ਰਾਮਾਂ ਮੰਡੀ, 7 ਜੁਲਾਈ (ਗੁਰਪ੍ਰੀਤ ਸਿੰਘ ਅਰੋੜਾ)-ਇੱਥੋਂ ਨੇੜਲੇ ਪਿੰਡ ਮਾਲਵਾ ਤੋਂ ਦੁਨੇ ਵਾਲੇ ਨੂੰ ਜਾਣ ਵਾਲੀ ਮੁੱਖ ਸੜਕ ਦਾ ਨਿਰਮਾਣ ਕੰਮ ਪਿਛਲੇ ਸੱਤ ਅੱਠ ਮਹੀਨਿਆਂ ਤੋਂ ਅਧੂਰਾ ਪਿਆ ਹੈ ਪਿੰਡ ਮੱਲਵਾਲਾ ਦੇ ਇਕਬਾਲ ਸਿੰਘ ਸਾਬਕਾ ਮੈਂਬਰ ਬਲਾਕ ਸੰਮਤੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿੰਡ ਮੱਲਵਾਲਾ ਤੋਂ ਦੁਨੇਵਾਲਾ ਨੂੰ ਜਾਣ ਵਾਲੀ ਸੜਕ ਲਗਭਗ ਸੱਤ ਅੱਠ ਮਹੀਨੇ ਪਹਿਲਾਂ ਨਵੀਂ ਬਣਾਉਣ ਲਈ ਪੱਟ ਕੇ ਬੱਜਰ ਪਾ ਦਿੱਤਾ ਸੀ ਅਤੇ ਉਸ ਤੋਂ ਬਾਅਦ ਉਹ ਸੜਕ ਦਾ ਕੰਮ ਬੰਦ ਕਰ ਦਿੱਤਾ। ਉਨ੍ਹਾਂ ਅੱਗੇ ਦੱਸਿਆ ਕਿ ਪਿੰਡ ਵਾਸੀ ਅਤੇ ਆਮ ਲੋਕਾਂ ਨੂੰ ਬੱਜਰ ਉੱਤੋਂ ਮੋਟਰ ਸਾਈਕਲ ਅਤੇ ਹੋਰ ਛੋਟੇ ਵਹੀਕਲਾਂ ’ਤੇ ਜਾਣ ਸਮੇਂ ਭਾਰੀ ਪ੍ਰੇਸ਼ਾਨੀ ਅਤੇ ਡਿੱਗਣ ਦਾ ਡਰ ਬਣਿਆ ਰਹਿੰਦਾ ਹੈ। ਇਕਬਾਲ ਸਿੰਘ ਨੇ ਅੱਗੇ ਦੱਸਿਆ ਕਿ ਇਹ ਸੜਕ ਬਠਿੰਡਾ ਦੁਨੇਵਾਲਾ ਮੱਲਵਾਲਾ ਬੰਗੀ ਨਿਹਾਲ ਸਿੰਘ ਰਾਮਾਂ ਮੰਡੀ ਰਾਹੀਂ ਤਲਵੰਡੀ ਸਾਬੋ ਨਾਲ ਜੋੜਦੀ ਹੈ। ਇਹ ਅਧੂਰੀ ਸੜਕ ਕਾਰਨ ਲੋਕਾਂ ਦੀ ਵਹੀਕਲਾਂ ਦੀ ਟਾਇਰ ਵਗੈਰਾ ਫੱਟ ਜਾਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਮੀਂਹ ਦੇ ਮੌਸਮ ਵਿਚ ਇਹ ਸੜਕ ਦੇ ਹਾਲਾਤ ਹੋਰ ਵੀ ਖ਼ਰਾਬ ਹੋ ਜਾਂਦੇ ਹਨ ਅਤੇ ਪਿੰਡ ਵਾਸੀਆਂ ਅਤੇ ਆਮ ਲੋਕਾਂ ਨੂੰ ਹੋਰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਕਬਾਲ ਸਿੰਘ ਮੱਲਵਾਲਾ, ਨਵਜੋਤ ਸਿੰਘ ਪ੍ਰਧਾਨ ਸਾਹਿਬਜ਼ਾਦਾ ਅਜੀਤ ਸਿੰਘ ਜੁਝਾਰ ਸਿੰਘ ਕਲੱਬ ਮੱਲਵਾਲਾ, ਗੁਰਚਰਨ ਸਿੰਘ ਭੰਗੂ, ਹਰਤੇਜ ਸਿੰਘ, ਮਿਲਖਾ ਸਿੰਘ, ਫੂਲਾ ਸਿੰਘ, ਬੂਟਾ ਸਿੰਘ, ਬਿੱਕਰ ਸਿੰਘ ਆਦਿ ਨੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕੀ ਇਸ ਸੜਕ ਦਾ ਕੰਮ ਤੁਰੰਤ ਸ਼ੁਰੂ ਕਰਵਾਇਆ ਜਾਵੇ ਤਾਂ ਤਾਂ ਜੋ ਲੋਕਾਂ ਨੂੰ ਆ ਰਹੀਆਂ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ।
ਪਿੰਡ ਮੱਲਵਾਲਾ ਤੋਂ ਦੁਨੇਵਾਲਾ ਨੂੰ ਜਾਂਦੀ ਸੜਕ ਪਿਛਲੇ ਸੱਤ ਅੱਠ ਮਹੀਨੇ ਤੋਂ ਪੱਟ ਕੇ ਬੱਜਰ ਪਾ ਕੇ ਛੱਡੀ
ਅਜੀਤ ਡੈਸਕ
08-07-2026