ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਆਕਸਫੋਰਡ ਦੇ ਵਿਦਿਆਰਥੀਆਂ ਨੇ ਸ਼ਿਮਲਾ ਤੇ ਕੁਫ਼ਰੀ ਦੇ ਟੂਰ ਦਾ ਅਨੰਦ ਮਾਣਿਆ <br/>

Ad Position 21
No active advertisement
ਅਜੀਤ ਡੈਸਕ 16-06-2026
ਭਗਤਾ ਭਾਈਕਾ, 15 ਜੂਨ (ਸੁਖਪਾਲ ਸਿੰਘ ਸੋਨੀ)- ਦਾ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਵਲੋਂ ਵਿਦਿਆਰਥੀਆਂ ਲਈ ਜੂਨ ਦੀਆਂ ਛੁੱਟੀਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਕ ਟੂਰ ਉਲੀਕਿਆ ਗਿਆ ¢ ਸਕੂਲ ਦੇ ਪਿ੍ੰਸੀਪਲ ਰੂਪ ਲਾਲ ਬਾਂਸਲ ਦੀ ਅਗਵਾਈ ਵਿਚ 104 ਵਿਦਿਆਰਥੀ, ਸੱਤ ਅਧਿਆਪਕਾਂ ਅਤੇ ਇਕ ਗਾਈਡ ਸਮੇਤ ਸਕੂਲ ਕੈਂਪਸ ਵਿਚੋਂ ਰਵਾਨਾ ਹੋਏ ¢ ਇਸ ਟੂਰ ਵਿਚ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਸ਼ਾਮਿਲ ਸਨ ¢ ਸ਼ਿਮਲਾ ਅਤੇ ਕੁਫ਼ਰੀ ਵਰਗੇ ਰਮਣੀਕ ਅਤੇ ਠੰਢੇ ਸਥਾਨ 'ਤੇ ਜਾਣ ਕਾਰਨ ਵਿਦਿਆਰਥੀ ਬੜੇ ਉਤਸ਼ਾਹਿਤ ਨਜ਼ਰ ਆ ਰਹੇ ਸਨ ¢ ਵਿਦਿਆਰਥੀਆਂ ਨੇ ਸ਼ਿਮਲਾ ਪਹੁੰਚ ਕੇ ਬਹੁਤ ਹੀ ਪੁਰਾਤਨ ਅਤੇ ਇਤਿਹਾਸਿਕ ਜਾਖੂਮੰਦਰ ਦੇ ਦਰਸ਼ਨ ਕੀਤੇ ¢ ਵਿਦਿਆਰਥੀਆਂ ਨੇ ਸ਼ਿਮਲੇ ਵਿਚ ਲੱਕੜ ਬਾਜ਼ਾਰ ਅਤੇ ਮਾਲ ਰੋਡ ਦੀ ਰੌਣਕ ਦਾ ਆਨੰਦ ਵੀ ਮਾਣਿਆ ¢ ਕੁਫ਼ਰੀ ਵਿਚ ਵਿਦਿਆਰਥੀਆਂ ਨੇ ਟਰੈਕਿੰਗ ਕਰਕੇ ਚਿੜੀਆ ਘਰ ਦੀ ਸੈਰ ਕੀਤੀ¢ ਕੁਫ਼ਰੀ ਵਿਚ ਹਿੱਪ ਹਿੱਪ ਹੁਰੇ 'ਪਾਰਕ ਵਿਚ ਵੀ ਵਿਦਿਆਰਥੀਆਂ ਨੇ ਖੂਬ ਮਸਤੀ ਕੀਤੀ ਅਤੇ ਐਡਵੈਂਚਰ ਕਿਰਿਆਵਾਂ ਵੀ ਕੀਤੀਆਂ¢ ਪੰਚਕੂਲਾ ਦੀ ਢਾਣੀ ਵਿਚ ਪਹੁੰਚ ਕੇ ਤਾਂ ਵਿਦਿਆਰਥੀਆਂ ਦੇ ਪੈਰ ਥੱਲੇ ਨਹੀਂ ਸੀ ਲੱਗ ਰਹੇ¢ ਇੱਥੇ ਕਠਪੁਤਲੀਆਂ ਦਾ ਨਾਚ, ਰਾਜਸਥਾਨੀ ਨਾਚ, ਨਾਚ ਅਦਾਕਾਰਾਂ ਦੀਆਂ ਹੈਰਾਨੀਜਨਕ ਕਿਰਿਆਵਾਂ, ਹੱਥ ਦੀ ਸਫ਼ਾਈ ਜਾਦੂ ਦਾ ਖੇਲ ਅਤੇ ਊਠ ਦੀ ਸਵਾਰੀਆਂ ਕਾਰਨ ਵਿਦਿਆਰਥੀ ਬੇਹੱਦ ਖ਼ੁਸ਼ ਨਜ਼ਰ ਆ ਰਹੇ ਸਨ¢ ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸਬੰਧਿਤ ਇਤਿਹਾਸਿਕ ਗੁਰਦੁਆਰਾ ਨਾਢਾ ਸਾਹਿਬ ਦੇ ਦਰਸ਼ਨ ਵੀ ਕਰਵਾਏ ਗਏ ¢ ਇੱਥੇ ਵਿਦਿਆਰਥੀਆਂ ਨੂੰ ਲੰਗਰ ਹਾਲ ਵਿਚ ਸੇਵਾ ਕਰਨ ਦਾ ਸੁਭਾਗ ਵੀ ਪ੍ਰਾਪਤ ਹੋਇਆ ¢ ਸਕੂਲ ਵਾਪਸ ਪਹੁੰਚਣ 'ਤੇ ਵਿਦਿਆਰਥੀਆਂ ਨੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਸਰਪ੍ਰਸਤ ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ 'ਸ਼ੈਰੀ ਢਿੱਲੋਂ' (ਵਾਈਸ ਚੇਅਰਮੈਨ), ਰਾਜਵਿੰਦਰ ਸਿੰਘ ਸੋਢੀ (ਜਨਰਲ ਸਕੱਤਰ), ਗੁਰਮੀਤ ਸਿੰਘ ਗਿੱਲ (ਸਰਪੰਚ) ਅਤੇ ਸਕੂਲ ਦੇ ਪਿ੍ੰਸੀਪਲ ਰੂਪ ਲਾਲ ਬਾਂਸਲ ਦਾ ਧੰਨਵਾਦ ਕੀਤਾ¢

Ad Position 22
No active advertisement
ਪਿਛਲੀ ਖ਼ਬਰ ਜਸਵੀਰ ਸਿੰਘ ਜÏੜਾ ਬਾਲਿਆਂਵਾਲੀ ਦੂਜੀ ਵਾਰ ਬਣੇ ਹਲਕਾ ਮੌੜ ਦੇ ਬੀ.ਸੀ. ਵਿੰਗ ਦੇ ਪ੍ਰਧਾਨ <br/> ਅਗਲੀ ਖ਼ਬਰ ਤਲਵੰਡੀ ਸਾਬੋ ਦੇ ਨਵ-ਨਿਯੁਕਤ ਐਸ.ਡੀ.ਐਮ. ਵੀਰਪਾਲ ਕੌਰ ਨੇ ਰਸਮੀ ਅਹੁਦਾ ਸੰਭਾਲਿਆ <br/>
Ad Position 24
No active advertisement