ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਗਾਇਕਾ ਰਮਨ ਰੋਮਾਣਾ ਦੇ ਗੀਤ ‘ਕੁਵੀਨ ਸ਼ਿਟ’ ਨੇ ਸੰਗੀਤਕ ਖੇਤਰ ’ਚ ਪਾਈਆਂ ਧੁੰਮਾਂ

Ad Position 21
No active advertisement
ਅਜੀਤ ਡੈਸਕ 26-06-2026

ਬਠਿੰਡਾ, 25 ਜੂਨ (ਸੱਤਪਾਲ ਸਿੰਘ ਸਿਵੀਆਂ)- ਪੰਜਾਬੀ ਸੰਗੀਤਕ ਖੇਤਰ ਵਿਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੀ ਗਾਇਕਾ ਰਮਨ ਰੋਮਾਣਾ ਦਾ ਨਵਾਂ ਗੀਤ ‘ਕੁਵੀਨ ਸ਼ਿਟ’ ਸਰੋਤਿਆਂ ਦੀ ਕਚਹਿਰੀ ਵਿਚ ਧੜੱਲੇ ਨਾਲ ਗੂੰਜ ਰਿਹਾ ਹੈ, ਜਿਸ ਨੇ ਸੰਗੀਤਕ ਖੇਤਰ ਵਿਚ ਧੁੰਮਾਂ ਪਾਈਆਂ ਹੋਈਆਂ ਹਨ। ਇਸ ਗੀਤ ਨੂੰ ਖ਼ੁਦ ਗਾਇਕਾ ਨੇ ਲਿਖਿਆ ਅਤੇ ਕੰਪੋਜ਼ ਕੀਤਾ ਹੈ । ਗਾਇਕ ਰਮਨ ਰੋਮਾਣਾ ਦੇ ਪਿਤਾ ਪ੍ਰਿੰਸੀਪਲ ਸਾਧੂ ਸਿੰਘ ਰੋਮਾਣਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵੱਖ-ਵੱਖ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਵਿਚ ਪਿੱਠਵਰਤੀ ਗਾਇਕਾ ਵਜੋਂ ਆਪਣੀ ਕਲਾ ਦੇ ਜੌਹਰ ਦਿਖਾਉਣ ਤੋਂ ਬਾਅਦ ਰਮਨ ਰੋਮਾਣਾ ਲਗਾਤਾਰ ਸੋਲੋ ਗੀਤ ਸੁਰੋਤਿਆਂ ਦੀ ਝੋਲੀ ਵਿਚ ਪਾ ਰਹੀ ਹੈ, ਜੋ ਹੁਣ ਤੱਕ ‘ਕੁਵੀਨ ਆਫ਼ ਕੈਲੀ’, ਐਟੀਟਿਊਡ, ਹੂ ਆਈ ਐਮ, ਮਾਲਵਾ ਇਨ ਗਲੀ, ਪਹਿਲੀ ਤੱਕਣੀ, ਸੌਰੀ ਆਦਿ ਗੀਤਾਂ ਰਾਹੀਂ ਆਪਣੀ ਸੰਗੀਤਕ ਖੇਤਰ ਵਿਚ ਵਿਲੱਖਣ ਪਹਿਚਾਣ ਬਣਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਗਾਇਕਾ ਦੇ ਇਸ ਗੀਤ ਨੂੰ ਵੀ ਪਹਿਲਾਂ ਵਾਂਗ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸਾਧੂ ਸਿੰਘ ਰੋਮਾਣਾ ਨੇ ਕਿਹਾ ਕਿ ਗਾਇਕੀ ਨਾਲ ਉਨ੍ਹਾਂ ਦੇ ਪੁਰਖਿਆਂ ਦਾ ਗੂੜਾ ਸਬੰਧ ਰਿਹਾ ਹੈ, ਜਿਸ ਨੂੰ ਉਨ੍ਹਾਂ ਦੀ ਧੀ ਰਮਨ ਰੋਮਾਣਾ ਪੂਰੀ ਤਨਦੇਹੀ ਨਾਲ ਅੱਗੇ ਤੋਰ ਰਹੀ ਹੈ ਤੇ ਉਹ ਵੀ ਸੇਵਾਮੁਕਤੀ ਤੋਂ ਬਾਅਦ ਜਲੰਧਰ ਦੂਰਦਰਸ਼ਨ ‘ਤੇ ਆਪਣੇ ਗੀਤਾਂ ਰਾਹੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ।

Ad Position 22
No active advertisement
ਪਿਛਲੀ ਖ਼ਬਰ ਸੀ. ਐਚ. ਸੀ. ਬਾਲਿਆਂਵਾਲੀ ਵਿਖੇ ਪਰਿਵਾਰm ਭਲਾਈ ਦੇ 14 ਨਲਬੰਦੀ ਅਪ੍ਰੇਸ਼ਨ ਕੀਤੇ ਅਗਲੀ ਖ਼ਬਰ ਨਗਰ ਕੌਂਸਲ ਰਾਮਾਂ ਮੰਡੀ ਦੇ ਰੁਚਿਕਾ ਗੋਇਲ ਪ੍ਰਧਾਨ ਚੁਣੇ
Ad Position 24
No active advertisement