ਨਥਾਣਾ, 25 ਜੂਨ (ਗੁਰਦਰਸ਼ਨ ਲੁੱਧੜ): ਸ਼੍ਰੋਮਣੀ ਅਕਾਲੀ ਦਲ ਵਲੋਂ ਬਲਾਕ ਨਥਾਣਾ ਦੇ ਉਚੇਰੀ ਸਿੱਖਿਆ ਪ੍ਰਾਪਤ ਨੌਜਵਾਨ ਅਕਾਲੀ ਆਗੂ ਜਸਵਿੰਦਰ ਸਿੰਘ ਢਿੱਲੋਂ ਗੋਬਿੰਦਪੁਰਾ ਨੂੰ ਬਲਾਕ ਨਥਾਣਾ ਨਾਲ ਸਬੰਧਿਤ ਸਰਕਲ ਭੁੱਚੋ ਦੇ ਯੂਥ ਵਿੰਗ ਅਕਾਲੀ ਦਲ (ਬ) ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜਸਵਿੰਦਰ ਸਿੰਘ ਢਿੱਲੋਂ ਗੌਰਮਿੰਟ ਯੂਨੀਵਰਸਿਟੀ ਕੁਰੂਕਸ਼ੇਤਰ (ਹਰਿਆਣਾ) ਤੋਂ ਫ਼ਿਲਾਸਫ਼ੀ ਵਿਸ਼ੇ ’ਤੇ ਮਾਸਟਰ ਆਫ਼ ਫ਼ਿਲਾਸਫ਼ੀ ਦੀ ਯੋਗਤਾ ਪ੍ਰਾਪਤ ਹਨ । ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਗਸੀਤ ਸਿੰਘ ਕਲਿਆਣ, ਹਲਕਾ ਇੰਚਾਰਜ ਡਾ: ਦਲਜੀਤ ਸਿੰਘ ਗੁਰੂ, ਜ਼ਿਲ੍ਹਾ ਪਰੀਸ਼ਦ ਮੈਂਬਰ ਸਵਰਨ ਸਿੰਘ ਪੂਹਲੀ, ਦਰਸ਼ਨ ਸਿੰਘ ਮਾਲਵਾ, ਕੌਂਸਲਰ ਕੁਲਦੀਪ ਰਾਏ ਦੀਪਾ, ਜਗਸੀਰ ਸਿੰਘ ਗੰਗਾ, ਪ੍ਰਭਦੀਪ ਸਿੰਘ, ਸਰਕਲ ਜਥੇਦਾਰਾਂ ਗੁਰਲਾਭ ਸਿੰਘ ਢੇਲਵਾਂ, ਗੁਰਤੇਜ ਸਿੰਘ ਨਥਾਣਾ, ਸੁਖਰਾਜ ਸਿੰਘ ਬੀਬੀਵਾਲਾ, ਯੂਥ ਆਗ ਕੁਲਵਿੰਦਰ ਸਿੰਘ ਸੇਮਾ, ਚੰਨੀ ਮੀਰਆਬ ਢੇਲਵਾਂ ਅਤੇ ਵੱਖ-ਵੱਖ ਪਿੰਡਾਂ ਦੇ ਨੌਜਵਾਨਾਂ ਨੇ ਉਨ੍ਹਾਂ ਦੀ ਨਿਯੁਕਤੀ ਦਾ ਸਵਾਗਤ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਅਤੇ ਯੂਥ ਵਿੰਗ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦਾ ਧੰਨਵਾਦ ਕੀਤਾ ਹੈ।
ਜਸਵਿੰਦਰ ਢਿੱਲੋਂ ਯੂਥ ਵਿੰਗ ਦੇ ਸਰਕਲ ਪ੍ਰਧਾਨ ਬਣੇ
ਅਜੀਤ ਡੈਸਕ
26-06-2026