ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਕੋਟਸ਼ਮੀਰ ਖੇਤਰ ਵਿਚ ਚੋਰੀਆਂ ਦਾ ਵਧ ਰਿਹਾ ਰੁਝਾਨ ਚਿੰਤਾ ਦਾ ਵਿਸ਼ਾ ਚੌਕੀ ‘ਚ ਮੁਲਾਜ਼ਮਾਂ ਦੀ ਘਾਟ ਕਾਰਨ ਅਪਰਾਧੀਆਂ ਦੇ ਹੌਸਲੇ ਬੁਲੰਦ

Ad Position 21
No active advertisement
ਅਜੀਤ ਡੈਸਕ 20-06-2026
ਕੋਟਫੱਤਾ, 19 ਜੂਨ (ਰਣਜੀਤ ਸਿੰਘ ਬੁੱਟਰ)- ਥਾਣਾ ਸਦਰ ਬਠਿੰਡਾ ਅਧੀਨ ਪੈਂਦੀ ਚੌਕੀ ਕੋਟਸ਼ਮੀਰ ਦੇ ਖੇਤਰ ਵਿਚ ਇਨ੍ਹੀਂ ਦਿਨੀਂ ਚੋਰੀਆਂ ਦੀ ਵੱਡੀ ਭਰਮਾਰ ਹੈ। ਪਿਛਲੇ 20 ਕੁ ਦਿਨਾਂ ਵਿਚ ਕੋਟਸ਼ਮੀਰ ਨਗਰ ਵਿਚ ਚੋਰ ਦਰਜਨ ਭਰ ਥਾਵਾਂ ‘ਤੇ ਆਪਣਾ ਹੱਥ ਸਾਫ਼ ਕਰ ਗਏ। ਹਫ਼ਤਾ ਕੁ ਪਹਿਲਾਂ ਇਕ ਮਹਾਜਨ ਪਰਿਵਾਰ ਦੇ ਘਰ ਦੋ ਲੱਖ ਦੇ ਲਗਪਗ ਦੀ ਵੱਡੀ ਚੋਰੀ ਹੋਈ ਸੀ ਉਸ ਤੋਂ ਪਹਿਲਾਂ ਚੋਰ ਤਿੰਨ ਚਾਰ ਹੋਰ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਚੁੱਕੇ ਸਨ। ਬੀਤੀ ਰਾਤ ਚੋਰਾਂ ਵਲੋਂ ਇਕ ਹੋਰ ਮਹਾਜਨ ਪਰਿਵਾਰ ਦੇ ਘਰ ਤੋਂ ਮੋਬਾਇਲ ਚੋਰੀ ਕਰਨ ਤੋਂ ਇਲਾਵਾ ਇਕ ਪ੍ਰਵਾਸੀ ਗੋਲ ਗੱਪਿਆਂ ਵਾਲੇ ਦੇ ਘਰ ਵੀ ਚੋਰੀ ਦੀ ਅਸਫਲ ਕੋਸ਼ਿਸ਼ ਕੀਤੀ ਗਈ। ਜਦੋਂ ਕੋਟਸ਼ਮੀਰ ਚੌਕੀ ਇੰਚਾਰਜ ਗੁਰਪ੍ਰੀਤ ਸਿੰਘ ਸਿੱਧੂ ਨਾਲ ਨਿੱਤ ਦਿਨ ਵਾਪਰ ਰਹੀਆਂ ਘਟਨਾਵਾਂ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਪਤਾ ਲੱਗਿਆ ਕਿ ਚੌਕੀ ਕੋਲ ਮੁਲਾਜ਼ਮਾਂ ਦੀ ਵੱਡੀ ਘਾਟ ਹੈ। ਚੌਕੀ ਅਧੀਨ ਗਰੋਥ ਦੇ ਸੈਂਟਰ ਤੋਂ ਇਲਾਵਾ ਅੱਧੀ ਦਰਜਨ ਦੇ ਲਗਭਗ ਪਿੰਡ ਵੀ ਪੈਂਦੇ ਹਨ ਪਰ ਮੁਲਾਜ਼ਮ ਸਿਰਫ਼ 9 ਹੀ ਹਨ ਜੋ ਇੰਨੇ ਵੱਡੇ ਏਰੀਏ ਨੂੰ ਕੰਟਰੋਲ ਕਰਨ ਤੋਂ ਅਸਮਰੱਥ ਹਨ। ਦੂਜੇ ਪਾਸੇ ਪਤਾ ਲੱਗਾ ਹੈ ਕਿ ਰਾਤ ਨੂੰ ਰੋਡ ਤੇ ਲੱਗਣ ਵਾਲਾ ਨਾਕਾ ‘ਤੇ ਬੱਸ ਅੱਡੇ ‘ਤੇ ਖੜ੍ਹਦੀ ਐਸ.ਐਸ. ਐਫ ਦੀ ਗੱਡੀ ਵੀ ਇਥੋਂ ਬਦਲ ਕੇ ਕੋਟਫੱਤਾ ਵਿਖੇ ਚਲੀ ਗਈ ਹੈ ਜਿਸ ਨਾਲ ਚੋਰਾਂ ਦੇ ਹੌਸਲੇ ਹੋਰ ਬੁਲੰਦ ਹੋਏ ਹਨ। ਰਾਤ ਨੂੰ ਲੱਗਣ ਵਾਲੇ ਨਾਕੇ ਅਤੇ ਐੱਸ.ਐੱਸ.ਐੱਫ. ਦੀ ਖੜ੍ਹੀ ਗੱਡੀ ਕਾਰਨ ਚੋਰਾਂ ਨੇ ਮਨ ਅੰਦਰ ਖ਼ੌਫ਼ ਸੀ ਜੋ ਹੁਣ ਨਿਕਲ ਚੁੱਕਾ ਹੈ। ਕੋਟਸ਼ਮੀਰ ਨਗਰ ਪੰਚਾਇਤ ਦੇ ਚੁਣੇ ਨਵੇਂ ਕੌਂਸਲਰ ਤੇ ਹੋਰ ਮੁਹਤਬਰ ਕੋਟਸ਼ਮੀਰ ਚੌਕੀ ਇੰਚਾਰਜ ਨੂੰ ਮਿਲੇ ਤੇ ਹੋ ਰਹੀਆਂ ਇਹਨਾਂ ਵਾਰਦਾਤਾਂ ਤੇ ਚਿੰਤਾ ਪ੍ਰਗਟ ਕੀਤੀ। ਇਸ ਮੌਕੇ ਕੋਟਸ਼ਮੀਰ ਨਗਰ ਪੰਚਾਇਤ ਦੇ ਕੌਂਸਲਰ ਪਰਮਜੀਤ ਸਿੰਘ ਪੰਮਾ ਕੌਂਸਲਰ ਜਸਪ੍ਰੀਤ ਸਿੰਘ ਜੱਸਾ, ਕੌਂਸਲਰ ਰਾਮ ਸਿੰਘ ਮਾਨ, ਕੌਂਸਲਰ ਜਸਦੀਪ ਕੌਰ ਦੇ ਪਤੀ ਮਨਪ੍ਰੀਤ ਸਿੰਘ ਰਤੜਾ, ਰਾਜ ਕੁਮਾਰ, ਰਾਜਵਿੰਦਰ ਸਿੰਘ ਰਾਜੂ, ਜਗਪਾਲ ਸਿੰਘ ਟੇਲਰ, ਰਮਨ ਸਿੰਘ ਸਿੱਧੂ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵੈਟਰਨਰੀ ਡਾਕਟਰ ਬਣਨ ਲਈ ਬੀ. ਵੀ. ਐਸ. ਸੀ. ਤੇ ਏ. ਐਚ. ਕਰਨਾ ਜ਼ਰੂਰੀ-ਡਾ. ਸ਼ਰਮਾ ਅਗਲੀ ਖ਼ਬਰ ਪ੍ਰਬੁੱਧ ਫਾਊਂਡੇਸ਼ਨ ਪੰਜਾਬ ਵਲੋਂ ਯੂਥ ਲਾਇਬ੍ਰੇਰੀ ਬੱਲ੍ਹੋ ਦੇ ਬੱਚਿਆਂ ਨਾਲ ਮੁਲਾਕਾਤ
Ad Position 24
No active advertisement