ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਪੰਜਾਬ ਸਰਕਾਰ ਦੀ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਦੀ ਨਥੇਹਾ 'ਚ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 16-06-2026
ਸੀਂਗੋ ਮੰਡੀ, 15 ਜੂਨ (ਲੱਕਵਿੰਦਰ ਸ਼ਰਮਾ)- ਅੱਜ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਦੀ ਸ਼ੁਰੂਆਤ ਕੈਬਨਿਟ ਰੈਂਕ ਪ੍ਰਾਪਤ ਪ੍ਰੋ: ਬਲਜਿੰਦਰ ਕੌਰ ਦੇ ਯਤਨਾਂ ਸਦਕਾ ਐਸ.ਡੀ.ਐਮ. ਵੀਰਪਾਲ ਕੌਰ ਦੇ ਦਿਸ਼ਾ-ਨਿਰਦੇਸ਼ਾਂ ਵਿਚ ਹਲਕਾ ਤਲਵੰਡੀ ਸਾਬੋ ਦੇ ਪਿੰਡ ਨਥੇਹਾ ਵਿਚ ਬਾਲ ਤੇ ਵਿਕਾਸ ਵਿਭਾਗ ਦੇ ਸੀਨੀਅਰ ਸਹਾਇਕ ਘਣਸ਼ਾਮ ਸ਼ਰਮਾ, ਕਮਲਜੀਤ ਸਿੰਘ, ਸੁਪਰਵਾਈਜ਼ਰ ਮੈਡਮ ਪਰਮਪਾਲ, ਪਰਮਜੀਤ ਕੌਰ, ਸਿਮਰਜੀਤ ਕੌਰ (ਤਿੰਨੇ ਸਰਕਲ ਸੁਪਰਵਾਈਜ਼ਰ) ਦੀ ਅਗਵਾਈ ਵਿਚ ਫਾਰਮ ਭਰਨ ਦੀ ਸ਼ੁਰੂਆਤ ਕੀਤੀ ਗਈ¢ ਇਸ ਤਹਿਤ ਪਿੰਡ ਨਥੇਹਾ ਵਿਚ ਮੈਡਮ ਪਰਮਪਾਲ ਕੌਰ ਦੀ ਹਾਜ਼ਰੀ ਵਿਚ ਸਰਪੰਚ ਰਾਜ ਰਾਣੀ ਨੇ ਸ਼ੁਰੂਆਤ ਕੀਤੀ | ਇਸ ਮੌਕੇ ਉਨ੍ਹਾਂ ਨੇ ਗੱਲਬਾਤ ਕਰਦਿਆਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਹ ਸਕੀਮ ਸ਼ੁਰੂਆਤ ਕਰਨ ਦੀ ਸ਼ਲਾਘਾ ਕੀਤੀ, ਉੱਥੇ ਹੀ ਉਨ੍ਹਾਂ ਅÏਰਤਾਂ ਨੂੰ ਵੀ ਆਪਣੇ ਖਾਤਾ ਨੰਬਰ, ਅਧਾਰ ਕਾਰਡ, ਵੋਟਰ ਕਾਰਡ, ਪਛੜੀ ਸ਼੍ਰੇਣੀ ਦੇ ਲੋਕਾਂ ਲਈ ਐਸ.ਸੀ ਦੇ ਸਰਟੀਫਿਕੇਟ ਸਮੇਤ ਪੂਰੇ ਦਸਤਾਵੇਜ਼ ਸਖ਼ੀਆਂ ਰਾਹੀ ਪੂਰੇ ਕਰਕੇ ਆਂਗਣਵਾੜੀ ਵਰਕਰਾਂ ਕੋਲ ਲਿਆਉਣ ਦੀ ਅਪੀਲ ਕੀਤੀ¢ ਇਸ ਮੌਕੇ ਬਲਾਕ ਪ੍ਰਧਾਨ ਰਣਜੀਤ ਕੌਰ ਨਥੇਹਾ, ਪ੍ਰਧਾਨ ਬਿੱਕਰ ਸਿੰਘ ਸਮੇਤ ਫਾਰਮ ਭਰਨ ਵਾਲੀਆਂ ਅÏਰਤਾਂ ਨੇ ਸਕੀਮ ਦੀ ਸ਼ਲਾਘਾ ਕਰਦਿਆਂ ਔਰਤਾਂ ਨੂੰ ਜਲਦੀ ਤੋਂ ਜਲਦੀ ਆਪਣੇ ਫਾਰਮ ਭਰਵਾਉਣ ਦੀ ਅਪੀਲ ਕੀਤੀ¢ ਇਸ ਮੌਕੇ ਹਰਵਿੰਦਰ ਕੌਰ, ਗੁਰਬਿੰਦਰ ਕੌਰ, ਕਿਰਨਦੀਪ ਕੌਰ, ਚਿੰਤ ਕੌਰ (ਆਂਗਣਵਾੜੀ ਵਰਕਰਾਂ) ਬਿੰਦਰ ਕੌਰ, ਕਰਮਜੀਤ ਕੌਰ ਖੁਸੀ, ਕਰਮਪਾਲ ਕÏਰ, ਵੀਰਪਾਲ ਕੌਰ, ਪਰਵਿੰਦਰ ਕੌਰ (ਸਾਰੀਆਂ ਸਖ਼ੀਆਂ) ਸਮੇਤ ਵੱਡੀ ਗਿਣਤੀ ਵਿਚ ਬੈਂਕ ਸਖ਼ੀਆਂ ਤੇ ਔਰਤਾਂ ਨੇ ਹਾਜ਼ਰੀ ਭਰੀ¢

Ad Position 22
No active advertisement
ਪਿਛਲੀ ਖ਼ਬਰ ਕੋਟਸ਼ਮੀਰ ਦੇ ਮੁਰਲੀਧਰ ਫੀਡਰ 'ਤੇ ਪੰਜ ਦਿਨਾਂ ਤੋਂ ਨਹੀਂ ਮਿਲੀ ਬਿਜਲੀ ਸਪਲਾਈ ਅਗਲੀ ਖ਼ਬਰ ਗੁਰਮਤਿ ਸਿਖਲਾਈ ਕੈਂਪ ਸੱਤ ਰੋਜ਼ਾ ਅਰੰਭ
Ad Position 24
No active advertisement