਨਾਤਮਿਕ ਗਤੀਵਿਧੀ ਕਰਵਾਈ ਗਈ¢ ਇਸ ਗਤੀਵਿਧੀ ਰਾਹੀਂ ਵਿਦਿਆਰਥਣਾਂ ਨੂੰ ਕੱਪੜਿਆਂ 'ਤੇ ਵੱਖ-ਵੱਖ ਰੰਗਾਂ ਅਤੇ ਡਿਜ਼ਾਈਨਾਂ ਨੂੰ ਬਣਾਉਣ ਦੀ ਕਲਾ ਸਿਖਾਈ ਗਈ¢ ਇਸ ਗਤੀਵਿਧੀ ਦੇ ਇੰਚਾਰਜ ਕੁਲਵਿੰਦਰ ਕÏਰ ਅਤੇ ਸਰਬਜੀਤ ਕÏਰ ਰਹੇ¢ ਵਿਦਿਆਰਥਣਾਂ ਨੇ ਬੜੇ ਉਤਸ਼ਾਹ ਅਤੇ ਰੁਚੀ ਨਾਲ ਇਸ ਕਲਾ ਨੂੰ ਸਿੱਖਿਆ ਅਤੇ ਆਪਣੀ ਸਿਰਜਣਾਤਮਿਕ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ¢ ਇਸ ਮੌਕੇ ਕੋਆਰਡੀਨੇਟਰ ਆਸ਼ੂ ਰਾਣੀ ਵੀ ਮੌਜੂਦ ਰਹੇ¢ ਟਾਈ ਐਂਡ ਡਾਈ ਆਰਟ ਨਾ ਸਿਰਫ਼ ਇੱਕ ਮਨੋਰੰਜਕ ਗਤੀਵਿਧੀ ਹੈ, ਸਗੋਂ ਇਹ ਬੱਚਿਆਂ ਵਿਚ ਸਿਰਜਣਾਤਮਿਕਤਾ, ਰੰਗਾਂ ਦੀ ਸਮਝ, ਧੀਰਜ ਅਤੇ ਆਤਮ-ਵਿਸ਼ਵਾਸ ਦਾ ਵੀ ਵਿਕਾਸ ਕਰਦੀ ਹੈ¢ ਗਤੀਵਿਧੀ ਦੌਰਾਨ ਵਿਦਿਆਰਥਣਾਂ ਨੂੰ ਕੱਪੜਿਆਂ ਨੂੰ ਬੰਨਣ, ਰੰਗਾਂ ਦੀ ਚੋਣ ਕਰਨ ਅਤੇ ਆਕਰਸ਼ਕ ਡਿਜ਼ਾਈਨ ਤਿਆਰ ਕਰਨ ਦੀ ਵਿਧੀ ਬਾਰੇ ਵਿਹਾਰਕ ਸਿਖਲਾਈ ਦਿੱਤੀ ਗਈ¢ਗਰਮੀ ਦੀਆਂ ਛੁੱਟੀਆਂ ਦÏਰਾਨ ਬੱਚਿਆਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਉਹ ਆਪਣੇ ਘਰਾਂ ਵਿਚ ਸੂਟ, ਦੁਪੱਟੇ, ਰੁਮਾਲ ਜਾਂ ਹੋਰ ਕੱਪੜਿਆਂ 'ਤੇ ਇਸ ਕਲਾ ਦਾ ਪ੍ਰਯੋਗ ਕਰਨ ਅਤੇ ਆਪਣੀ ਕਲਪਨਾ ਸ਼ਕਤੀ ਨੂੰ ਨਵੇਂ ਅੰਜਾਮ ਦੇਣ¢ ਇਸ ਨਾਲ ਬੱਚਿਆਂ ਨੂੰ ਸਿੱਖੀ ਹੋਈ ਕਲਾ ਦਾ ਅਭਿਆਸ ਕਰਨ ਅਤੇ ਉਪਯੋਗੀ ਤੇ ਸੁੰਦਰ ਵਸਤੂਆਂ ਤਿਆਰ ਕਰਨ ਦਾ ਮੌਕਾ ਮਿਲੇਗਾ¢ ਵਿਦਿਆਲਯ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਅਜਿਹੇ ਵਿਹਾਰਕ ਹੁਨਰ ਵੀ ਪ੍ਰਦਾਨ ਕਰਨਾ ਹੈ, ਜੋ ਉਨਾਂ ਦੇ ਵਿਅਕਤੀਤਵ ਵਿਕਾਸ ਵਿੱਚ ਸਹਾਇਕ ਹੋਣ ਅਤੇ ਉਨਾਂ ਨੂੰ ਆਤਮਨਿਰਭਰ ਬਣਨ ਵੱਲ ਪ੍ਰੇਰਿਤ ਕਰਨ¢