ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਨਥਾਣਾ ਸੰਯੁਕਤ ਪਰਿਵਾਰ 'ਚ ਹੋਇਆ ਸ਼ਾਮਿਲ <br/>

Ad Position 21
No active advertisement
ਅਜੀਤ ਡੈਸਕ 16-06-2026

ਨਥਾਣਾ, 15 ਜੂਨ (ਗੁਰਦਰਸ਼ਨ ਲੁੱਧੜ)- ਪਿੰਡ ਗੋਬਿੰਦਪੁਰਾ ਵਿਖੇ ਪੰਜਾਬ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਮੈਂਬਰਾਂ ਵਲੋਂ ਪ੍ਰਧਾਨ ਕੁਲਵੰਤ ਸਿੰਘ ਬੀਬੀਵਾਲਾ ਦੀ ਅਗਵਾਈ ਵਿਚ ਮੀਟਿੰਗ ਕਰਕੇ ਜਸਵਿੰਦਰ ਸਿੰਘ ਕਾਲਖ ਦੀ ਅਗਵਾਈ ਵਿਚ ਭਰੋਸਾ ਪ੍ਰਗਟ ਕਰਦਿਆਂ ਅਹਿਦ ਕੀਤਾ ਗਿਆ ਕਿ ਉਹ ਬਲਾਕ ਨਥਾਣਾ ਦੀ ਤਰਫ਼ੋਂ ਜਥੇਬੰਦੀ ਦੇ ਸੰਯੁਕਤ ਪਰਿਵਾਰ ਦੀ ਮਜ਼ਬੂਤੀ ਲਈ ਕੰਮ ਕਰਨਗੇ¢ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਦੱਸਿਆ ਕਿ ਬਲਾਕ ਨਥਾਣਾ ਦੇ ਜੋ ਬਹੁਗਿਣਤੀ ਮੈਡੀਕਲ ਪੈ੍ਰਕਟੀਸ਼ਨਰਜ਼ ਮੈਂਬਰ ਪਿਛਲੇ ਅਰਸੇ ਦੌਰਾਨ ਧੰਨਾ ਮੱਲ ਗੋਇਲ ਗਰੁੱਪ ਤੋਂ ਵੱਖਰੇ ਹੋ ਗਏ ਸਨ, ਹੁਣ ਪੰਜਾਬ ਬਾਡੀ ਦੇ ਆਗੂਆਂ ਦੀ ਹਾਜ਼ਰੀ ਵਿੱਚ ਜਸਵਿੰਦਰ ਸਿੰਘ ਕਾਲਖ ਦੀ ਅਗਵਾਈ ਵਾਲੇ ਸੰਯੁਕਤ ਗਰੁੱਪ ਵਿਚ ਸ਼ਾਮਿਲ ਹੋ ਗਏ ਹਨ¢ ਇਸ ਮੌਕੇ ਸੂਬਾ ਇਕਾਈ ਦੇ ਆਗੂਆਂ ਨੇ ਬਲਾਕ ਨਥਾਣਾ ਇਕਾਈ ਦੇ ਅਹੁਦੇਦਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਸਾਰੇ ਬਲਾਕ ਅਹੁਦੇਦਾਰਾਂ ਨੂੰ ਜਥੇਬੰਦੀ ਵਿੱਚ ਬਰਾਬਰ ਮਾਣ-ਸਨਮਾਨ ਮਿਲਦਾ ਰਹੇਗਾ ਅਤੇ ਸਰਕਾਰ ਪਾਸੋਂ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਰਜਿਸਟਰੇਸ਼ਨ ਨੂੰ ਲੈ ਕੇ ਉਨ੍ਹਾਂ ਦਾ ਸੰਘਰਸ਼ ਅਤੇ ਗੱਲਬਾਤ ਜਾਰੀ ਰਹੇਗੀ¢ ਇਸ ਮੌਕੇ ਸੂਬਾਈ ਆਗੂ ਦੀਦਾਰ ਸਿੰਘ, ਸੁਖਚਰਨ ਸਿੰਘ ਅਤੇ ਗਿਆਨ ਚੰਦ ਵਲੋਂ ਐਸੋਸੀਏਸ਼ਨ ਦੇ ਮੰਤਵ ਅਤੇ ਮÏਜੂਦਾ ਜਥੇਬੰਦਕ ਹਾਲਾਤਾਂ ਬਾਰੇ ਵਿਸਥਾਰਪੂਰਵਕ ਦੱਸਿਆ¢ ਬਲਵਿੰਦਰ ਸਿੰਘ ਬੀਬੀਵਾਲਾ, ਜਗਦੀਸ਼ ਸਿੰਘ ਗੋਬਿੰਦਪੁਰਾ, ਦਰਸ਼ਨ ਸਿੰਘ ਗੋਬਿੰਦਪੁਰਾ, ਪਰਮਜੀਤ ਸਿੰਘ ਪੂਹਲੀ, ਜਗਤਾਰ ਸਿੰਘ ਕਰਾੜਵਾਲਾ, ਅਜਾਇਬ ਸਿੰਘ ਨਥਾਣਾ, ਜਗਸੀਰ ਸਿੰਘ ਨਥਾਣਾ, ਸੁਖਰਾਜ ਸਿੰਘ ਗੋਬਿੰਦਪੁਰਾ, ਜਗਸੀਰ ਸਿੰਘ, ਭੋਲਾ ਰਾਮ ਸੇਮਾ, ਗੁਰਤੇਜ ਸਿੰਘ ਪੂਹਲਾ, ਸ਼ਿਵਜੰਟ ਸਿੰਘ ਪੂਹਲਾ, ਬਲਜਿੰਦਰ ਸਿੰਘ ਪੂਹਲੀ, ਸੁਖਮੰਦਰ ਸਿੰਘ ਪੂਹਲਾ, ਸਤਪਾਲ ਮੰਗਲਾ, ਮਨਜੀਤ ਸਿੰਘ ਕਲਿਆਣ ਅਤੇ ਰਣਜੀਤ ਸਿੰਘ ਗੋਬਿੰਦਪੁਰਾ ਵੱਲੋਂ ਮੀਟਿੰਗ ਦੇ ਜਥੇਬੰਦਕ ਫੈਸਲਿਆਂ ਨੂੰ ਪ੍ਰਵਾਨਗੀ ਦਿੱਤੀ ਗਈ¢ ਐਸੋਸੀਏਸ਼ਨ ਦੇ ਪ੍ਰੈਸ ਸਕੱਤਰ ਹਰਬੰਸ ਸਿੰਘ ਗੰਗਾ ਵੱਲੋਂ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ¢

Ad Position 22
No active advertisement
ਪਿਛਲੀ ਖ਼ਬਰ -ਮਾਮਲਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਨਵੇਂ ਮਕਾਨਾਂ ਲਈ ਰਾਸ਼ੀ ਨਾ ਮਿਲਣ ਦਾ- ਲਹਿਰਾ ਮੁਹੱਬਤ ਦੇ ਪੀੜਤ ਲਾਭਪਾਤਰ... ਅਗਲੀ ਖ਼ਬਰ ਨਥਾਣਾ ਵਿਖੇ 'ਖੇਤ ਬਚਾਓ' ਅਭਿਆਨ ਤਹਿਤ ਇਕ ਰੋਜ਼ਾ ਟ੍ਰੇਨਿੰਗ <br/>
Ad Position 24
No active advertisement