07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਗੁਰਮਾਨ ਸਿੰਘ ਧਨੋਆ ਨੇ ਏਸ਼ੀਅਨ ਕਰਾਟੇ ਚੈਂਪੀਅਨਸ਼ਿਪ 'ਚ ਸੋਨ ਤਗਮਾ ਜਿੱਤਿਆ <br/>

Ad Position 21
No active advertisement
ਅਜੀਤ ਡੈਸਕ 14-06-2026
ਕੋਟਫੱਤਾ, 13 ਜੂਨ (ਰਣਜੀਤ ਸਿੰਘ ਬੁੱਟਰ)- ਕੋਟਫੱਤਾ ਦੇ ਵਸਨੀਕ ਐਡਵੋਕੇਟ ਤੇ ਅਦਾਕਾਰ ਸਤਵਿੰਦਰ ਸਿੰਘ ਧਨੋਆ ਦੇ ਹੋਣਹਾਰ ਸਪੁੱਤਰ ਗੁਰਮਾਨ ਸਿੰਘ ਧਨੋਆ ਨੇ ਕਾਠਮਾਂਡੂ ਨਿਪਾਲ 'ਚ ਹੋਈ ਏਸ਼ੀਅਨ ਕਰਾਟੇ ਚੈਂਪੀਅਨਸ਼ਿਪ 'ਚ ਗੋਲਡ ਮੈਡਲ ਜਿੱਤਿਆ ਹੈ ¢ ਉਹ ਮਰਦਾਂ ਦੇ ਵਰਗ 'ਚ ਸਮੁੱਚੇ ਉੱਤਰੀ ਭਾਰਤ 'ਚੋਂ ਇਸ ਕਰਾਟੇ ਪ੍ਰਤੀਯੋਗਤਾ 'ਚ ਗੋਲਡ ਮੈਡਲ ਜਿੱਤਣ ਵਾਲਾ ਇਕਲੌਤਾ ਖਿਡਾਰੀ ਹੈ¢ ਸਤਵਿੰਦਰ ਸਿੰਘ ਧਨੋਆ ਦੇ ਸਪੁੱਤਰ ਗੁਰਮਾਨ ਧਨੋਆ ਦੇ ਗੋਲਡ ਮੈਡਲ ਜਿੱਤਣ ਦੀ ਖ਼ਬਰ ਪਿੰਡ ਪਹੁੰਚਣ 'ਤੇ ਸਿੱਧ ਬਾਬਾ ਭਾਈ ਰਾਮ ਸਿੰਘ ਯੁਵਕ ਸੇਵਾਵਾਂ ਕਲੱਬ ਕੋਟਫੱਤਾ ਦੇ ਅਹੁਦੇਦਾਰਾਂ ਤੇ ਵਰਕਰਾਂ, ਬਾਬਾ ਵਸਾਊ ਦਾਸ ਕਲੱਬ ਕੋਟਫੱਤਾ ਦੇ ਅਹੁਦੇਦਾਰਾਂ ਤੇ ਵਰਕਰਾਂ, ਕ੍ਰਿਕਟ ਕਲੱਬ ਕੋਟਫੱਤਾ ਤੇ ਸਤਵਿੰਦਰ ਸਿੰਘ ਧਨੋਆ ਨੂੰ ਚਾਹੁਣ ਵਾਲਿਆਂ ਨੇ ਉਨ੍ਹਾਂ ਨੂੰ ਬੇਟੇ ਦੀ ਪ੍ਰਾਪਤੀ 'ਤੇ ਵਧਾਈ ਦਿੱਤੀ¢ ਜ਼ਿਕਰਯੋਗ ਹੈ ਕਿ ਗੁਰਮਾਨ ਸਿੰਘ ਧਨੋਆ ਕਰਾਟੇ ਵਿਚ ਪੰਜਾਬ ਪੱਧਰ 'ਤੇ 3 ਸੋਨ ਤਗਮੇ, ਨੈਸ਼ਨਲ ਪੱਧਰ 'ਤੇ ਇਕ ਸੋਨੇ ਦਾ ਤੇ ਦੋ ਚਾਂਦੀ ਤਗਮੇ ਜਿੱਤਣ ਤੋਂ ਇਲਾਵਾ ਕਰਾਟੇ ਚੈਂਪੀਅਨਸ਼ਿਪ ਵਿਚ ਸਰਵ ਉੱਚ ਬਲੈਕ ਬੈਲਟ ਵੀ ਪ੍ਰਾਪਤ ਕਰ ਚੁੱਕਾ ਹੈ¢ ਇਥੇ ਦੱਸ ਦੇਈਏ ਕਿ ਗੁਰਮਾਨ ਸਿੰਘ ਧਨੋਆ ਡਿਸਕਸ ਥ੍ਰੋ ਦਾ ਵੀ ਚੰਗਾ ਖਿਡਾਰੀ ਹੈ ਜਿਸ ਵਿਚ ਉਹ ਸਕੂਲੀ ਸਟੇਟ ਸਿਲਵਰ ਮੈਡਲ ਦੇ ਨਾਲ-ਨਾਲ ਦੋ ਵਾਰ ਜ਼ਿਲ੍ਹਾ ਗੋਲਡ ਮੈਡਲ ਵੀ ਪ੍ਰਾਪਤ ਕਰ ਚੁੱਕਾ ਹੈ¢ ਪਿੰਡ ਦੇ ਇਸ ਨੌਜਵਾਨ ਦੀ ਪ੍ਰਾਪਤੀ 'ਤੇ ਸਮੁੱਚੇ ਨਗਰ ਵਿਚ ਖ਼ੁਸ਼ੀ ਦੀ ਲਹਿਰ ਹੈ¢

Ad Position 22
No active advertisement
ਪਿਛਲੀ ਖ਼ਬਰ ਐਨ.ਸੀ.ਸੀ ਕੈਡਿਟਾਂ ਦਾ 10 ਦਿਨਾ ਟ੍ਰੇਨਿੰਗ ਕੈਂਪ 'ਚ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਦੀਪ ਸਿੱਧੂ ਮੈਮੋਰੀਅਲ ਟਰੱਸਟ ਵਲੋਂ ਅੱਖਾਂ ਦੀ ਮੁਫ਼ਤ ਜਾਂਚ ਸੰਬੰਧੀ ਕੈਂਪ <br/>
Ad Position 24
No active advertisement