ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਕੌਂਸਲਰ ਰਣਜੀਤ ਕੌਰ ਵਲੋਂ ਜਿੱਤ ਦੀ ਖ਼ੁਸ਼ੀ 'ਚ ਸ਼ੁਕਰਾਨਾ ਵਜੋਂ ਧਾਰਮਿਕ ਸਮਾਗਮ <br/>

Ad Position 21
No active advertisement
ਅਜੀਤ ਡੈਸਕ 16-06-2026

ਭਗਤਾ ਭਾਈਕਾ, 15 ਜੂਨ (ਸੁਖਪਾਲ ਸਿੰਘ ਸੋਨੀ)- ਨਗਰ ਪੰਚਾਇਤ ਭਗਤਾ ਭਾਈਕਾ ਦੇ ਵਾਰਡ ਨੰਬਰ 3 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਨਵੇਂ ਬਣੇ ਕੌਂਸਲਰ ਬੀਬੀ ਰਣਜੀਤ ਕੌਰ ਧਰਮ-ਪਤਨੀ ਬਲਰਾਜ ਸਿੰਘ ਘਾਰੂ ਬਿੱਟੂ ਦੇ ਪਰਿਵਾਰ ਵਲੋਂ ਸ਼ਾਨਦਾਰ ਜਿੱਤ ਦੀ ਖ਼ੁਸ਼ੀ ਵਿਚ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ¢ ਇਸ ਧਾਰਮਿਕ ਸਮਾਗਮ ਵਿਚ ਵੱਖ-ਵੱਖ ਸ਼ਖ਼ਸੀਅਤਾਂ ਤੋਂ ਇਲਾਵਾ ਬੀਬੀ ਸੁਰਜੀਤ ਕੌਰ ਮਲੂਕਾ ਧਰਮ ਪਤਨੀ ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ ਨੇ ਵਿਸ਼ੇਸ਼ ਤÏਰ 'ਤੇ ਸ਼ਿਰਕਤ ਕੀਤੀ ¢ ਧਾਰਮਿਕ ਸਮਾਗਮ ਦੌਰਾਨ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ¢ ਇਸ ਮੌਕੇ ਨਵੀਂ ਬਣੇ ਕੌਂਸਲਰ ਰਣਜੀਤ ਕੌਰ ਨੇ ਕਿਹਾ ਕਿ ਉਹ ਆਪਣੇ ਵਾਰਡ ਦੀ ਬਿਹਤਰੀ ਅਤੇ ਸੁੰਦਰਤਾ ਲਈ ਹਰ ਸੰਭਵ ਯਤਨ ਕਰੇਗੀ¢ ਇਸ ਸਮੇਂ ਬਲਰਾਜ ਸਿੰਘ ਘਾਰੂ ਬਿੱਟੂ ਨੇ ਆਈਆਂ ਸ਼ਖ਼ਸੀਅਤਾਂ, ਵਾਰਡ ਨੰਬਰ 3 ਦੇ ਸਮੂਹ ਲੋਕਾਂ ਅਤੇ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ¢ ਇਸ ਸਮੇਂ ਬੀਬੀ ਸੁਰਜੀਤ ਕÏਰ ਮਲੂਕਾ ਨੇ ਪਰਿਵਾਰ ਨੂੰ ਜਿੱਤ ਦੀ ਵਧਾਈ ਦਿੰਦੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ¢ ਇਸ ਮੌਕੇ ਕੌਂਸਲਰ ਰਣਜੀਤ ਕÏਰ ਅਤੇ ਬਲਰਾਜ ਸਿੰਘ ਘਾਰੂ ਬਿੱਟੂ ਦਾ ਸਨਮਾਨ ਵੀ ਕੀਤਾ ਗਿਆ¢
ਇਸ ਮੌਕੇ ਰਾਕੇਸ਼ ਕੁਮਾਰ ਗੋਇਲ ਸਾਬਕਾ ਪ੍ਰਧਾਨ ਨਗਰ ਪੰਚਾਇਤ ਭਗਤਾ, ਗਗਨਦੀਪ ਸਿੰਘ ਗਰੇਵਾਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭਗਤਾ, ਜਗਮੋਹਨ ਲਾਲ ਸੀਨੀਅਰ ਆਗੂ, ਜਸਪਾਲ ਸਿੰਘ ਵੜਿੰਗ, ਮਨਜੀਤ ਸਿੰਘ ਧੁੰਨਾ ਕੌਂਸਲਰ, ਸੁਖਜਿੰਦਰ ਸਿੰਘ ਖ਼ਾਨਦਾਨ ਸਰਕਲ ਪ੍ਰਧਾਨ, ਸਤਵਿੰਦਰਪਾਲ ਸਿੰਘ ਪਿੰਦਰ ਪ੍ਰਧਾਨ, ਸੁਖਜਿੰਦਰ ਸਿੰਘ ਖਹਿਰਾ, ਹਰਦੇਵ ਸਿੰਘ ਗੋਗੀ, ਗੁਰਚਰਨ ਸਿੰਘ ਪੁਰੀ, ਕਿਰਨਦੀਪ ਸਿੰਘ ਦੂਆ, ਹਰਜਿੰਦਰ ਸਿੰਘ ਸਾਬਕਾ ਕੌਂਸਲਰ, ਹੰਸ ਸੋਹੀ, ਦਲਜੀਤ ਸਿੰਘ ਭਗਤਾ, ਗੁਰਲਾਲ ਸਿੰਘ ਲਾਭਾ, ਧੰਨਾ ਸਿੰਘ ਕੋਠੇ ਭਾਈਆਣਾ ਆਦਿ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਓਵਰ ਸਪੀਡ ਦੇ ਈ-ਚਲਾਨ ਲੋਕਾਂ 'ਤੇ ਵਾਧੂ ਆਰਥਿਕ ਬੋਝ- ਲਾਭ ਸ਼ਰਮਾ <br/> ਅਗਲੀ ਖ਼ਬਰ ਹਲਕਾ ਭੁੱਚੋ ਦੀ ਸਿਆਸਤ 'ਚ ਉੱਠਿਆ ਤੂਫ਼ਾਨ <br/>
Ad Position 24
No active advertisement