ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

‘ਨੀਟ’ ਦੇ ਇਮਤਿਹਾਨ ਦੌਰਾਨ ਪੂਰਨ ਪਾਰਦਰਸ਼ਿਤਾ ਯਕੀਨੀ ਬਣਾਉਣ ਏਜੰਸੀਆਂ- ਗੁਰਬਾਜ਼ ਸਿੰਘ ਸਿੱਧੂ

Ad Position 21
No active advertisement
ਅਜੀਤ ਡੈਸਕ 20-06-2026
ਰਾਮਾਂ ਮੰਡੀ, 19 ਜੂਨ (ਗੁਰਪ੍ਰੀਤ ਸਿੰਘ ਅਰੋੜਾ)- ਮੈਡੀਕਲ ਦੀ ਦਾਖ਼ਲਾ ਪ੍ਰੀਖਿਆ ਵਜੋਂ ਜਾਣੇ ਜਾਂਦੇ ‘ਨੀਟ’ ਦੇ ਇਮਤਿਹਾਨ ਦੇ ਪਿਛਲੇ ਦਿਨਾਂ ‘ਚ ਲੀਕ ਹੋ ਜਾਣ ਤੋਂ ਬਾਅਦ ਭਾਵੇਂ ਕੇਂਦਰ ਦੀ ‘ਨੈਸ਼ਨਲ ਟੈਸਟਿੰਗ ਏਜੰਸੀ’ ਨੇ ਦੋਬਾਰਾ ਪ੍ਰੀਖਿਆ ਦਾ ਐਲਾਨ ਕਰ ਦਿੱਤਾ ਤੇ ਹੁਣ ਇਹ ਪ੍ਰੀਖਿਆ ਦੋਬਾਰਾ ਕਰਵਾਈ ਜਾ ਰਹੀ ਹੈ ਪਰ ਪਿਛਲੀ ਗ਼ਲਤੀ ਤੋਂ ਸਬਕ ਲੈਂਦਿਆਂ ਚਾਹੀਦਾ ਇਹ ਹੈ ਕਿ ਇਸ ਵਾਰ ਇਮਤਿਹਾਨ ਦੌਰਾਨ ਕੇਂਦਰੀ ਪ੍ਰੀਖਿਆ ਏਜੰਸੀ ਤੇ ਸਰਕਾਰਾਂ ਪੂਰਨ ਪਾਰਦਰਸ਼ਿਤਾ ਯਕੀਨੀ ਬਣਾਉਣ। ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕੇ ‘ਚ ਵਿਚਰ ਰਹੇ ਨੌਜਵਾਨ ਕਾਂਗਰਸੀ ਆਗੂ ਗੁਰਬਾਜ਼ ਸਿੰਘ ਸਿੱਧੂ ਨੇ ਪਿੰਡਾਂ ਦੇ ਦੌਰੇ ਉਪਰੰਤ ਗੱਲਬਾਤ ਕਰਦਿਆਂ ਕੀਤਾ। ਸਿੱਧੂ ਜੋ ਕਿ ਪਿੰਡ ਕਣਕਵਾਲ ਵਿਖੇ ਇਕ ਭੋਗ ਸਮਾਗਮ ਚ ਹਿੱਸਾ ਲੈਣ ਅਤੇ ਆਪਣੇ ਪਰਿਵਾਰ ਦੇ ਪੁਰਾਣੇ ਸਾਥੀ ਸੁਖਦੀਪ ਸਿੰਘ ਕਣਕਵਾਲ ਦੀ ਸਿਹਤ ਦਾ ਹਾਲਚਾਲ ਜਾਣਨ ਲਈ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਨ ਨੇ ਬਾਅਦ ਚ ਗੱਲਬਾਤ ਕਰਦਿਆਂ ਕਿਹਾ ਕਿ ‘ਨੀਟ’ ਪ੍ਰੀਖਿਆ ਦੇ ਪਿਛਲੇ ਦਿਨੀਂ ਲੀਕ ਹੋ ਜਾਣ ਤੋਂ ਬਾਅਦ ਪ੍ਰੀਖਿਆ ਰੱਦ ਕਰ ਦੇਣ ਦੀ ਘਟਨਾ ਨਾਲ ਇਸ ਪ੍ਰੀਖਿਆ ਦੀ ਕਰਤਾ ਧਰਤਾ ਨੈਸ਼ਨਲ ਟੈਸਟਿੰਗ ਏਜੰਸੀ ਦੀ ਸ਼ਾਖ਼ ਜਿੱਥੇ ਧੁੰਦਲੀ ਹੋਈ ਹੈ ਉੱਥੇ ਦੇਸ਼ ਦੇ ਵੱਡੀ ਗਿਣਤੀ ਪ੍ਰੀਖਿਆਰਥੀਆਂ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਭਾਵੇਂ ਹੁਣ ਦੋਬਾਰਾ ਪ੍ਰੀਖਿਆ ਲਈ ਜਾ ਰਹੀ ਹੈ ਪਰ ਪ੍ਰੀਖਿਆ ਏਜੰਸੀ ਅਤੇ ਸਾਰੀਆਂ ਸਰਕਾਰਾਂ ਇਹ ਯਕੀਨੀ ਬਣਾਉਣ ਕਿ ਜਿੱਥੇ ਇਸ ਵਾਰ ਪੇਪਰ ਲੀਕ ਵਰਗੀ ਘਟਨਾ ਨਾ ਵਾਪਰੇ ਉੱਥੇ ਪ੍ਰੀਖਿਆ ਕੇਂਦਰਾਂ ‘ਚ ਪੂਰੀ ਪਾਰਦਰਸ਼ਤਾ ਯਕੀਨੀ ਬਣਾਈ ਜਾਵੇ ਤਾਂ ਕਿ ਪ੍ਰੀਖਿਆਰਥੀ ਸੰਤੁਸ਼ਟੀ ਮਹਿਸੂਸ ਕਰ ਸਕਣ। ਸਿੱਧੂ ਨਾਲ ਇਸ ਮੌਕੇ ਮਨਜੀਤ ਸਿੰਘ ਲਾਲੇਆਣਾ ਹਲਕਾ ਪ੍ਰਧਾਨ ਜੱਟਮਹਾਂ ਸਭਾ, ਐਡਵੋਕੇਟ ਜਗਦੀਪ ਸਿੰਘ ਪੂਨੀਆ, ਗੁਰਜੀਵਨ ਸਿੰਘ ਗਾਟਵਾਲੀ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਰਾਮਾਂ, ਕ੍ਰਿਸ਼ਨ ਯਾਦਵ, ਧਰਵਿੰਦਰ ਢਿੱਲੋਂ ਗਿਆਨਾ, ਹਰਪਾਲ ਪੰਚ ਗਾਟਵਾਲੀ, ਹੈਪੀ ਬਹਿਮਣ, ਗੁਰਾਂਦਿੱਤਾ ਸਿੰਘ ਸੀਂਗੋ ਆਦਿ ਮੌਜੂਦ ਦਿਖਾਈ ਦਿੱਤੇ।
Ad Position 22
No active advertisement
ਪਿਛਲੀ ਖ਼ਬਰ ਕੱਲ੍ਹ ਮਨਾਇਆ ਜਾਵੇਗਾ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਅਗਲੀ ਖ਼ਬਰ ਵੈਟਰਨਰੀ ਡਾਕਟਰ ਬਣਨ ਲਈ ਬੀ. ਵੀ. ਐਸ. ਸੀ. ਤੇ ਏ. ਐਚ. ਕਰਨਾ ਜ਼ਰੂਰੀ-ਡਾ. ਸ਼ਰਮਾ
Ad Position 24
No active advertisement