ਬਠਿੰਡਾ, 13 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਮਿਸ਼ਨ ਕਲੀਨ ਪੰਜਾਬ ਤਹਿਤ ਨਗਰ ਨਿਗਮ ਕਮਿਸ਼ਨਰ ਲਵਜੀਤ ਕਲਸੀ ਨੇ ਅੱਜ ਤੜਕੇ ਸ਼ਹਿਰ ਦੇ ਧੋਬੀ ਬਾਜ਼ਾਰ, ਹਸਪਤਾਲ ਬਾਜ਼ਾਰ, ਪੋਸਟ ਆਫ਼ਿਸ ਬਾਜ਼ਾਰ, ਸਿਰਕੀ ਬਾਜ਼ਾਰ, ਮਾਲ ਰੋਡ, ਅਜੀਤ ਰੋਡ ਅਤੇ ਸਿਵਲ ਲਾਈਨਜ਼ ਇਲਾਕਿਆਂ ਦਾ ਦੌਰਾ ਕੀਤਾ, ਜਿੱਥੇ ਸਫ਼ਾਈ ਦਾ ਕੰਮ ਚੱਲ ਰਿਹਾ ਸੀ¢ ਉਨ੍ਹਾਂ ਜਨਤਕ ਥਾਵਾਂ ਦੀ ਸਫ਼ਾਈ ਲਈ ਸਫ਼ਾਈ ਸੇਵਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ¢ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਸਾਰੇ ਸੀਵਰ ਮੈਨਹੋਲਾਂ ਦੇ ਢੱਕਣ ਸੜਕ ਦੇ ਪੱਧਰ ਦੇ ਬਰਾਬਰ ਕੀਤੇ ਜਾਣ ਤਾਂ ਜੋ ਹਾਦਸਾ ਨਾ ਵਾਪਰੇ¢ ਇਸ ਤੋਂ ਇਲਾਵਾ ਉਨ੍ਹਾਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਗਿਆ ਕਿ ਬਾਰਸ਼ਾਂ ਦੀ ਸ਼ੁਰੂਆਤ ਤੋਂ ਪਹਿਲਾਂ ਸੜਕਾਂ ਦੀਆਂ ਗਲੀਆਂ ਦੀ ਡੀ-ਸਿਲਟਿੰਗ ਅਤੇ ਸਫ਼ਾਈ ਕਰਵਾਈ ਜਾਵੇ ਤਾਂ ਜੋ ਇਲਾਕਾ ਵਾਸੀਆਂ ਨੂੰ ਪਾਣੀ ਖੜ੍ਹਨ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ¢ ਕਮਿਸ਼ਨਰ ਨੇ ਕਿਹਾ ਕਿ ਸਫ਼ਾਈ ਸੇਵਕ ਘਰ-ਘਰ ਤੋਂ ਕੂੜਾ ਇਕੱਠਾ ਕਰਨ ਦੇ ਨਾਲ-ਨਾਲ ਸੈਕੰਡਰੀ ਕਲੈਕਸ਼ਨ ਪੁਆਇੰਟਾਂ (ਜਿਥੇ ਕੂੜਾ ਸਿੱਟਿਆਂ ਜਾਂਦਾ ਹੈ) ਤੋਂ ਵੀ ਕੂੜਾ ਚੁੱਕਦੇ ਹਨ¢ ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੇ ਕੂੜੇ ਨੂੰ ਗਲਣਯੋਗ ਅਤੇ ਨਾ-ਗਲਣਯੋਗ ਸ਼੍ਰੇਣੀਆਂ ਵਿੱਚ ਵੱਖਰਾ ਕਰਕੇ ਰੱਖਣ ਤਾਂ ਜੋ ਖਾਣ-ਪੀਣ ਵਾਲਾ ਕੂੜਾ ਪਲਾਸਟਿਕ ਦੇ ਥੈਲਿਆਂ ਨਾਲ ਨਾ ਮਿਲੇ¢ ਸਹੀ ਢੰਗ ਨਾਲ ਵੱਖਰਾ ਕੀਤਾ ਗਿਆ ਕੂੜਾ ਠੋਸ ਕੂੜਾ ਪ੍ਰਬੰਧਨ ਵਿਚ ਮਦਦਗਾਰ ਸਾਬਤ ਹੁੰਦਾ ਹੈ¢ ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਸਫ਼ਾਈ ਸੇਵਕਾਂ ਦੀ ਇੱਕ ਮਜ਼ਬੂਤ ਟੀਮ ਵੱਖ-ਵੱਖ ਸ਼ਿਫ਼ਟਾਂ ਵਿੱਚ ਦਿਨ-ਰਾਤ ਕੰਮ ਕਰਦੀ ਹੈ¢ ਨਾਈਟ ਸਵੀਪਿੰਗ ਤਹਿਤ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਜਾਂਦੀ ਹੈ, ਜਿਸ ਅਧੀਨ ਮੁੱਖ ਬਾਜ਼ਾਰਾਂ ਦੀ ਸਫ਼ਾਈ ਰਾਤ 9 ਵਜੇ ਤੋਂ ਬਾਅਦ ਕੀਤੀ ਜਾਂਦੀ ਹੈ ਤਾਂ ਜੋ ਅਗਲੀ ਸਵੇਰ ਤੱਕ ਸਾਰੇ ਵਪਾਰਕ ਖੇਤਰ ਪੂਰੀ ਤਰ੍ਹਾਂ ਸਾਫ਼-ਸੁਥਰੇ ਹੋਣ¢