ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਗਿਆਨੀ ਜ਼ੈਲ ਸਿੰਘ ਕਾਲਜ ’ਚ ਪੇਪਰ ਦੇਣ ਵਾਲੇ ਵਿਦਿਆਰਥੀਆਂ ਤੋਂ ਮੋਬਾਈਲ ਚੋਰੀ ਕਰਨ ਵਾਲਾ ਇੱਕ ਕਾਬੂ

Ad Position 21
No active advertisement
ਅਜੀਤ ਡੈਸਕ 08-07-2026

ਬਠਿੰਡਾ, 7 ਜੁਲਾਈ (ਵੀਰਪਾਲ ਸਿੰਘ)-ਗਿਆਨੀ ਜ਼ੈਲ ਸਿੰਘ ਕਾਲਜ ਬਠਿੰਡਾ ਦੇ ਵਿਦਿਆਰਥੀਆਂ ਦੇ ਫ਼ੋਨ ਚੋਰੀ ਕਰਨ ਦੇ ਮਾਮਲੇ ਵਿਚ ਪੁਲਿਸ ਵਲੋਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਸ਼ਿਵਰਾਜ ਸਿੰਘ ਵਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਸਮਨਦੀਪ ਸਿੰਘ ਪੁੱਤਰ ਹਰਮੀਤ ਸਿੰਘ ਵਾਸੀ ਪੱਕਾ ਕਲਾਂ ਵਲੋਂ ਥਾਨਾ ਕੈਨਾਲ ਵਿਖੇ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਹੈ ਕਿ 4 ਜੁਲਾਈ ਨੂੰ ਮੈਂ ਆਪਣੇ ਦੋਸਤ ਕੁਲਜੀਤ ਅਤੇ ਪ੍ਰਦੀਪ ਸਿੰਘ ਨਾਲ ਪੇਪਰ ਦੇਣ ਲਈ ਗਿਆ ਤਾਂ ਆਪਣੇ ਮੋਬਾਈਲ ਫ਼ੋਨ ਆਪਣੀ ਕਿੱਟ ਬੈਗ ਵਿਚ ਪਾ ਕੇ ਕਾਲਜ ਦੇ ਇੱਕ ਕਮਰੇ ਵਿਚ ਰੱਖ ਦਿੱਤੇ ਸਨ, ਜਦ ਪੇਪਰ ਕਰਕੇ ਵਾਪਿਸ ਆਏ ਤੇ ਬੈਗ ਵਿਚੋਂ ਅਭੀਮੰਨੂ ਵਾਸੀ ਪ੍ਰੀਤ ਨਗਰ ਰਾਮਪੁਰਾ ਸਾਡੇ ਮੋਬਾਈਲ ਫ਼ੋਨ ਚੋਰੀ ਕਰਕੇ ਲੈ ਗਿਆ। ਪੁਲਿਸ ਵਲੋਂ ਉਕਤ ਵਿਅਕਤੀ ’ਤੇ ਥਾਣਾ ਕੈਨਾਲ ਵਿਖੇ ਸ਼ਿਕਾਇਤ ਦਰਜ ਦੇ ਬਿਆਨਾਂ ਦੇ ਆਧਾਰ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਕੌਂਸਲਰ ਸ਼ਿਵਾਨੀ ਗੋਇਲ ਨੇ ਸ਼ਹਿਰ ਵਿਚ ਬਣੇ ਹੋਏ ਟੋਇਆ ਵਿਚ ਆਰਜ਼ੀ ਤੌਰ ’ਤੇ ਮਲਬਾ ਪਵਾ ਕੇ ਬੰਦ ਕਰਵਾਏ ਅਗਲੀ ਖ਼ਬਰ ਪਿੰਡ ਮੱਲਵਾਲਾ ਤੋਂ ਦੁਨੇਵਾਲਾ ਨੂੰ ਜਾਂਦੀ ਸੜਕ ਪਿਛਲੇ ਸੱਤ ਅੱਠ ਮਹੀਨੇ ਤੋਂ ਪੱਟ ਕੇ ਬੱਜਰ ਪਾ ਕੇ ਛੱਡੀ
Ad Position 24
No active advertisement