ਬਠਿੰਡਾ, 15 ਜੂਨ (ਅਵਤਾਰ ਸਿੰਘ ਕੈਂਥ)- ਖ਼ਾਲਸਾ ਦੀਵਾਨ ਸ੍ਰੀ ਗੁਰੂ 'ਸਿੰਘ ਸਭਾ ਬਠਿੰਡਾ' ਵਲੋਂ ਸਥਾਨਕ ਸ਼ਹਿਰ ਦੇ ਸਮੂਹ ਗੁ: ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਵੱਖ-ਵੱਖ ਗੁਰੂਘਰਾਂ 'ਚ ਬੱਚਿਆਂ ਨੂੰ ਗੁਰਮਤਿ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ¢ ਜੋ ਕਿ ਅਰੰਭ 15 ਜੂਨ ਤੋਂ 21 ਜੂਨ ਤੱਕ ਸਮਾਂ ਸਵੇਰੇ 7:45 ਤੋਂ ਦੁਪਹਿਰ 12:30 ਵਜੇ ਤੱਕ ਹੋਣਗੇ¢ ਗੁਰਮਤਿ ਸਿਖਲਾਈ ਕੈਂਪ ਗੁਰਦੁਆਰਾ ਸਾਹਿਬ ਬਾਬਾ ਬਚਿੱਤਰ ਸਿੰਘ ਵਾਲਾ, ਪ੍ਰਤਾਪ ਨਗਰ, 22 ਨੰਬਰ ਗਲੀ ਅਤੇ ਗੁਰੂ ਨਾਨਕਵਾੜੀ ਸਾਹਿਬ, ਗੁਰੂ ਗੋਬਿੰਦ ਸਿੰਘ ਨਗਰ ਵਿਖੇ ਅਰੰਭ ਕੀਤੇ ਗਏ ਹਨ¢