ਨਥਾਣਾ, 2 ਜੁਲਾਈ (ਗੁਰਦਰਸ਼ਨ ਲੁੱਧੜ)- ਬੀਤੀ ਰਾਤ ਪੈ ਰਹੇ ਭਾਰੀ ਮੀਹ ਦੌਰਾਨ ਬਲਾਕ ਨਥਾਣਾ ਤਹਿਤ ਪੈਂਦੇ ਪਿੰਡ ਮਾੜੀ ਵਿਖੇ ਇਕ ਗਰੀਬ ਮਜ਼ਦੂਰ ਦੇਸਾ ਸਿੰਘ ਪੁੱਤਰ ਸੋਨੀ ਰਾਮ ਦੇ ਘਰ ਦੀ ਛੱਤ ਡਿੱਗ ਪਈ ਹੈ। ਇਹ ਛੱਤ ਡਿੱਗਣ ਮੌਕੇ ਭਾਵੇਂ ਉਕਤ ਮਜ਼ਦੂਰ ਪਰਿਵਾਰ ਦਾ ਜਾਨੀ ਨੁਕਸਾਨ ਹੋਣ ਤੋਂ ਤਾਂ ਬਚਾਅ ਹੋ ਗਿਆ ਪਰ ਉਸ ਦੇ ਘਰ ਦਾ ਕਾਫ਼ੀ ਸਮਾਨ ਛੱਤ ਹੇਠ ਆ ਕੇ ਤਹਿਸ ਨਹਿਸ ਹੋ ਗਿਆ। ਪਿੰਡ ਦੇ ਸਰਪੰਚ ਗੁਰਸੇਵਕ ਸਿੰਘ ਅਤੇ ਪੰਚ ਮਨਪ੍ਰੀਤ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਨੂੰ ਆਪਣੇ ਮਕਾਨ ਦੀ ਛੱਤ ਦੁਬਾਰਾ ਉਸਾਰਨ ਲਈ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ।
ਪਿੰਡ ਮਾੜੀ ’ਚ ਮਜ਼ਦੂਰ ਦੇ ਘਰ ਦੀ ਛੱਤ ਡਿਗੀ
ਅਜੀਤ ਡੈਸਕ
03-07-2026