ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਮਜ਼ਦੂਰ ਮੁਕਤੀ ਮੋਰਚਾ ਵਲੋਂ ਐਸ. ਐਸ. ਪੀ. ਦਫ਼ਤਰ ਮਾਨਸਾ ਨੇੜੇ ਰੋਸ ਧਰਨਾ <br/>

Ad Position 21
No active advertisement
ਅਜੀਤ ਡੈਸਕ 16-06-2026
ਮਾਨਸਾ, 15 ਜੂਨ (ਬਲਵਿੰਦਰ ਸਿੰਘ ਧਾਲੀਵਾਲ)- ਮਜ਼ਦੂਰ ਮੁਕਤੀ ਮੋਰਚਾ (ਆਜ਼ਾਦ) ਵਲੋਂ ਸਮਾਜਿਕ ਜਬਰ ਦਾ ਸ਼ਿਕਾਰ ਪੀੜਤ ਦਲਿਤਾਂ ਨੂੰ ਥਾਣਿਆਂ ਅੰਦਰ ਇਨਸਾਫ਼ ਨਾ ਮਿਲਣ ਖਿਲਾਫ ਸਥਾਨਕ ਐਸ. ਐਸ. ਪੀ. ਦਫ਼ਤਰ ਨੇੜੇ ਧਰਨਾ ਲਗਾਇਆ ਗਿਆ | ਬੁਲਾਰਿਆਂ ਨੇ ਕਿਹਾ ਕਿ ਜ਼ਿਲੇ੍ਹ 'ਚ ਜਬਰ ਦਾ ਸ਼ਿਕਾਰ ਹੋਏ ਦਲਿਤਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ | ਉਨ੍ਹਾਂ ਮੰਗ ਕੀਤੀ ਕਿ ਪਿੰਡ ਬੁਰਜ ਢਿੱਲਵਾਂ ਦੇ ਦਲਿਤ ਨੌਜਵਾਨ ਦੀਆਂ ਦੋਵੇਂ ਬਾਂਹਾਂ ਤੋੜਨ ਵਾਲੇ ਦੋਸ਼ੀਆਂ ਖਿਲਾਫ ਦਰਜ਼ ਪਰਚੇ ਵਿਚ ਐਸ.ਸੀ./ਐਸ.ਟੀ. ਐਕਟ ਤੇ ਇਰਾਦਾ ਕਤਲ ਦੀਆਂ ਧਾਰਾਵਾਂ ਦਾ ਵਾਧਾ ਕੀਤਾ ਜਾਵੇ | ਫਫੜੇ ਭਾਈਕੇ ਦੇ ਗਰੀਬ ਪਰਿਵਾਰ ਦੇ 9 ਮਹੀਨੇ ਤੋਂ ਗ਼ਾਇਬ ਨੌਜਵਾਨ ਨੂੰ ਪ੍ਰੇਮ ਵਿਆਹ ਦੇ ਨਾਂਅ 'ਤੇ ਘਰੋਂ ਲਿਜਾ ਕੇ ਗ਼ਾਇਬ ਕਰਨ ਵਾਲੇ ਨੂੰ ਗਿ੍ਫ਼ਤਾਰ ਕੀਤਾ ਜਾਵੇ | ਧਰਨੇ ਦੌਰਾਨ ਜਿੱਥੇ ਪੁਲਿਸ ਅਧਿਕਾਰੀਆਂ ਨੇ ਮੰਗ ਪੱਤਰ ਹਾਸਲ ਕੀਤਾ ਉੱਥੇ ਭਰੋਸਾ ਦਿਵਾਇਆ ਕਿ ਜਾਂਚ ਪੜਤਾਲ ਕਰਨ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ | ਮੋਰਚਾ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਾ ਨੇ ਕਿਹਾ ਕਿ ਲੋਕ ਪੱਖੀ ਸਿਆਸੀ ਬਦਲਾਅ ਲਿਆਉਣ ਵਾਲਿਆਂ ਦੇ ਰਾਜ ਅੰਦਰ ਜਿੱਥੇ ਦਲਿਤਾਂ 'ਤੇ ਨਿੱਤ ਦਿਨ ਅੱਤਿਆਚਾਰ ਹੋ ਰਹੇ ਹਨ ਉੱਥੇ ਆਪ ਸਰਕਾਰ ਦੇ ਵਿਧਾਇਕਾਂ ਦੀ ਗੁੰਡਾਗਰਦੀ ਕਰਨ ਸਰਕਾਰੀ ਅਧਿਕਾਰੀ ਆਤਮ ਹੱਤਿਆ ਕਰਨ ਲਈ ਮਜਬੂਰ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਆਪ ਸਰਕਾਰ ਦੇ ਰਾਜ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫ਼ੇਲ੍ਹ ਹੋ ਚੁੱਕੀ ਹੈ ਅਤੇ ਸਮਾਜਿਕ ਜਬਰ ਦਾ ਸ਼ਿਕਾਰ ਦਲਿਤਾਂ ਸਮਾਜ ਇਨਸਾਫ਼ ਲਈ ਧੱਕੇ ਖਾਣ ਲਈ ਮਜਬੂਰ ਹਨ | ਧਰਨੇ ਨੂੰ ਨਿੱਕਾ ਸਿੰਘ ਬਹਾਦਰਪੁਰ, ਜਰਨੈਲ ਸਿੰਘ ਮਾਨਸਾ, ਸੁਖਵੀਰ ਸਿੰਘ ਖਾਰਾ, ਗੁਲਾਬ ਸਿੰਘ ਖੀਵਾ, ਜੱਗਾ ਸਿੰਘ ਉੱਭਾ, ਭੋਲਾ ਸਿੰਘ ਝੱਬਰ, ਗੁਰਜੰਟ ਸਿੰਘ ਫਫੜੇ ਆਦਿ ਨੇ ਸੰਬੋਧਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਗੁਰਮਤਿ ਸਿਖਲਾਈ ਕੈਂਪ ਸੱਤ ਰੋਜ਼ਾ ਅਰੰਭ ਅਗਲੀ ਖ਼ਬਰ ਆਸ਼ਾ ਵਰਕਰਾਂ ਨੇ ਹਲਕਾ ਵਿਧਾਇਕ ਡਾ. ਸਿੰਗਲਾ ਨੂੰ ਮੰਗ-ਪੱਤਰ ਦਿੱਤਾ <br/>
Ad Position 24
No active advertisement