ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਨਗਰ ਕੌਂਸਲ ਰਾਮਾਂ ਮੰਡੀ ਦੇ ਰੁਚਿਕਾ ਗੋਇਲ ਪ੍ਰਧਾਨ ਚੁਣੇ

Ad Position 21
No active advertisement
ਅਜੀਤ ਡੈਸਕ 26-06-2026

ਰਾਮਾਂ ਮੰਡੀ, 25 ਜੂਨ (ਤਰਸੇਮ ਸਿੰਗਲਾ)- ਅੱਜ ਨਗਰ ਕੌਂਸਲ ਰਾਮਾਂ ਮੰਡੀ ਦੇ ਦਫ਼ਤਰ ਵਿਖੇ ਹਲਕਾ ਤਲਵੰਡੀ ਸਾਬੋ ਦੀ ਵਿਧਾਇਕਾ ਅਤੇ ਕੈਬਨਿਟ ਰੈਂਕ ਮੰਤਰੀ ਪ੍ਰੋਫ਼ੈਸਰ ਬਲਜਿੰਦਰ ਕੌਰ ਦੀ ਅਗਵਾਈ ਹੇਠ ਨਗਰ ਕੌਂਸਲ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਕੀਤੀ ਗਈ। ਸਮੂਹ ਕੌਂਸਲਰਾਂ ਦੀ ਸਹਿਮਤੀ ਨਾਲ ਆਮ ਆਦਮੀ ਪਾਰਟੀ ਦੇ ਰੁਚਿਕਾ ਗੋਇਲ ਪਤਨੀ ਬੰਟੀ ਗਰਗ ਨੂੰ ਨਗਰ ਕੌਂਸਲ ਰਾਮਾਂ ਮੰਡੀ ਦਾ ਪ੍ਰਧਾਨ, ਵਿਜੇਪਾਲ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਬਲਜਿੰਦਰ ਸਿੰਘ ਨੰਬਰਦਾਰ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਪ੍ਰੋ. ਬਲਜਿੰਦਰ ਕੌਰ ਅਤੇ ਸਮੂਹ ਕੌਂਸਲਰਾਂ ਨੇ ਨਵੇਂ ਚੁਣੇ ਪ੍ਰਧਾਨ ਰੁਚਿਕਾ ਗੋਇਲ, ਸੀਨੀਅਰ ਮੀਤ ਪ੍ਰਧਾਨ ਵਿਜੇਪਾਲ ਅਤੇ ਮੀਤ ਪ੍ਰਧਾਨ ਬਲਜਿੰਦਰ ਸਿੰਘ ਨੰਬਰਦਾਰ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸਫਲ ਕਾਰਜਕਾਲ ਲਈ ਸ਼ੁੱਭਕਾਮਨਾਵਾਂ ਪ੍ਰਗਟ ਕੀਤੀਆਂ। ਪ੍ਰੋ. ਬਲਜਿੰਦਰ ਕੌਰ, ਪ੍ਰਧਾਨ ਰੁਚਿਕਾ ਗੋਇਲ, ਸੀਨੀਅਰ ਮੀਤ ਪ੍ਰਧਾਨ ਵਿਜੇਪਾਲ ਅਤੇ ਬਲਜਿੰਦਰ ਸਿੰਘ ਨੰਬਰਦਾਰ ਮੀਤ ਪ੍ਰਧਾਨ ਨੇ ਕਿਹਾ ਕਿ ਉਹ ਸਮੂਹ ਕੌਂਸਲਰਾਂ ਨੂੰ ਨਾਲ ਲੈ ਕੇ ਸ਼ਹਿਰ ਦੇ ਸਾਰੇ ਵਾਰਡਾਂ ਦਾ ਬਿਨਾਂ ਕਿਸੇ ਭੇਦਭਾਵ ਦੇ ਵਿਕਾਸ ਯਕੀਨੀ ਬਣਾਉਣ ਲਈ ਕੰਮ ਕਰਨਗੇ। ਉਨ੍ਹਾਂ ਸ਼ਹਿਰ ਵਾਸੀਆਂ ਦੀਆਂ ਮੁੱਢਲੀਆਂ ਸਮੱਸਿਆਵਾਂ ਦੇ ਹੱਲ ਅਤੇ ਵਿਕਾਸ ਕਾਰਜਾਂ ਨੂੰ ਤਰਜੀਹ ਦੇਣ ਦਾ ਭਰੋਸਾ ਦਿੱਤਾ। ਸ਼ਹਿਰ ਦੇ ਮੋਹਤਬਰਾਂ ਲਵੇਲ ਸਿੰਘ ਸਿੱਧੂ, ਨਰੇਸ਼ ਕੁਮਾਰ ਠੂਨੀਆ, ਜੈਪਾਲ ਬਖਤੂ, ਪ੍ਰਵੀਨ ਕੁਮਾਰ ਪੱਕਾ ਸਾਬਕਾ ਕੌਂਸਲਰ, ਅਰੁਣ ਕੁਮਾਰ ਕਾਦੀ ਚੱਠਾ ਪ੍ਰਧਾਨ ਆੜ੍ਹਤੀਆਂ ਐਸੋਸੀਏਸ਼ਨ, ਮੁਰਾਰੀ ਲਾਲ ਪੈਸੀਆ, ਕਪਿਲ ਚਲਾਣਾ, ਅਰਵਿੰਦ ਕੁਮਾਰ, ਭੈਣ ਗੁਰਪ੍ਰੀਤ ਕੌਰ ਸਿੱਧੂ ਚੇਅਰਪਰਸਨ ਮਾਰਕੀਟ ਕਮੇਟੀ, ਸੰਜੀਵ ਸਿੰਗਲਾ, ਰਾਜੀਵ ਸਿੰਗਲਾ, ਗੋਲਡੀ ਬਾਂਸਲ, ਰਵੀ ਚੌਹਾਨ, ਜਗਵਿੰਦਰ ਸਿੰਘ ਕੋਟਬਖਤੂ ਚੇਅਰਮੈਨ ਬਲਾਕ ਸੰਮਤੀ, ਕੁਲਦੀਪ ਸਿੰਘ ਸਰਪੰਚ ਬੰਗੀ, ਨਿਰਮਲ ਸਿੰਘ ਮੇਘਵਾਲ ਸਰਪੰਚ ਸੇਖੂ, ਬਿੰਦਰ ਕੌਰ ਸਰਪੰਚ ਮਾਨਵਾਲਾ, ਆਪ ਆਗੂ ਗੁਰਜੰਟ ਸਿੰਘ ਸੰਧੂ ਮਾਨਵਾਲਾ, ਸਰਦੂਲ ਸਿੰਘ ਸਰਪੰਚ ਰਾਮਸਰਾ, ਗੁਰਪਿਆਰ ਸਿੰਘ ਕਮਾਲੂ ਆਪ ਆਗੂ, ਗੁਰਪ੍ਰੀਤ ਕੌਰ ਪੰਚ ਕਮਾਲੂ, ਮਾਸਟਰ ਤੇਜਿੰਦਰ ਸਿੰਘ ਮਾਨਵਾਲਾ ਆਦਿ ਨੇ ਨਵੇਂ ਚੁਣੇ ਪ੍ਰਧਾਨ ਰੁਚਿਕਾ ਗੋਇਲ ਪਤਨੀ ਬੰਟੀ ਗਰਗ, ਸੀਨੀਅਰ ਮੀਤ ਪ੍ਰਧਾਨ ਵਿਜੇਪਾਲ ਅਤੇ ਮੀਤ ਪ੍ਰਧਾਨ ਬਲਜਿੰਦਰ ਸਿੰਘ ਨੰਬਰਦਾਰ ਨੂੰ ਵਧਾਈ ਦਿੱਤੀ ਅਤੇ ਪ੍ਰੋਫੈਸਰ ਬਲਜਿੰਦਰ ਕੌਰ ਦਾ ਧੰਨਵਾਦ ਕੀਤਾ।

Ad Position 22
No active advertisement
ਪਿਛਲੀ ਖ਼ਬਰ ਗਾਇਕਾ ਰਮਨ ਰੋਮਾਣਾ ਦੇ ਗੀਤ ‘ਕੁਵੀਨ ਸ਼ਿਟ’ ਨੇ ਸੰਗੀਤਕ ਖੇਤਰ ’ਚ ਪਾਈਆਂ ਧੁੰਮਾਂ ਅਗਲੀ ਖ਼ਬਰ ਨਿਰਵਿਘਨ ਬਿਜਲੀ ਅਤੇ ਪਾਣੀ ਦੋਵੇਂ ਨਾ ਮਿਲਣ ਕਾਰਨ ਕਿਸਾਨਾਂ ਨੇ ਬਿਜਲੀ-ਘਰ ਘੇਰਿਆ
Ad Position 24
No active advertisement