ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਓਵਰ ਸਪੀਡ ਦੇ ਈ-ਚਲਾਨ ਲੋਕਾਂ 'ਤੇ ਵਾਧੂ ਆਰਥਿਕ ਬੋਝ- ਲਾਭ ਸ਼ਰਮਾ <br/>

Ad Position 21
No active advertisement
ਅਜੀਤ ਡੈਸਕ 16-06-2026

ਰਾਮਾਂ ਮੰਡੀ, 15 ਜੂਨ (ਤਰਸੇਮ ਸਿੰਗਲਾ)-ਸਥਾਨਕ ਜੈ ਬਾਬਾ ਸਰਬੰਗੀ ਟੈਕਸੀ ਯੂਨੀਅਨ ਦੇ ਪ੍ਰਧਾਨ ਲਾਭ ਚੰਦ ਸ਼ਰਮਾ ਨੇ ਵਾਹਨਾਂ ਦੇ ਓਵਰ ਸਪੀਡ ਦੇ ਈ-ਚਲਾਨਾਂ ਨੂੰ ਲੋਕਾਂ 'ਤੇ ਵਾਧੂ ਆਰਥਿਕ ਬੋਝ ਕਰਾਰ ਦਿੰਦਿਆਂ ਸਰਕਾਰ ਦੀ ਨੀਤੀ 'ਤੇ ਸਵਾਲ ਉਠਾਏ ਹਨ ਅਤੇ ਇਸ ਨੂੰ ਚੋਰੀ-ਚੋਰੀ ਚੁਪਕੇ-ਚੁਪਕੇ ਵਾਲੀ ਨੀਤੀ ਦੱਸਿਆ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸ਼ਰਮਾ ਨੇ ਕਿਹਾ ਕਿ ਵਾਹਨ ਮਾਲਕ ਪਹਿਲਾਂ ਹੀ ਵਾਹਨ ਖਰੀਦਣ ਸਮੇਂ ਵੱਖ-ਵੱਖ ਕਿਸਮ ਦੇ ਟੈਕਸ ਅਦਾ ਕਰਦੇ ਹਨ | ਇਸ ਤੋਂ ਇਲਾਵਾ ਰੋਡ ਟੈਕਸ, ਰਜਿਸਟਰੇਸ਼ਨ ਫ਼ੀਸ ਅਤੇ ਟੋਲ ਟੈਕਸ ਵਰਗੇ ਕਈ ਹੋਰ ਖਰਚੇ ਵੀ ਵਾਹਨ ਚਾਲਕਾਂ ਨੂੰ ਭਰਨੇ ਪੈਂਦੇ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਸਭ ਦੇ ਬਾਵਜੂਦ ਈ-ਚਲਾਨਾਂ ਰਾਹੀਂ ਵਾਧੂ ਜੁਰਮਾਨੇ ਲਗਾਉਣਾ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣ ਰਿਹਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਚੋਣਾਂ ਦੌਰਾਨ ਸਰਕਾਰਾਂ ਲੋਕਾਂ ਨੂੰ ਆਨਲਾਈਨ ਸਹੂਲਤਾਂ ਦੇਣ ਦੇ ਵਾਅਦੇ ਕਰਦੀਆਂ ਹਨ, ਪਰ ਬਾਅਦ ਵਿਚ ਆਨਲਾਈਨ ਪ੍ਰਣਾਲੀ ਰਾਹੀਂ ਜੁਰਮਾਨਿਆਂ ਦਾ ਦਾਇਰਾ ਵਧਾ ਦਿੱਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਵਾਹਨ ਚਾਲਕਾਂ ਨੂੰ ਜਾਗਰੂਕ ਕਰਨ ਅਤੇ ਸੜਕ ਸੁਰੱਖਿਆ ਯਕੀਨੀ ਬਣਾਉਣ ਦੇ ਨਾਲ-ਨਾਲ ਸਰਕਾਰ ਨੂੰ ਲੋਕਾਂ ਦੀਆਂ ਆਰਥਿਕ ਮੁਸ਼ਕਿਲਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਈ-ਚਲਾਨ ਪ੍ਰਣਾਲੀ ਦੀ ਸਮੀਖਿਆ ਕਰਕੇ ਲੋਕਾਂ ਨੂੰ ਰਾਹਤ ਦੇਣ ਲਈ ਯੋਗ ਕਦਮ ਚੁੱਕੇ ਜਾਣ |

Ad Position 22
No active advertisement
ਪਿਛਲੀ ਖ਼ਬਰ ਬਠਿੰਡਾ ਦੇ ਬਦਬੂ ਮਾਰਦੇ ਛੱਪੜ ਵੰਡ ਰਹੇ ਕੈਂਸਰ ਵਰਗੀਆਂ ਬਿਮਾਰੀਆਂ <br/> ਅਗਲੀ ਖ਼ਬਰ ਕੌਂਸਲਰ ਰਣਜੀਤ ਕੌਰ ਵਲੋਂ ਜਿੱਤ ਦੀ ਖ਼ੁਸ਼ੀ 'ਚ ਸ਼ੁਕਰਾਨਾ ਵਜੋਂ ਧਾਰਮਿਕ ਸਮਾਗਮ <br/>
Ad Position 24
No active advertisement