ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਬਠਿੰਡਾ ਦੇ ਬਦਬੂ ਮਾਰਦੇ ਛੱਪੜ ਵੰਡ ਰਹੇ ਕੈਂਸਰ ਵਰਗੀਆਂ ਬਿਮਾਰੀਆਂ <br/>

Ad Position 21
No active advertisement
ਅਜੀਤ ਡੈਸਕ 16-06-2026

ਮਹਿਮਾ ਸਰਜਾ, 15 ਜੂਨ (ਬਲਦੇਵ ਸੰਧੂ)- ਪੰਜਾਬ ਦੇ ਦਿਹਾਤੀ ਇਲਾਕਿਆਂ 'ਚ ਆਬੋ-ਹਵਾ ਦੀ ਬਿਹਤਰੀ, ਗੰਦੇ ਪਾਣੀ ਦੀ ਨਿਕਾਸੀ ਅਤੇ ਅਵਾਮੀ ਸਿਹਤ ਦੀ ਨਿਰਮਾਣ ਕੀਤੇ ਗਏ ਜਲ ਸਰੋਵਰ ਅਤੇ ਥਾਪਰ ਮਾਡਲ ਛੱਪੜ ਅੱਜ ਗੰਦਗੀ ਦਾ ਘਰ ਬਣ ਗਏ ਹਨ | ਜਿਨ੍ਹਾਂ ਮਨਸੂਬਿਆਂ 'ਤੇ ਕਰੋੜਾਂ ਰੁਪਏ ਦੀ ਸਰਕਾਰੀ ਦੌਲਤ ਖਰਚ ਹੋਣ ਦੇ ਦਾਅਵੇ ਕੀਤੇ ਗਏ ਸਨ, ਉਹ ਅੱਜ ਗਾਰ, ਕੂੜੇ ਅਤੇ ਸੜਾਂਦ (ਬਦਬੂ) ਦੇ ਅੰਬਾਰਾਂ ਹੇਠ ਦਫ਼ਨ ਹਨ | ਪਿੰਡਾਂ ਦੇ ਵਸਨੀਕਾਂ ਦਾ ਸਵਾਲ ਸਾਦਾ ਹੈ ਪਰ ਜਵਾਬ ਬੇਹੱਦ ਪੇਚੀਦਾ-ਆਖ਼ਰ ਇਨ੍ਹਾਂ ਛੱਪੜਾਂ ਦੀ ਤਾਮੀਰ, ਦੇਖਭਾਲ ਅਤੇ ਸਫ਼ਾਈ ਲਈ ਜਾਰੀ ਹੋਣ ਵਾਲੇ ਫੰਡ ਕਿੱਥੇ ਜਾਂਦੇ ਹਨ? ਜੇਕਰ ਹਰ ਸਾਲ ਗ੍ਰਾਂਟਾਂ ਜਾਰੀ ਹੁੰਦੀਆਂ ਰਹੀਆਂ ਹਨ ਤਾਂ ਫ਼ਿਰ ਛੱਪੜਾਂ 'ਚ ਜੰਮੀ ਗਾਰ, ਕਾਲਾ ਪਾਣੀ ਅਤੇ ਜੰਗਲੀ ਬੂਟੀ ਕਿਸ ਦੀ ਨਾਕਾਮੀ ਦੀ ਗਵਾਹੀ ਦੇ ਰਹੀ ਹੈ | ਦੂਜੇ ਪਾਸੇ ਨਹਿਰੀ ਪਾਣੀ ਦੀ ਵਹਾਅ ਲਈ ਵਿਛਾਈਆਂ ਗਈਆਂ ਸਰਵਿਸ ਪਾਈਪਾਂ ਵੀ ਇਕ ਖ਼ਾਮੋਸ਼ ਇਲਜ਼ਾਮਨਾਮਾ ਬਣ ਚੁੱਕੀਆਂ ਹਨ | ਪਾਈਪਾਂ ਜ਼ਮੀਨ ਹੇਠ ਹਨ ਪਰ ਪਾਣੀ ਅਜੇ ਵੀ ਉਡੀਕ ਵਿਚ ਹੈ | ਸਵਾਲ ਇਹ ਹੈ ਕਿ ਕੀ ਇਹ ਮਨਸੂਬੇ ਸਿਰਫ਼ ਫ਼ਾਇਲਾਂ ਦੀ ਸ਼ੋਭਾ ਵਧਾਉਣ ਲਈ ਬਣਾਏ ਗਏ ਸਨ ਜਾਂ ਫ਼ਿਰ ਅਮਲੀ ਜਾਮਾ ਪਹਿਨਾਉਣ ਤੋਂ ਪਹਿਲਾਂ ਹੀ ਬੇਰੁਖ਼ੀ ਦੀ ਭੇਟ ਚੜ੍ਹ ਗਏ? ਪੇਂਡੂ ਲੋਕਾਂ 'ਚ ਇਹ ਚਰਚਾ ਆਮ ਹੈ ਕਿ ਵਿਕਾਸ ਦੇ ਨਾਮ 'ਤੇ ਇਸ਼ਤਿਹਾਰਾਂ ਅਤੇ ਬਿਆਨਾਂ ਦੀ ਬਰਸਾਤ ਤਾਂ ਬਹੁਤ ਹੋ ਰਹੀ ਹੈ, ਪਰ ਹਕੀਕਤ ਵਿਚ ਬਦਬੂ ਮਾਰਦੇ ਛੱਪੜ ਮੱਛਰਾਂ ਅਤੇ ਬਿਮਾਰੀਆਂ ਦੀ ਫ਼ੌਜ ਪੈਦਾ ਕਰ ਰਹੇ ਹਨ | ਡੇਂਗੂ, ਮਲੇਰੀਆ ਅਤੇ ਹੋਰ ਮੌਸਮੀ ਬਿਮਾਰੀਆਂ ਦਾ ਖ਼ਤਰਾ ਵੱਧ ਰਿਹਾ ਹੈ, ਜਦਕਿ ਜਵਾਬਦੇਹ ਅਦਾਰੇ ਖ਼ਾਮੋਸ਼ੀ ਦੀ ਚਾਦਰ ਓੜ੍ਹੀ ਬੈਠੇ ਹਨ | ਲੋਕ ਪੁੱਛ ਰਹੇ ਹਨ ਕਿ ਕੀ ਸਰਕਾਰਾਂ ਗਹਿਰੀ ਨੀਂਦ ਵਿਚ ਹਨ ਜਾਂ ਫ਼ਿਰ ਪ੍ਰਸ਼ਾਸਨਿਕ ਨਿਜ਼ਾਮ ਦੇ ਅੰਦਰ ਕੋਈ ਐਸਾ ਅਦਿ੍ਸ਼ ਜਾਲ ਮੌਜੂਦ ਹੈ ਜੋ ਹਕੀਕਤ ਨੂੰ ਪਰਦਿਆਂ ਪਿੱਛੇ ਰੱਖਣਾ ਚਾਹੁੰਦਾ ਹੈ? ਬਠਿੰਡਾ ਦੇ ਇਹ ਛੱਪੜ ਅੱਜ ਡਿਪਟੀ ਕਮਿਸ਼ਨਰ ਦਫ਼ਤਰ, ਪੰਚਾਇਤ ਵਿਭਾਗ ਅਤੇ ਸਰਕਾਰੀ ਮਸ਼ੀਨਰੀ ਨੂੰ ਮੁਖ਼ਾਤਿਬ ਹੋ ਕੇ ਪੁੱਛ ਰਹੇ ਹਨ ਕਿ ਉਨ੍ਹਾਂ ਦੇ ਹਿੱਸੇ ਦੀਆਂ ਰਕਮਾਂ ਦਾ ਹਿਸਾਬ ਕੌਣ ਦੇਵੇਗਾ | ਭਾਕਿਯੂ ਉਗਰਾਹਾਂ ਆਗੂ ਜਨਕ ਸਿੰਘ ਤੇ ਭਾਕਿਯੂ ਏਕਤਾ ਸਿੱਧੂਪੁਰ ਬਲਾਕ ਆਗੂ ਗੁਰਦੀਪ ਸਿੰਘ ਬਰਾੜ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਗੋਨਿਆਣਾ ਬਲਾਕ ਦੇ ਕਈ ਛੱਪੜਾਂ ਦੀ ਨਾ ਨਿਕਾਸੀ ਨਾ ਸਫ਼ਾਈ ਹੋਈ | ਜੇਕਰ ਇਹ ਛੱਪੜ ਓਵਰਫਲੋ ਹੋ ਕੇ ਗੰਦਾ ਪਾਣੀ ਗਲੀਆਂ, ਘਰਾਂ ਵਿਚ ਫੈਲਦਾ ਹੈ ਤਾਂ ਉਸ ਵੇਲੇ ਜ਼ਿੰਮੇਵਾਰ ਕੌਣ ਹੋਵੇਗਾ?

Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਦੋ ਗਿ੍ਫ਼ਤਾਰ ਅਗਲੀ ਖ਼ਬਰ ਓਵਰ ਸਪੀਡ ਦੇ ਈ-ਚਲਾਨ ਲੋਕਾਂ 'ਤੇ ਵਾਧੂ ਆਰਥਿਕ ਬੋਝ- ਲਾਭ ਸ਼ਰਮਾ <br/>
Ad Position 24
No active advertisement