ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਮਹਿਲਾਵਾਂ ਦੇ ਮੋਬਾਈਲਾਂ ’ਚ ‘ਟੂ-ਟੂ’ ਦੀ ਗੂੰਜ

Ad Position 21
No active advertisement
ਅਜੀਤ ਡੈਸਕ 03-07-2026

ਰਾਮਾਂ ਮੰਡੀ, 2 ਜੁਲਾਈ (ਤਰਸੇਮ ਸਿੰਗਲਾ)-ਪੰਜਾਬ ਸਰਕਾਰ ਦੀ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਦੇਰ ਸ਼ਾਮ ਜਿਵੇਂ ਹੀ ਯੋਗ ਮਹਿਲਾਵਾਂ ਦੇ ਬੈਂਕ ਖਾਤਿਆਂ ਵਿਚ ਪਹਿਲੀ ਕਿਸ਼ਤ ਦੀ ਰਕਮ 3000-4500 ਰੁਪਏ ਪਹੁੰਚਣੀ ਸ਼ੁਰੂ ਹੋਈ, ਤਿਵੇਂ ਹੀ ਉਨ੍ਹਾਂ ਦੇ ਮੋਬਾਈਲਾਂ ’ਤੇ ਬੈਂਕਾਂ ਦੇ ਸੁਨੇਹਿਆਂ ਦੀ ‘ਟੂ-ਟੂ’ ਗੂੰਜਣ ਲੱਗੀ। ਰਕਮ ਆਉਣ ਦੀ ਪੁਸ਼ਟੀ ਹੁੰਦਿਆਂ ਹੀ ਮਹਿਲਾਵਾਂ ਨੇ ਇਕ-ਦੂਜੇ ਨੂੰ ਫੋਨ ਕਰਕੇ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਸ਼ਹਿਰ ਅਤੇ ਪਿੰਡਾਂ ਵਿਚ ਦਿਨ ਭਰ ਇਸ ਯੋਜਨਾ ਦੀ ਹੀ ਚਰਚਾ ਰਹੀ। ਕਈ ਮਹਿਲਾਵਾਂ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਕੀਤਾ ਵਾਅਦਾ ਪੂਰਾ ਹੋਇਆ ਹੈ ਅਤੇ ਇਹ ਸਹਾਇਤਾ ਘਰੇਲੂ ਖਰਚਿਆਂ ਵਿਚ ਮੱਦਦਗਾਰ ਸਾਬਤ ਹੋਵੇਗੀ। ਕਈ ਥਾਵਾਂ ’ਤੇ ਮਹਿਲਾਵਾਂ ਨੇ ਆਪਣੇ ਮੋਬਾਈਲਾਂ ’ਤੇ ਆਏ ਸੁਨੇਹੇ ਇਕ-ਦੂਜੇ ਨੂੰ ਦਿਖਾ ਕੇ ਖੁਸ਼ੀ ਸਾਂਝੀ ਕੀਤੀ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਯੋਗ ਮਹਿਲਾਵਾਂ ਨੂੰ ਰਕਮ ਸਿੱਧੀ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਡੀਬੀਟੀ ਰਾਹੀਂ ਭੇਜੀ ਜਾ ਰਹੀ ਹੈ। ਬੁੱਧਵਾਰ ਨੂੰ ਪਹਿਲੇ ਪੜਾਅ ਵਿਚ ਕਈ ਲਾਭਪਾਤਰੀਆਂ ਦੇ ਖਾਤਿਆਂ ਵਿਚ ਰਕਮ ਜਮ੍ਹਾਂ ਹੋਣ ਨਾਲ ਮਹਿਲਾਵਾਂ ਵਿਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ।

Ad Position 22
No active advertisement
ਪਿਛਲੀ ਖ਼ਬਰ ਭਾਕਿਯੂ (ਉਗਰਾਹਾਂ) ਵਲੋਂ ਬਿਜਲੀ ਦੇ ਕੱਟਾਂ ਨੂੰ ਲੈ ਕੇ ਬਿਜਲੀ ਬੋਰਡ ਦਫ਼ਤਰ ਅੱਗੇ ਧਰਨਾ ਅਗਲੀ ਖ਼ਬਰ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਖਾਤਿਆਂ ਵਿਚ ਪੈਸੇ ਆਉਣ ਦੀ ਸ਼ੁਰੂਆਤ ਨਾਲ ਇਲਾਕੇ ਦੀਆਂ ਬੀਬੀਆਂ ਦੇ ਮਨ ਵਿਚ ਫੁੱਟੇ ਲੱ...
Ad Position 24
No active advertisement