02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਪਿੰਡ ਢਪਾਲੀ ਵਿਖੇ ਸੱਪਾਂ ਦਾ ਤਾਂਡਵ

Ad Position 21
No active advertisement
ਅਜੀਤ ਡੈਸਕ 05-07-2026
ਭਾਈਰੂਪਾ, 4 ਜੁਲਾਈ (ਵਰਿੰਦਰ ਲੱਕੀ)-ਲੰਘੇ ਦਿਨ੍ਹੀ ਨੇੜਲੇ ਪਿੰਡ ਢਪਾਲੀ ਵਿਖੇ ਇਕ ਕਿਸਾਨ ਦੇ ਘਰ ਸੱਪਾਂ ਦਾ ਤਾਂਡਵ ਵੇਖਣ ਨੂੰ ਮਿਲਿਆ ਹੈ ! ਸੱਪਾਂ ਨੇ ਘਰ ਦੇ 6 ਪਸ਼ੂਆਂ ਤੇ ਦਰਜ਼ਨ ਮੁਰਗਿਆਂ ਨੂੰ ਡੰਗ ਮਾਰ ਮੁਕਾਇਆ । ਪਸ਼ੂ ਪਾਲਕ ਕਿਸਾਨ ਨੂੰ ਜਦ ਤੱਕ ਸੱਪਾਂ ਦੇ ਡੱਸਣ ਬਾਬਤ ਪਤਾ ਲੱਗਾ ਤਦ ਤੱਕ ਕਿਸਾਨ ਦਾ ਤਕਰੀਬਨ 6 ਲੱਖ ਦਾ ਨੁਕਸਾਨ ਹੋ ਚੁੱਕਾ ਸੀ। ਪੀੜਤ ਕਿਸਾਨ ਲਖਵੀਰ ਸਿੰਘ ਲੱਖੀ ਨੇ ਦੱਸਿਆ ਕਿ ਉਹ ਖੇਤੀ ਦੇ ਨਾਲ ਨਾਲ ਕਾਫੀ ਵੱਡੀ ਗਿਣਤੀ ਚ ਪਸ਼ੂ ਵੀ ਪਾਲਦਾ ਹੈ ਤੇ ਉਕਤ ਨੁਕਸਾਨ ਹੋਣ ਤੋ ਪਹਿਲਾਂ ਉਸ ਪਾਸ ਤਕਰੀਬਨ ਦਰਜ਼ਨ ਪਸ਼ੂ ਮੌਜੂਦ ਸਨ । ਉਨ੍ਹਾਂ ਭਰੇ ਮਨ ਨਾਲ ਦੱਸਿਆ ਕਿ ਲੰਘੀ 26 /27 ਜ਼ੂਨ ਦੀ ਰਾਤ ਨੂੰ ਉਨ੍ਹਾਂ ਦੀ ਇਕ ਗੱਭਣ ਮੱਝ ਸਮੇਤ 2 ਮੱਝਾਂ ਤੇ ਇਕ ਗਾਂ ਦੀ ਸਿਹਤ ਅਚਾਨਕ ਵਿਗੜ ਗਈ ਜਿਸ ਕੇ ਉਨ੍ਹਾਂ ਵੈਟਨਰੀ ਡਾਕਟਰ ਨੂੰ ਚੈੱਕਅਪ ਕਰਵਾਇਆ ਤੇ ਸਮਝਿਆ ਗਿਆ ਕਿ ਸ਼ਾਇਦ ਪਸ਼ੂ ਜਿਆਦਾ ਗਰਮੀ ਕਾਰਨ ਕੁੱਝ ਤਕਲੀਫ਼ ਚ ਹਨ ਪ੍ਰੰਤੂ ਉਨ੍ਹਾਂ ਦੀ ਹਾਲਤ ਵਿਗੜਦੇ ਵਿਗੜਦੇ ਅੰਤ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪਸ਼ੂਆਂ ਨੂੰ ਸੱਪਾਂ ਵਲੋਂ ਡੱਸਣ ਬਾਰੇ ਖੁਲਾਸਾ ਮੁਰਦਾ ਪਸ਼ੂ ਚੁੱਕਣ ਵਾਲਿਆ ਨੇ ਕੀਤਾ ਤਦ ਉਨ੍ਹਾਂ ਭਦੌੜ ਤੋਂ ਸੱਪ ਫੜਨ ਵਾਲੇ ਯੋਗੀਆਂ ਨੂੰ ਅਪੀਲ ਕੀਤੀ ਪ੍ਰੰਤੂ ਉਨ੍ਹਾਂ ਕਿਹਾ ਕਿ ਅਗਲੇ ਦਿਨ ਆਉਣਗੇ । ਉਨ੍ਹਾਂ ਦੱਸਿਆ ਕਿ ਇਸੇ ਰਾਤ ਸੱਪਾਂ ਨੇ ਫਿਰ ਤੋਂ ਕਹਿਰ ਕਮਾਉਂਦੇ ਹੋਏ 3 ਹੋਰ ਛੋਟੇ ਪਸ਼ੂਆਂ ਤੇ ਦਰਜ਼ਨ ਦੇ ਕਰੀਬ ਦੇਸੀ ਮੁਰਗਿਆਂ ਨੂੰ ਮਾਰ ਮੁਕਾਇਆ । ਉਨ੍ਹਾਂ ਦੱਸਿਆ ਕਿ ਅਗਲੇ ਦਿਨ ਯੋਗੀਆਂ ਨੇ ਆਪਣੀ ਕਲਾ ਨਾਲ ਇਕ ਸੱਪ ਨੂੰ ਘਰ ਦੇ ਸਟੋਰ ਚੋਂ ਤੇ ਦੋ ਸਪਨੀਆਂ ਨੂੰ ਤੂੜੀ ਵਾਲੇ ਕਮਰਿਆਂ ਚੋ ਕਾਬੂ ਕੀਤਾ । ਉਨ੍ਹਾਂ ਦੱਸਿਆ ਕਿ ਪਸ਼ੂਆਂ ਦੇ ਵੱਡੇ ਪੱਧਰ ਤੇ ਨੁਕਸਾਨ ਹੋਣ ਕਾਰਨ ਉਨ੍ਹਾਂ ਦਾ ਤਕਰੀਬਨ 6 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ । ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਸਰਕਾਰ ਬਣਦਾ ਮੁਆਵਜਾ ਦੇਵੇ ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਨੇ ਕੀਤਾ ਧੋਖਾ, 70 ਫ਼ੀਸਦੀ ਔਰਤਾਂ ਦੇ ਖਾਤੇ ’ਚ ਨਹੀਂ ਆਏ ਪੈਸੇ- ਹਰਸਿਮਰਤ ਕੌਰ ਬਾਦਲ ਅਗਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਮਲੂਕਾ ਵਲੋਂ ਭਾਜਪਾ ਦੇ ਵੱਖ-ਵੱਖ ਵਿੰਗਾਂ ਦੇ ਜ਼ਿਲ੍ਹਾ ਅਹੁਦੇਦਾਰਾਂ ਨਾਲ ਮੀਟਿੰਗ
Ad Position 24
No active advertisement